ਫਾਜ਼ਿਲਕਾ ‘ਚ ਸਤਲੁਜ ਦੇ ਪਾਣੀ ਕਾਰਨ ਸੈਂਕੇੜੇ ਏਕੜ ਫਸਲ ਪ੍ਰਭਾਵਿਤ, ਕਿਸ਼ਤੀਆਂ ਰਾਹੀਂ ਸ਼ਿਫਟ ਹੋ ਰਹੇ ਲੋਕ

Updated On: 

17 Aug 2025 23:16 PM IST

Sutlej River Water Level: ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸਥਿਤੀ 2023 'ਚ ਵਾਪਰੀ ਸੀ ਜਦੋਂ ਸਤਲੁਜ ਵਿੱਚ ਪਾਣੀ ਨੇ ਤਬਾਹੀ ਮਚਾਈ ਸੀ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਵਸਨੀਕ ਨੇ ਦੱਸਿਆ ਕਿ ਉਸ ਦੀ ਭੈਣ ਸਤਲੁਜ ਪੁਲ ਦੇ ਦੂਜੇ ਪਾਸੇ ਪਿੰਡ ਗੁਲਾਬਾ ਭੈਣੀ ਵਿੱਚ ਰਹਿੰਦੀ ਹੈ।

ਫਾਜ਼ਿਲਕਾ ਚ ਸਤਲੁਜ ਦੇ ਪਾਣੀ ਕਾਰਨ ਸੈਂਕੇੜੇ ਏਕੜ ਫਸਲ ਪ੍ਰਭਾਵਿਤ, ਕਿਸ਼ਤੀਆਂ ਰਾਹੀਂ ਸ਼ਿਫਟ ਹੋ ਰਹੇ ਲੋਕ
Follow Us On

ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਸਤਲੁਜ ਦੇ ਪਾਣੀ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਪਿੰਡਾਂ ਵਿੱਚ ਸੈਂਕੜੇ ਏਕੜ ਫਸਲ ਪਾਣੀ ਨਾਲ ਪ੍ਰਭਾਵਿਤ ਹੋਈ ਹੈ। ਪਿੰਡ ਕਾਵਾਂਵਾਲੀ ਸਤਲੁਜ ਕੀਰਕ ਦੇ ਨਾਲ ਲੱਗਦੇ 12 ਪਿੰਡਾਂ ‘ਚ ਹੜ੍ਹ ਵਰਗੇ ਹਾਲਾਤ ਦੇਖੇ ਜਾ ਰਹੇ ਹਨ। ਪਾਣੀ ਕਾਰਨ ਇੱਕ-ਦੋ ਢਾਣੀਆਂ ਨੂੰ ਜਾਣ ਵਾਲਾ ਰਸਤਾ ਬੰਦ ਵੀ ਬੰਦ ਹੋ ਗਿਆ ਹੈ। ਘਰਾਂ ਦੇ ਆਲੇ-ਦੁਆਲੇ ਕਈ ਫੁੱਟ ਪਾਣੀ ਇਕੱਠਾ ਹੋ ਗਿਆ ਹੈ। ਇਸ ਦੇ ਨਾਲ ਹੀ ਖੇਤਾਂ ਵਿੱਚ ਕਿਸ਼ਤੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਲੋਕ ਇੱਕ ਢਾਣੀ ਤੋਂ ਦੂਜੀ ਢਾਣੀ ਅਤੇ ਪਿੰਡ ਜਾਣ ਲਈ ਕਿਸ਼ਤੀਆਂ ਦੀ ਵਰਤੋਂ ਕਰ ਰਹੇ ਹਨ।

2023 ‘ਚ ਮਚੀ ਸੀ ਤਬਾਹੀ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸਥਿਤੀ 2023 ‘ਚ ਵਾਪਰੀ ਸੀ ਜਦੋਂ ਸਤਲੁਜ ਵਿੱਚ ਪਾਣੀ ਨੇ ਤਬਾਹੀ ਮਚਾਈ ਸੀ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਵਸਨੀਕ ਨੇ ਦੱਸਿਆ ਕਿ ਉਸ ਦੀ ਭੈਣ ਸਤਲੁਜ ਪੁਲ ਦੇ ਦੂਜੇ ਪਾਸੇ ਪਿੰਡ ਗੁਲਾਬਾ ਭੈਣੀ ਵਿੱਚ ਰਹਿੰਦੀ ਹੈ। ਉਸਨੇ ਉਸਨੂੰ ਫੋਨ ਕਰਕੇ ਕਿਹਾ ਕਿ ਸਤਲੁਜ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ। ਇਸ ਲਈ ਘਰ ਖਾਲੀ ਕਰਨ ਦੀ ਲੋੜ ਹੈ।

ਹਾਲਾਤ ਨੂੰ ਦੇਖਦੇ ਹੋਏ, ਸਾਮਾਨ ਨੂੰ ਸ਼ਿਫਟ ਕਰਨਾ ਪੈ ਸਕਦਾ ਹੈ। ਇਸੇ ਲਈ ਉਹ ਆਪਣੀ ਭੈਣ ਦੇ ਘਰ ਆਇਆ ਹੈ। ਸਥਾਨਕ ਨੇ ਦੱਸਿਆ ਕਿ ਪਿਛਲੇ 6 ਦਿਨਾਂ ਤੋਂ ਹਾਲਾਤ ਅਜਿਹੇ ਹੀ ਹਨ ਤੇ ਰਾਤ ਨੂੰ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ, ਜਿਸ ਕਾਰਨ ਲੋਕ ਹੁਣ ਆਪਣੇ ਘਰੇਲੂ ਸਮਾਨ ਨੂੰ ਸ਼ਿਫਟ ਕਰਨ ਦੀ ਤਿਆਰੀ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੀਆਂ ਫਸਲਾਂ ਵੀ ਪਾਣੀ ਨਾਲ ਪ੍ਰਭਾਵਿਤ ਹੋਈਆਂ ਹਨ।

ਲੋਕ ਡਰਦੇ ਹਨ ਕਿ 2023 ਵਿੱਚ ਵੀ ਅਜਿਹੀ ਸਥਿਤੀ ਆਈ ਸੀ ਅਤੇ ਉਦੋਂ ਵੀ ਉਨ੍ਹਾਂ ਨੂੰ ਬਹੁਤ ਨੁਕਸਾਨ ਹੋਇਆ ਸੀ। ਇਸ ਲਈ ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ ਹੈ।