ਤਰਨਤਾਰਨ ਦੇ ਪਿੰਡ ਛੋਟਾ ਝਬਾਲ ‘ਚ ਹੋਈ ਬੇਅਦਬੀ ਮਾਮਲੇ ਦੀ ਗੁਥੀ ਸੁਲਝੀ, ਪੁਲਿਸ ਨੇ ਦੋ ਔਰਤਾਂ ਨੂੰ ਕੀਤਾ ਗ੍ਰਿਫ਼ਤਾਰ

sidharth-taran-taran
Updated On: 

22 May 2025 20:26 PM

ਤਰਨਤਾਰਨ ਦੇ ਛੋਟਾ ਝਬਾਲ ਪਿੰਡ ਵਿੱਚ ਬੀਤੇ ਕੱਲ੍ਹ ਗੁੱਟਕਾ ਸਾਹਿਬ ਦੀ ਬੇਅਦਬੀ ਦੇ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾ ਲਿਆ। ਪੁਲਿਸ ਨੇ ਇਸ ਮਾਮਲੇ ਵਿੱਚ ਰਾਜਵੀਰ ਕੌਰ ਅਤੇ ਸੁਰਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਔਰਤਾਂ ਆਪਸ ਵਿੱਚ ਨੂੰਹ-ਸੱਸ ਹਨ। ਪੁਲਿਸ ਨੇ ਥਾਣਾ ਝਬਾਲ ਵਿੱਚ ਕੇਸ ਦਰਜ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕੀਤੀ।

ਤਰਨਤਾਰਨ ਦੇ ਪਿੰਡ ਛੋਟਾ ਝਬਾਲ ਚ ਹੋਈ ਬੇਅਦਬੀ ਮਾਮਲੇ ਦੀ ਗੁਥੀ ਸੁਲਝੀ, ਪੁਲਿਸ ਨੇ ਦੋ ਔਰਤਾਂ ਨੂੰ ਕੀਤਾ ਗ੍ਰਿਫ਼ਤਾਰ
Follow Us On

ਤਰਨਤਾਰਨ ਦੇ ਪਿੰਡ ਛੋਟਾ ਝਬਾਲ ਵਿਖੇ ਬੀਤੇ ਦਿਨੀਂ ਗੁੱਟਕਾ ਸਾਹਿਬ ਦੀ ਬੇਅਬਦੀ ਦੀ ਘਟਨਾ ਸਾਹਮਣੇ ਆਈ ਸੀ। ਇਸ ਬੇਅਬਦੀ ਕਾਂਡ ਦੀ ਗੁਥੀ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾ ਲਈ ਹੈ। ਇਸ ਬੇਅਦਬੀ ਮਾਮਲੇ ਵਿੱਚ ਪੁਲਿਸ ਨੇ ਦੋ ਅੰਮ੍ਰਿਤਧਾਰੀ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਦੀ ਪਹਿਚਾਣ ਰਾਜਵੀਰ ਕੋਰ ਅਤੇ ਸੁਰਜੀਤ ਕੌਰ ਵੱਜੋਂ ਹੋਈ ਹੈ। ਇਨ੍ਹਾਂ ਦੋਵਾਂ ਦਾ ਆਪਸ ਵਿੱਚ ਨੂੰਹ-ਸੱਸ ਦਾ ਰਿਸ਼ਤਾ ਹੈ। ਪੁਲਿਸ ਵੱਲੋਂ ਉਕਤ ਔਰਤਾਂ ਖ਼ਿਲਾਫ਼ ਥਾਣਾ ਝਬਾਲ ਵਿਖੇ ਕੇਸ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ ਹੈ।

ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਸੀ। ਪਿੰਡ ਵਾਸੀਆਂ ਤੋ ਮਿਲੀ ਸੂਚਨਾ ਤੋਂ ਬਾਅਦ ਐਸ ਪੀ ਇਨਵੈਸਟੀਗੇਸ਼ਨ ਅਜੈ ਰਾਜ ਸਿੰਘ ਮੌਕੇ ‘ਤੇ ਪਹੁੰਚ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਗੁੱਟਕਾ ਸਾਹਿਬ ਦੇ ਅੰਗਾਂ ਨੂੰ ਬੜੇ ਅਦਬ ਨਾਲ ਸਿਰੋਪ ਸਾਹਿਬ ਵਿੱਚ ਸਮੇਟ ਕੇ ਰੱਖ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਵਾਲੀਆਂ ਦੇ ਕਹਿਣ ਮੁਤਾਬਕ ਕਾਰਵਾਈ ਸ਼ੁਰੂ ਕਰ ਦਿੱਤੀ।

ਤਰਨਤਾਰਨ ਦੇ ਨਾਨਕਸਰ ਵਿੱਚ ਵੀ ਹੋਈ ਸੀ ਬੇਅਦਬੀ

ਤਰਨਤਾਰਨ ਦੇ ਨਾਨਕਸਰ ਤੋਂ ਵੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਗੁਰਦੁਆਰਾ ਸਾਹਿਬ ਸਾਂਝੀ ਦੀਵਾਰ ਦੇ ਅੰਦਰੋਂ ਗੁਟਕਾ ਸਾਹਿਬ ਦੇ ਸੜੇ ਹੋਏ ਅੰਗ ਮਿਲੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਵੱਖ-ਵੱਖ ਸੰਗਠਨਾਂ ਦੇ ਆਗੂਆਂ ਦੇ ਨੇੜਲੇ ਲੋਕਾਂ ਨੇ ਦੱਸਿਆ ਸੀ ਕਿ ਅਜਿਹਾ ਘਿਣਾਉਣਾ ਕੰਮ ਬਹੁਤ ਹੀ ਨਿੰਦਣਯੋਗ ਹੈ ਅਤੇ ਉਨ੍ਹਾਂ ਨੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।

ਜਾਣੋ ਕੀ ਹੁੰਦੀ ਹੈ ਬੇਅਦਬੀ ?

ਸਿੱਖ ਧਰਮ ਦੀ ਬੇਅਦਬੀ ਦਾ ਅਰਥ ਹੈ ਕਿ ਕਿਸੇ ਧਾਰਮਿਕ ਵਸਤੂ ਜਾਂ ਕਿਸੇ ਧਾਰਮਿਕ ਗ੍ਰੰਥ ਦਾ ਅਪਮਾਨ ਕਰਨਾ, ਉਸ ਨਾਲ ਛੇੜਛਾੜ ਕਰਨਾ, ਜਾਂ ਉਸ ਵਿਰੁੱਧ ਅਪਮਾਨਜਨਕ ਸ਼ਬਦ ਬੋਲਣਾ। ਸਿੱਖ ਧਰਮ ਵਿੱਚ ਧਾਰਮਿਕ ਗੁਰੂ ਗ੍ਰੰਥ ਸਾਹਿਬ, ਨਿਸ਼ਾਨ ਸਾਹਿਬ ਦੇ ਨਾਲ-ਨਾਲ ਦਸਤਾਰ ਅਤੇ ਤਲਵਾਰ ਵੀ ਹੈ। ਉਨ੍ਹਾਂ ਦੇ ਅਪਮਾਨ ਕਰਨਾ ਨੂੰ ਬੇਅਦਬੀ ਕਿਹਾ ਜਾਂਦਾ ਹੈ। ਸਿੱਖ ਇਸ ਬਾਰੇ ਬਹੁਤ ਸੰਵੇਦਨਸ਼ੀਲ ਹਨ।