ਮੋਗਾ ‘ਚ ਨੂੰਹ ਨੇ ਆਪਣੇ ਸਹੁਰੇ ਘਰ ਹੀ ਲੁੱਟ ਨੂੰ ਦਿੱਤਾ ਅੰਜਾਮ, ਪ੍ਰੇਮੀ ਨਾਲ ਮਿਲ ਕੇ ਰਚੀ ਸਾਰੀ ਸਾਜਿਸ਼

Updated On: 

01 Mar 2026 18:49 PM IST

ਮੋਗਾ ਜ਼ਿਲ੍ਹਾ ਦੇ ਪਿੰਡ ਜਲਾਲਾਬਾਦ ਤੋਂ ਇੱਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਆਹੁਤਾ ਮਹਿਲਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਸਹੁਰੇ ਘਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਵਾਇਆ। ਇਸ ਸਾਜ਼ਿਸ਼ ਤਹਿਤ ਘਰ ਵਿੱਚੋਂ 6 ਤੋਲੇ ਸੋਨਾ, ਐਲ.ਸੀ.ਡੀ., ਇਨਵਰਟਰ ਅਤੇ ਬੈਟਰੀ ਵਰਗਾ ਕੀਮਤੀ ਸਾਮਾਨ ਚੋਰੀ ਕਰਵਾਇਆ ਗਿਆ।

ਮੋਗਾ ਚ ਨੂੰਹ ਨੇ ਆਪਣੇ ਸਹੁਰੇ ਘਰ ਹੀ ਲੁੱਟ ਨੂੰ ਦਿੱਤਾ ਅੰਜਾਮ, ਪ੍ਰੇਮੀ ਨਾਲ ਮਿਲ ਕੇ ਰਚੀ ਸਾਰੀ ਸਾਜਿਸ਼

ਨੂੰਹ ਨੇ ਸਹੁਰੇ ਘਰ ਕਰਵਾਈ ਲੁੱਟ, ਮੋਗਾ 'ਚ ਪ੍ਰੇਮੀ ਨਾਲ ਮਿਲ ਕੇ ਰਚੀ ਸਾਜ਼ਿਸ਼

ਮੋਗਾ ਜ਼ਿਲ੍ਹਾ ਦੇ ਪਿੰਡ ਜਲਾਲਾਬਾਦ ਤੋਂ ਇੱਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਆਹੁਤਾ ਮਹਿਲਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਸਹੁਰੇ ਘਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਵਾਇਆ। ਇਸ ਸਾਜ਼ਿਸ਼ ਤਹਿਤ ਘਰ ਵਿੱਚੋਂ 6 ਤੋਲੇ ਸੋਨਾ, ਐਲ.ਸੀ.ਡੀ., ਇਨਵਰਟਰ ਅਤੇ ਬੈਟਰੀ ਵਰਗਾ ਕੀਮਤੀ ਸਾਮਾਨ ਚੋਰੀ ਕਰਵਾਇਆ ਗਿਆ। ਦੱਸਣਯੋਗ ਹੈ ਕਿ ਉਕਤ ਮਹਿਲਾ ਦੇ ਦੋ ਬੱਚੇ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 18 ਸਾਲ ਅਤੇ ਦੂਜੇ ਦੀ 15 ਸਾਲ ਦੇ ਕਰੀਬ ਹੈ।

ਕੀ ਹੈ ਪੂਰਾ ਮਾਮਲਾ

ਇਹ ਘਟਨਾ 26 ਫਰਵਰੀ ਦੀ ਦੱਸੀ ਜਾ ਰਹੀ ਹੈ। ਮਹਿਲਾ ਦੇ ਅਧਿਆਪਕ ਪਤੀ ਸੁਖਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਜਦੋਂ ਉਹ ਆਪਣੇ ਪਰਿਵਾਰ ਸਮੇਤ ਇੱਕ ਭੋਗ ਸਮਾਗਮ ਵਿੱਚ ਗਏ ਹੋਏ ਸਨ, ਤਾਂ ਪਿੱਛੋਂ ਘਰ ਵਿੱਚ ਲੁੱਟ ਹੋ ਗਈ। ਮਹਿਲਾ ਮਨਜੀਤ ਕੌਰ ਦੇ ਦੱਸਣ ਮੁਤਾਬਕ, ਜਦੋਂ ਉਹ ਘਰ ਵਿੱਚ ਇਕੱਲੀ ਸੀ ਤਾਂ ਕੁਝ ਨੌਜਵਾਨਾਂ ਨੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਸ ਨੂੰ ਕੋਈ ਨਸ਼ੀਲੀ ਚੀਜ਼ ਪਿਲਾ ਦਿੱਤੀ, ਜਿਸ ਤੋਂ ਬਾਅਦ ਉਹ ਅਲਮਾਰੀ ਵਿੱਚੋਂ ਸੋਨਾ ਅਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ।

ਪੁਲਿਸ ਜਾਂਚ ਵਿੱਚ ਹੋਇਆ ਵੱਡਾ ਖੁਲਾਸਾ

ਸਬ-ਡਵੀਜ਼ਨ ਧਰਮਕੋਟ ਦੇ ਡੀ.ਐਸ.ਪੀ. ਜਸਵਰਿੰਦਰ ਸਿੰਘ ਨੇ ਇਸ ਮਾਮਲੇ ਦੀ ਗੁੰਝਲ ਸੁਲਝਾਉਂਦਿਆਂ ਦੱਸਿਆ ਕਿ ਪੁਲਿਸ ਨੂੰ ਮਹਿਲਾ ਦੇ ਬਿਆਨਾਂ ‘ਤੇ ਸ਼ੱਕ ਹੋਇਆ। ਜਦੋਂ ਜਾਂਚ ਅੱਗੇ ਵਧੀ ਤਾਂ ਪਤਾ ਲੱਗਿਆ ਕਿ ਮਨਜੀਤ ਕੌਰ ਦੇ ਧਰਮਿੰਦਰ ਸਿੰਘ ਨਾਮਕ ਨੌਜਵਾਨ ਨਾਲ ਪਿਛਲੇ ਕਈ ਸਾਲਾਂ ਤੋਂ ਪ੍ਰੇਮ ਸਬੰਧ ਸਨ। ਮਨਜੀਤ ਕੌਰ ਆਪਣੇ ਪ੍ਰੇਮੀ ਨਾਲ ਘਰ ਵਸਾਉਣਾ ਚਾਹੁੰਦੀ ਸੀ ਅਤੇ ਇਸੇ ਮਕਸਦ ਲਈ ਉਸ ਨੇ ਧਰਮਿੰਦਰ ਸਿੰਘ ਨਾਲ ਮਿਲ ਕੇ ਆਪਣੇ ਹੀ ਸਹੁਰੇ ਘਰ ਲੁੱਟ ਦੀ ਝੂਠੀ ਕਹਾਣੀ ਰਚੀ।

ਇੰਝ ਰਚੀ ਗਈ ਸਾਜ਼ਿਸ਼

ਪਲਾਨ ਦੇ ਮੁਤਾਬਕ, ਜਦੋਂ ਪਰਿਵਾਰਕ ਮੈਂਬਰ ਬਾਹਰ ਗਏ ਹੋਏ ਸਨ, ਤਾਂ ਧਰਮਿੰਦਰ ਸਿੰਘ ਆਪਣੇ ਸਾਥੀ ਸੁਖਚੈਨ ਸਿੰਘ ਨਾਲ ਘਰ ਪਹੁੰਚਿਆ। ਮਨਜੀਤ ਕੌਰ ਘਰ ਵਿੱਚ ਬੁਟੀਕ ਦਾ ਕੰਮ ਕਰਦੀ ਹੈ ਅਤੇ ਧਰਮਿੰਦਰ ਸਿੰਘ ਕੱਪੜੇ ਦਾ ਕੰਮ ਕਰਦਾ ਸੀ, ਜਿਸ ਕਾਰਨ ਉਸ ਦਾ ਮਨਜੀਤ ਕੌਰ ਦੇ ਘਰ ਆਉਣਾ-ਜਾਣਾ ਆਮ ਸੀ। ਧਰਮਿੰਦਰ ਸਿੰਘ ਨਸ਼ੇ ਦਾ ਆਦੀ ਵੀ ਦੱਸਿਆ ਜਾ ਰਿਹਾ ਹੈ।

ਦੋਸ਼ੀ ਗ੍ਰਿਫ਼ਤਾਰ ਅਤੇ ਸਾਮਾਨ ਬਰਾਮਦ

ਡੀ.ਐਸ.ਪੀ. ਨੇ ਦੱਸਿਆ ਕਿ ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਤੋਂ ਬਾਅਦ ਮੁੱਖ ਦੋਸ਼ੀ ਮਹਿਲਾ ਮਨਜੀਤ ਕੌਰ, ਉਸ ਦੇ ਪ੍ਰੇਮੀ ਧਰਮਿੰਦਰ ਸਿੰਘ ਅਤੇ ਉਸ ਦੇ ਸਾਥੀ ਸੁਖਚੈਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟਿਆ ਹੋਇਆ ਸਾਰਾ ਸਾਮਾਨ, ਜਿਸ ਵਿੱਚ 6 ਤੋਲੇ ਸੋਨਾ ਅਤੇ ਹੋਰ ਇਲੈਕਟ੍ਰਾਨਿਕ ਵਸਤੂਆਂ ਸ਼ਾਮਲ ਹਨ, ਬਰਾਮਦ ਕਰ ਲਿਆ ਹੈ। ਇਸ ਘਟਨਾ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।

Follow Us
Related Stories
ਅਮਰੀਕਾ ‘ਚ ਡਰੱਗ ਤਸਕਰੀ ਮਾਮਲੇ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 75 ਸਾਲ ਦੀ ਸਜ਼ਾ
ਖਹਿਰਾ ਨੇ ਢਿਲਵਾਂ-ਮਾਨਾਂਵਾਲਾ ਟੋਲ ਤੁਰੰਤ ਬੰਦ ਕਰਨ ਦੀ ਮੰਗ, ਕਿਹਾ- 29 ਮਈ ਤੋਂ ਬਾਅਦ ਟੋਲ ਵਸੂਲੀ ਗੈਰ-ਕਾਨੂੰਨੀ; NHAI ਨੂੰ ਲਿਖਿਆ ਪੱਤਰ
ਵਿਧਾਨ ਸਭਾ ਸਪੀਕਰ ਸੰਧਵਾਂ ਦੀ ਕਿਸਾਨਾਂ ਨੂੰ ਅਪੀਲ, ਝੋਨਾ ਲਗਾਉਣ ਤੋਂ ਪਹਿਲਾਂ ਰਾਹਾਂ ਤੋਂ ਕਬਜ਼ੇ ਹਟਾਓ, ਬੋਲੇ- ਖੁੱਲ੍ਹੀਆਂ ਸੜਕਾਂ ਨਾਲ ਵਧੇਗਾ ਵਿਕਾਸ
ਕੁਲਹੜ ਪੀਜ਼ਾ ਵਾਲੀ ਗੁਰਪ੍ਰੀਤ ਦਾ ਝਲਕਿਆ ਦਰਦ, ਕਿਹਾ- ਲੋਕ ਮੇਰੇ ਬੱਚੇ ਨੂੰ ਕਹਿ ਰਹੇ ਡਰਾਮੇਬਾਜ਼ ਕਹਿ ਰਹੇ
ਚੰਡੀਗੜ੍ਹ ਦੇ ਪ੍ਰਾਈਮ ਸੈਕਟਰਾਂ ‘ਚ ਪਲਾਟ ਖਰੀਦਣ ਦਾ ਮੌਕਾ, 10 ਰਿਹਾਇਸ਼ੀ ਪਲਾਟਾਂ ਦੀ ਹੋਵੇਗੀ ਈ-ਨਿਲਾਮੀ; ਕੀਮਤਾਂ ₹3.30 ਕਰੋੜ ਤੋਂ ਸ਼ੁਰੂ
ਕੀ ਕਾਂਗਰਸ ‘ਚ ਮੁੜ ਵਾਪਸੀ ਕਰਨਗੇ ਕੈਪਟਨ ਅਮਰਿੰਦਰ ਸਿੰਘ? ਪੰਜਾਬ ਦੀ ਰਾਜਨੀਤੀ ‘ਚ ਅਟਕਲਾਂ ਤੇਜ਼