ਮੁੰਬਈ ਤੋਂ ਦਿੱਲੀ ਜਾ ਰਹੀ ਇੰਡੀਗੋ ਫਲਾਈਟ ਡਾਈਵਰਟ, ਅੰਮ੍ਰਿਤਸਰ ‘ਚ ਕਰਵਾਈ ਅਮਰਜੈਂਸੀ ਲੈਂਡਿੰਗ
IndiGo flight emergency Landing: A320 ਜਹਾਜ਼ ਨੇ ਮੁੰਬਈ ਤੋਂ ਸਵੇਰੇ 11 ਵਜੇ ਉਡਾਣ ਭਰੀ, ਜਦੋਂ ਕਿ ਅਸਲ ਸਮਾਂ ਸਵੇਰੇ 10:30 ਵਜੇ ਸੀ। ਮੁੰਬਈ-ਦਿੱਲੀ ਪਾਇਲਟ ਨੇ ਪਹਿਲਾਂ ਦੁਪਹਿਰ 12:30 ਵਜੇ ਸੂਚਿਤ ਕੀਤਾ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਭਾਰੀ ਹਵਾਈ ਆਵਾਜਾਈ ਕਾਰਨ ਉਡਾਣ 35 ਮਿੰਟ ਦੇਰੀ ਨਾਲ ਚੱਲੇਗੀ।
ਸੰਕੇਤਕ ਤਸਵੀਰ
ਮੁੰਬਈ ਤੋਂ ਦਿੱਲੀ ਨੂੰ ਉਡਾਣ ਭਰਕੇ ਆ ਰਹੀ ਇੰਡੀਗੋ ਏਅਰਲਾਈਨ ਦੀ ਫਲਾਈਟ ਨੂੰ ਅੰਮ੍ਰਿਤਸਰ ਵੱਲ ਮੋੜਿਆ ਗਿਆ ਹੈ। ਮੌਸਮ ਖਰਾਬ ਹੋਣ ਕਾਰਨ ਰਸਤੇ ‘ਚ ਮੋੜ ਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਤੇ ਉਤਾਰਿਆ ਗਿਆ। ਕੁੱਝ ਸਮਾਂ ਏਅਰਪੋਰਟ ਤੇ ਠਹਿਰਣ ਤੋਂ ਬਾਅਦ ਮੌਸਮ ਠੀਕ ਹੋ ਗਿਆ। ਇਸ ਤੋਂ ਬਾਅਦ ਘਰੇਲੂ ਫਲਾਈਟ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਮੁੜ ਦਿੱਲੀ ਵੱਲ ਉਡਾਣ ਭਰੀ।
ਇਹ ਵੀ ਪੜ੍ਹੋ
ਜਾਣਕਾਰੀ ਅਨੁਸਾਰ, A320 ਜਹਾਜ਼ ਨੇ ਮੁੰਬਈ ਤੋਂ ਸਵੇਰੇ 11 ਵਜੇ ਉਡਾਣ ਭਰੀ, ਜਦੋਂ ਕਿ ਅਸਲ ਸਮਾਂ ਸਵੇਰੇ 10:30 ਵਜੇ ਸੀ। ਮੁੰਬਈ-ਦਿੱਲੀ ਪਾਇਲਟ ਨੇ ਪਹਿਲਾਂ ਦੁਪਹਿਰ 12:30 ਵਜੇ ਸੂਚਿਤ ਕੀਤਾ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਭਾਰੀ ਹਵਾਈ ਆਵਾਜਾਈ ਕਾਰਨ ਉਡਾਣ 35 ਮਿੰਟ ਦੇਰੀ ਨਾਲ ਚੱਲੇਗੀ।