ਫਿਰੋਜ਼ਪੁਰ ‘ਚ ਗਰੀਬ ਪਰਿਵਾਰ ਦੀ ਚਮਕੀ ਕਿਸਮਤ, ਨਿਕਲੀ 1 ਕਰੋੜ ਰੁਪਏ ਦੀ ਲਾਟਰੀ

Updated On: 

16 Jul 2025 17:50 PM IST

Ferozepur lottery winner: ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਜਸਮੇਲ ਸਿੰਘ ਫਿਰੋਜ਼ਪੁਰ ਆਇਆ ਸੀ, ਜਿੱਥੇ ਉਨ੍ਹਾੰ ਨੇ 6 ਰੁਪਏ ਦੀ ਲਾਟਰੀ ਟਿਕਟ ਖਰੀਦੀ ਸੀ। ਇਸ ਟਿਕਟ ਨਾਲ ਉਨ੍ਹਾਂ ਨੇ 1 ਕਰੋੜ ਰੁਪਏ ਜਿੱਤੇ ਹਨ। ਉਨ੍ਹਾਂ ਨੇ ਢੋਲ ਵਜਾ ਕੇ ਤੇ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਜਸਮੇਲ ਸਿੰਘ ਨੇ ਲੱਡੂ ਵੀ ਵੰਡੇ ਹਨ।

ਫਿਰੋਜ਼ਪੁਰ ਚ ਗਰੀਬ ਪਰਿਵਾਰ ਦੀ ਚਮਕੀ ਕਿਸਮਤ, ਨਿਕਲੀ 1 ਕਰੋੜ ਰੁਪਏ ਦੀ ਲਾਟਰੀ
Follow Us On

ਫਿਰੋਜ਼ਪੁਰ ਦੇ ਇੱਕ ਗਰੀਬ ਪਰਿਵਾਰ ਦੀ ਕਿਸਮਤ ਅਚਾਨਕ ਚਮਕ ਗਈ ਹੈ, ਉਨ੍ਹਾਂ ਨੇ 1 ਕਰੋੜ ਰੁਪਏ ਦੀ ਲਾਟਰੀ ਜਿੱਤ ਲਈ ਹੈ। ਇਸ ‘ਤੇ ਪੂਰੇ ਪਰਿਵਾਰ ਨੇ ਢੋਲ ਵਜਾ ਕੇ, ਨੱਚ ਕੇ ਅਤੇ ਲੱਡੂ ਵੰਡ ਕੇ ਜਸ਼ਨ ਮਨਾਇਆ। ਇਸ ਵਿਅਕਤੀ ਨੇ ਇਹ ਲਾਟਰੀ 6 ਰੁਪਏ ਵਿੱਚ ਖਰੀਦੀ ਸੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਇਸ ਪੈਸੇ ਦੀ ਵਰਤੋਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਅਤੇ ਆਪਣੇ ਲਏ ਹੋਏ ਕਰਜ਼ੇ ਨੂੰ ਚੁਕਾਉਣ ਲਈ ਕਰੇਗਾ।

6 ਰੁਪਏ ‘ਚ ਖਰੀਦੀ ਸੀ ਟਿਕਟ

ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਜਸਮੇਲ ਸਿੰਘ ਫਿਰੋਜ਼ਪੁਰ ਆਇਆ ਸੀ, ਜਿੱਥੇ ਉਨ੍ਹਾੰ ਨੇ 6 ਰੁਪਏ ਦੀ ਲਾਟਰੀ ਟਿਕਟ ਖਰੀਦੀ ਸੀ। ਇਸ ਟਿਕਟ ਨਾਲ ਉਨ੍ਹਾਂ ਨੇ 1 ਕਰੋੜ ਰੁਪਏ ਜਿੱਤੇ ਹਨ। ਉਨ੍ਹਾਂ ਨੇ ਢੋਲ ਵਜਾ ਕੇ ਤੇ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਜਸਮੇਲ ਸਿੰਘ ਨੇ ਲੱਡੂ ਵੀ ਵੰਡੇ ਹਨ।

‘ਬੱਚਿਆਂ ਦੇ ਭਵਿੱਖ ਲਈ ਵਰਤਾਂਗੇ ਪੈਸੇ’

ਜਸਮੇਲ ਸਿੰਘ ਨੇ ਦੱਸਿਆ ਕਿ ਉਹ ਮੋਗਾ ਤੋਂ ਜੀਰਾ ਆਇਆ ਸੀ ਅਤੇ ਉੱਥੇ ਉਸਨੇ 6 ਰੁਪਏ ਦੀ ਲਾਟਰੀ ਜਿੱਤੀ ਸੀ। ਕੁਝ ਘੰਟਿਆਂ ਬਾਅਦ ਹੀ, ਉਨ੍ਹਾਂ ਨੂੰ ਲਾਟਰੀ ਵਾਲੇ ਦਾ ਫ਼ੋਨ ਆਇਆ, ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ 1 ਕਰੋੜ ਰੁਪਏ ਦੀ ਲਾਟਰੀ ਜਿੱਤ ਲਈ ਹੈ। ਜਦੋਂ ਕਿ ਜਸਮੇਲ ਸਿੰਘ ਨੇ ਕਿਹਾ ਕਿ ਉਹ ਮਜ਼ਦੂਰੀ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੈਸੇ ਨਾਲ ਉਹ ਆਪਣੇ ਬੱਚਿਆਂ ਦਾ ਭਵਿੱਖ ਬਣਾਏਗਾ ਅਤੇ ਆਪਣੇ ਲਏ ਹੋਏ ਕਰਜ਼ੇ ਨੂੰ ਵਾਪਸ ਕਰੇਗਾ।