ਗਣਰਾਜ ਦਿਹਾੜੇ ਦੀਆਂ ਝਾਕੀਆਂ ‘ਤੇ ਭਖੀ ਸਿਆਸਤ, ਸੀਐਮ ਮਾਨ ਦੇ ਆਰੋਪਾਂ ‘ਤੇ ਜਾਖੜ ਦਾ ਜਵਾਬ

Updated On: 

11 Jan 2024 16:47 PM

ਮੁੱਖ ਮੰਤਰੀ ਭਗਵੰਤ ਮਾਨ ਨੇ ਆਰੋਪ ਲਗਾਇਆ ਸੀ ਕਿ ਕੇਂਦਰ ਸਰਕਾਰ ਵੱਲੋਂ 26 ਜਨਵਰੀ ਦੀ ਪਰੇਡ ਵਿੱਚ ਸ਼ਾਮਲ ਝਾਂਕੀ ਦੀ ਸੂਚੀ ਵਿੱਚ ਪੰਜਾਬ ਅਤੇ ਦਿੱਲੀ ਦਾ ਨਾਂ ਨਹੀਂ ਹੈ। ਇਸ ਸੂਚੀ ਵਿੱਚ 90 ਫੀਸਦੀ ਤੋਂ ਵੱਧ ਭਾਜਪਾ ਸ਼ਾਸਤ ਰਾਜਾਂ ਦੀ ਝਾਂਕੀ ਹੈ। ਲੱਗਦਾ ਹੈ ਕਿ 26 ਜਨਵਰੀ ਦੀ ਝਾਂਕੀ ਦਾ ਵੀ ਭਗਵਾ ਰੰਗ ਹੋ ਗਿਆ ਹੈ। ਪਿਛਲੇ ਸਾਲ ਵੀ ਪੰਜਾਬ ਦੀ ਝਾਂਕੀ ਨਹੀਂ ਸੀ।

ਗਣਰਾਜ ਦਿਹਾੜੇ ਦੀਆਂ ਝਾਕੀਆਂ ਤੇ ਭਖੀ ਸਿਆਸਤ, ਸੀਐਮ ਮਾਨ ਦੇ ਆਰੋਪਾਂ ਤੇ ਜਾਖੜ ਦਾ ਜਵਾਬ

ਪੰਜਾਬ ਭਾਜਪਾ

Follow Us On

26 ਜਨਵਰੀ ਨੂੰ ਦਿੱਲੀ ਵਿਖੇ ਲਾਲ ਕਿਲ੍ਹੇ ਉਪਰ ਹੋਣ ਵਾਲੀ ਪਰੇਡ ਚੋਂ ਪੰਜਾਬ ਦੀ ਝਾਕੀਆਂ ਰੱਦ ਹੋਣ ਨੂੰ ਲੈ ਕੇ ਸੂਬੇ ਦੀ ਸਿਆਸਤ ਵੀ ਭਖਦੀ ਨਜ਼ਰ ਆ ਰਹੀ ਹੈ। ਇਸਨੂੰ ਲੈ ਕੇ ਜਿੱਥੇ ਸੀਐਮ ਭਗਵੰਤ ਮਾਨ ਨੇ ਭਾਜਪਾ ਉਪਰ ਨਿਸ਼ਾਨਾ ਸਾਧਿਆ ਸੀ ਤਾਂ ਇਸਦਾ ਜਵਾਬ ਦਿੰਦੇ ਹੋਏ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਭਗਵੰਤ ਮਾਨ ‘ਤੇ ਭੜਕੇ। ਜਾਖੜ ਨੇ ਐਕਸ ਹੈਂਡਲ ਰਾਹੀਂ ਪੋਸਟ ਕਰਕੇ ਭਗਵੰਤ ਮਾਨ ਨੂੰ ਸਲਾਹ ਦਿੰਦੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬਗੈਰ ਵਜ੍ਹਾ ਸਿਆਸਤ ਕਰ ਰਹੇ ਹਨ।

ਜਾਖੜ ਨੇ ਕਿਹਾ ਕਿ ਇਹ ਝਾਕੀਆਂ ਕਿਸੇ ਤਕਨੀਕੀ ਪਹਿਲੂ ‘ਤੇ ਰੱਦ ਕੀਤੀਆਂ ਹੋਣਗੀਆਂ। ਭਗਵੰਤ ਮਾਨ ਨੂੰ ਹਰ ਗੱਲ ‘ਚ ਸਿਆਸਤ ਕਰਨ ਦੀ ਆਦਤ ਹੈ। ਗਣਤੰਤਰ ਦਿਵਸ ਪਰੇਡ ‘ਚ ਪੰਜਾਬ ਦੀ ਝਾਕੀ ਨੂੰ ਥਾਂ ਨਾ ਮਿਲਣਾ ਯਕੀਨੀ ਤੌਰ ‘ਤੇ ਸਾਡੇ ਲਈ ਨਿਰਾਸ਼ਾਜਨਕ ਹੈ ਪਰ ਭਾਵਨਾਵਾਂ ਭੜਕਾਉਣ ਲਈ ਇਸ ਮੁੱਦੇ ਦਾ ਫ਼ਾਇਦਾ ਉਠਾਇਆ ਜਾ ਰਿਹਾ ਹੈ। ਇਸ ਲਈ ਜਿਸ ਤਰ੍ਹਾਂ ਦੀ ਭਾਸ਼ਾ ਮੁੱਖ ਮੰਤਰੀ ਨੇ ਇਸਤੇਮਾਲ ਕੀਤੀ ਹੈ ਉਹ ਕਿਸੇ ਵੀ ਪੰਜਾਬੀ ਨੂੰ ਸ਼ੋਭਾ ਨਹੀਂ ਦਿੰਦੀ।

CM ਨੇ ਪੰਜਾਬ ਨਾਲ ਦੱਸਿਆ ਸੀ ਬੇਇਨਸਾਫੀ

ਕੇਂਦਰ ਸਰਕਾਰ ‘ਤੇ ਗੈਰ-ਭਾਜਪਾ ਸ਼ਾਸਤ ਰਾਜਾਂ ਨਾਲ ਵਿਤਕਰਾ ਕਰਨ ਦਾ ਦੋਸ਼ ਲਗਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਸੀ ਕਿ ਸਾਨੂੰ ਪੰਜਾਬ ਨੂੰ ਹਰ ਚੀਜ਼ ਲਈ ਅਦਾਲਤ ਵਿਚ ਜਾਣਾ ਪੈਂਦਾ ਹੈ। ਕੀ ਸਾਨੂੰ ਪੰਜਾਬ ਦਾ ਇਤਿਹਾਸ ਦਿਖਾਉਣ ਲਈ ਵੀ ਰਾਸ਼ਟਰਪਤੀ ਕੋਲ ਜਾਣਾ ਪਵੇਗਾ, ਜਿਸ ਕਾਰਨ ਦੇਸ਼ ਨੂੰ ਅਜ਼ਾਦੀ ਮਿਲੀ, ਦੇਸ਼ ਦੀਆਂ ਝਾਂਕੀਆਂ ਵਿੱਚ ਪੰਜਾਬ ਦੀ ਝਾਕੀ ਨਾ ਦਿਖਾਉਣਾ ਦੇਸ਼ ਨੂੰ ਅਜ਼ਾਦੀ ਦੇਣ ਵਾਲਿਆਂ ਨਾਲ ਬੇਇਨਸਾਫੀ ਹੋਵੇਗੀ।

ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ 26 ਜਨਵਰੀ ਨੂੰ ਪੰਜਾਬ ਵਿੱਚ ਹੀ ਵੱਡੀ ਪਰੇਡ ਕੱਢੀ ਜਾਵੇਗੀ। ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਰੱਦ ਕੀਤੀਆਂ ਪੰਜਾਬ ਦੀਆਂ ਸਾਰੀਆਂ ਝਾਂਕੀਆਂ ਦੇ ਆਇਡਿਆਜ਼ ਨੂੰ ਦਿਖਾਇਆ ਜਾਵੇਗਾ ਅਤੇ ਸਰਕਾਰ ਆਪਣੇ ਮਾਧਿਅਮ ਰਾਹੀਂ ਪੰਜਾਬ ਦੇ ਇਤਿਹਾਸ ਨੂੰ ਪੂਰੇ ਦੇਸ਼ ਦੇ ਲੋਕਾਂ ਸਾਹਮਣੇ ਪੇਸ਼ ਕਰੇਗੀ।