ਤਰਨਤਾਰਨ: ਲਾਅ ਕਾਲਜ ‘ਚ ਲੜਕੀ ਦਾ ਗੋਲੀ ਮਾਰ ਕੇ ਕਤਲ, ਲੜਕੇ ਨੇ ਕੀਤੀ ਖ਼ੁਦਕੁਸ਼ੀ

Updated On: 

09 Feb 2026 13:38 PM IST

ਲੜਕੀ ਦੇ ਪਰਿਵਾਰਕ ਮੈਂਬਰ ਦਾ ਇਲਜ਼ਾਮ ਹੈ ਕਿ ਲੜਕਾਂ ਉਨ੍ਹਾਂ ਦੀ ਲੜਕੀ ਨੂੰ ਪਰੇਸ਼ਾਨ ਕਰਦਾ ਸੀ ਤੇ ਉਹ ਉਨ੍ਹਾਂ ਦੇ ਘਰ ਵੀ ਆ ਚੁੱਕਿਆ ਸੀ। ਲੜਕੇ ਨੇ ਘਰ ਆ ਕੇ ਲੜਕੀ ਨੂੰ ਧਮਕੀ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ 'ਚ ਮ੍ਰਿਤਕ ਸੰਦੀਪ ਕੌਰ ਸਮੇਤ ਕੁੱਲ ਸੱਤ ਭੈਣਾਂ ਸਨ ਤੇ ਉਸ ਦਾ ਇੱਕ 10 ਸਾਲ ਦਾ ਭਰਾ ਹੈ, ਜਦਕਿ ਲੜਕੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।

ਤਰਨਤਾਰਨ: ਲਾਅ ਕਾਲਜ ਚ ਲੜਕੀ ਦਾ ਗੋਲੀ ਮਾਰ ਕੇ ਕਤਲ, ਲੜਕੇ ਨੇ ਕੀਤੀ ਖ਼ੁਦਕੁਸ਼ੀ
Follow Us On

ਤਰਨਤਾਰਨ ਲਾਅ ਕਾਲਜ ‘ਚ ਇੱਕ ਲੜਕੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀ ਮਾਰਨ ਵਾਲੇ ਲੜਕੇ ਨੇ ਬਾਅਦ ‘ਚ ਖ਼ੁਦ ਨੂੰ ਵੀ ਗੋਲੀ ਮਾਰ ਕੇ ਸੁਸਾਇਡ ਕਰ ਲਈ। ਮ੍ਰਿਤਕ ਲੜਕੀ ਦੀ ਪਹਿਚਾਣ ਸੰਦੀਪ ਕੌਰ (20) ਵਜੋਂ ਹੋਈ ਹੈ। ਉੱਥੇ ਹੀ, ਲੜਕੇ ਦੀ ਪਹਿਚਾਣ ਪ੍ਰਿੰਸ ਰਾਜ ਵਜੋਂ ਹੋਈ ਹੈ। ਇਹ ਵਾਰਦਾਤ ਉਸਮਾਂ ਦੇ ਲਾਅ ਕਾਲਜ ‘ਚ ਵਾਪਰੀ ਹੈ। ਦੋਵੇਂ ਹੀ ਮ੍ਰਿਤਕ ਲੜਕਾ ਦੇ ਲੜਕੀ ਲਾਅ ਕਾਲਜ ਦੇ ਵਿਦਿਆਰਥੀ ਸਨ।

ਪੁਲਿਸ ਨੇ ਘਟਨਾ ਤੋਂ ਬਾਅਦ ਪੂਰੇ ਕਾਲਜ ਨੂੰ ਸੀਲ ਕਰ ਦਿੱਤਾ। ਪੁਲਿਸ ਕਾਲਜ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਸੰਦੀਪ ਕੌਰ ਆਪਣੀ ਕਲਾਸਮੇਟ ਨਾਲ ਬੈਂਚ ‘ਤੇ ਬੈਠੀ ਹੈ। ਲੜਕਾ ਪਹਿਲਾਂ ਲੜਕੀ ਨੂੰ ਗੋਲੀ ਮਾਰਦਾ ਹੈ। ਲੜਕੀ ਗੋਲੀ ਲੱਗਣ ‘ਤੇ ਬੈਂਚ ‘ਤੇ ਡਿੱਗ ਪੈਂਦੀ ਹੈ। ਇਸ ਤੋਂ ਬਾਅਦ ਲੜਕਾਂ ਉੱਥੇ ਹੀ ਖੁਦ ਨੂੰ ਵੀ ਗੋਲੀ ਮਾਰ ਲੈਂਦਾ ਹੈ ਤੇ ਜ਼ਮੀਨ ‘ਤੇ ਡਿੱਗ ਜਾਂਦਾ ਹੈ।

ਲੜਕਾ ਪਹਿਲਾਂ ਵੀ ਦੇ ਚੁੱਕਿਆ ਸੀ ਧਮਕੀ: ਮ੍ਰਿਤਕ ਲੜਕੀ ਦਾ ਪਰਿਵਾਕਰ ਮੈਂਬਰ

ਉੱਥੇ ਹੀ, ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਅੱਜ ਆਮ ਦਿਨ ਵਾਂਗ ਕਾਲਜ ਆਈ ਸੀ। ਅੱਜ ਕਲਾਸ ‘ਚ ਲੜਕੇ ਨੂੰ ਉਸ ਨੂੰ ਗੋਲੀ ਮਾਰ ਦਿੱਤੀ। ਮੁੰਡੇ ਨੇ ਇਸ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ।

ਲੜਕੀ ਦੇ ਪਰਿਵਾਰਕ ਮੈਂਬਰ ਦਾ ਇਲਜ਼ਾਮ ਹੈ ਕਿ ਲੜਕਾਂ ਉਨ੍ਹਾਂ ਦੀ ਲੜਕੀ ਨੂੰ ਪਰੇਸ਼ਾਨ ਕਰਦਾ ਸੀ ਤੇ ਉਹ ਉਨ੍ਹਾਂ ਦੇ ਘਰ ਵੀ ਆ ਚੁੱਕਿਆ ਸੀ। ਲੜਕੇ ਨੇ ਘਰ ਆ ਕੇ ਲੜਕੀ ਨੂੰ ਧਮਕੀ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ‘ਚ ਮ੍ਰਿਤਕ ਸੰਦੀਪ ਕੌਰ ਸਮੇਤ ਕੁੱਲ ਸੱਤ ਭੈਣਾਂ ਸਨ ਤੇ ਉਸ ਦਾ ਇੱਕ 10 ਸਾਲ ਦਾ ਭਰਾ ਹੈ, ਜਦਕਿ ਲੜਕੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।

ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰ ਨੇ ਕਾਲਜ ਦੀ ਸੁਰੱਖਿਆ ‘ਤੇ ਵੀ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਕਾਲਜ ‘ਚ ਹਥਿਆਰ ਲੈ ਕੇ ਜਾ ਰਹੇ ਹਨ ਤੇ ਕਿਸੇ ਨੇ ਵੀ ਇਸ ਦੀ ਜਾਂਚ ਨਹੀਂ ਕੀਤੀ। ਉਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਪੁਲਿਸ ਜਾਂਚ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਗਬੀਰ ਸਿੰਘ ਨੇ ਦੱਸਿਆ ਕਿ ਦੋਵੇਂ ਲੜਕਾ ਤੇ ਲੜਕੀ ਪਹਿਲੇ ਸਾਲ ਦੇ ਵਿਦਿਆਰਥੀ ਸਨ। ਅੱਜ ਜਦੋਂ ਕਲਾਸ ਸ਼ੁਰੂ ਹੋਣ ਲੱਗੀ ਦਾ ਲੜਕੇ ਨੇ ਪਿਸਟਲ ਕੱਢ ਕੇ ਲੜਕੀ ਸੰਦੀਪ ਕੌਰ ਦੇ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਲੜਕੇ ਪ੍ਰਿੰਸ ਰਾਜ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਪੁਲਿਸ ਨੇ ਕਿਹਾ ਕੇ ਘਟਨਾ ਦੇ ਪਿੱਛੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਕਾਲਜ ‘ਚ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪਰ ਸੁਰੱਖਿਆ ਕਰਮਚਾਰੀਆਂ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਲੜਕਾ ਪਿਸਤੌਲ ਕਿੱਥੋਂ ਲੈ ਕੇ ਆਇਆ ਸੀ।