ਸੁਖਪਾਲ ਸਿੰਘ ਖੈਹਰਾ ਨੂੰ ਜਾਣ ਬੁੱਝਕੇ ਨਸ਼ੇ ਦੇ ਕੇਸ ਵਿੱਚ ਫਸਾਇਆ ਗਿਆ-ਸਿੱਧੂ

Updated On: 

07 Oct 2023 19:05 PM

ਭਲੱਥ ਦੇ ਵਿਧਾਇਕ ਸੁਖਪਾਲ ਸਿੰਘ ਖੈਹਰਾ ਜਿਨਾਂ ਨੂੰ ਐਨਡੀਪੀਸੀ ਐਕਟ ਦੇ ਤਹਿਤ ਦੇ ਮਾਮਲੇ ਨਾਭਾ ਦੀ ਨਵੀਂ ਜਿਲਾ ਜੇਲ ਵਿੱਚ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਅੱਜ ਸੁਖਪਾਲ ਸਿੰਘ ਖੈਹਰਾ ਨੂੰ ਮਿਲਣ ਦੇ ਲਈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਨਾਭਾ ਜੇਲ ਸੁਖਪਾਲ ਸਿੰਘ ਖੈਹਰਾ ਨੂੰ ਕਰੀਬ ਇਕ ਘੰਟਾ ਮੁਲਾਕਾਤ ਕੀਤੀ।

ਸੁਖਪਾਲ ਸਿੰਘ ਖੈਹਰਾ ਨੂੰ ਜਾਣ ਬੁੱਝਕੇ ਨਸ਼ੇ ਦੇ ਕੇਸ ਵਿੱਚ ਫਸਾਇਆ ਗਿਆ-ਸਿੱਧੂ
Follow Us On

ਪੰਜਾਬ ਨਿਊਜ। ਨਾਭਾ ਵਿਖੇ ਸੁਖਪਾਲ ਸਿੰਘ ਖੈਹਰਾ ਨੂੰ ਮਿਲਣ ਪਹੁੰਚੇ ਨਵਜੋਤ ਸਿੰਘ ਸਿੱਧੂ Navjot (Singh Sidhu) ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਜਾਣ ਬੁੱਝ ਕੇ ਕੇਸ ਵਿੱਚ ਫਸਾਇਆ ਗਿਆ ਹੈ। ਸਿੱਧੂ ਨੇ ਕਿਹਾ ਕਿ ਜੇਕਰ ਫੜਨਾ ਸੀ ਤਾ 2015 ਵਿੱਚ ਫੜਦੇ। ਕਿਉਂਕਿ ਸੁਖਪਾਲ ਸਿੰਘ ਖਹਿਰਾ ਦਾ ਐਫਆਈਆਰ ਵਿੱਚ ਨਾਮ ਹੀ ਨਹੀਂ ਹੈ। ਅਤੇ ਉਸ ਦਾ ਨਾਮ ਹੁਣ ਜਿਮਨੀ ਵਿੱਚ ਪਾ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਹੁਣ ਇਸ ਵਿੱਚ ਕਸ਼ਮੀਰ ਸਿੰਘ ਬਿੱਲਾ ਦਾ ਨਾਮ ਇਨਵੋਲਵ ਕੀਤਾ ਗਿਆ ਹੈ ਜੋ ਅੰਮ੍ਰਿਤਸਰ ਜੇਲ ਵਿੱਚ ਨਜ਼ਰਬੰਦ ਹੈ ਜਿਸ ਤੇ ਕਰੀਬ 24 ਮਾਮਲੇ ਵੱਖ-ਵੱਖ ਦਰਜ ਹਨ।

ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਸੁਖਪਾਲ ਸਿੰਘ ਖੈਹਰਾ ਦੇ ਹੱਕ ਵਿੱਚ ਡਟੇ ਹੋਏ ਸਨ ਜਦੋਂ ਸੁਖਪਾਲ ਸਿੰਘ ਖੈਹਰਾ ਆਪ ਪਾਰਟੀ ਵਿੱਚ ਸੀ ਅਤੇ ਜਦੋਂ ਖੈਹਰਾ ਨੇ ਪਾਰਟੀ ਬਦਲ ਲਈ ਤਾਂ ਇਸ ਤੇ ਪੁਰਾਣਾ ਕੇਸ ਹੀ ਮੜ ਦਿੱਤਾ, ਜੋ ਵਿਅਕਤੀ ਵਿਧਾਇਕ ਹੋਵੇ ਅਤੇ 2 ਲੱਖ ਲੋਕਾਂ ਨੇ ਚੁਣਿਆ ਹੋਵੇ ਅਤੇ ਵਿਧਾਇਕ ਨਾਲ ਇਸ ਤਰ੍ਹਾਂ ਦਾ ਵਤੀਰਾ ਹੋਵੇ ਸ਼ਰਮਨਾਕ ਗੱਲ ਹੈ।

ਰਾਣਾ ਗੁਰਮੀਤ ਸਿੰਘ ‘ਤੇ ਲਗਾਇਆ ਇਲਜ਼ਾਮ

ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਗਿਆ ਕਿ ਸੁਖਪਾਲ ਸਿੰਘ ਖੈਹਰਾ ਵੱਲੋਂ ਰਾਣਾ ਗੁਰਮੀਤ (Rana Gurmeet) ਤੇ ਤੰਜ ਕਸਿਆ ਗਿਆ ਸੀ ਕਿ ਮੈਨੂੰ ਉਨਾ ਨੇ ਹੀ ਫਸਾਇਆ ਹੈ ਤਾਂ ਨਵਜੋਤ ਸਿੱਧੂ ਨੇ ਗੱਲਾਂ ਗੱਲਾਂ ਵਿੱਚ ਗੁਰਮੀਤ ਰਾਣਾ ਨੂੰ ਆੜੇ ਹੱਥੀ ਲੈਂਦੇ ਆ ਕਿਹਾ ਜਿਸ ਦੀ ਸਾਂਝ ਆਪ ਸਰਕਾਰ ਵਿੱਚ ਹੈ ਉਹ ਕੁਝ ਵੀ ਕਰ ਸਕਦਾ ਹੈ। ਐਸਵਾਈਐਲ ਮੁੱਦੇ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਜੋ ਕਿਸਾਨ ਦਿੱਲੀ ਜਾ ਕੇ ਆਪਣੇ ਹੱਕਾਂ ਦੇ ਲਈ ਲੜ ਸਕਦੇ ਤਾਂ ਉਹ ਪੰਜਾਬ ਦੇ ਪਾਣੀ ਦੇ ਲਈ ਕਿਉਂ ਨਹੀਂ ਲੜ ਸਕਦੇ। ਐਸ ਵਾਈ ਐਲ ਨਹਿਰ ਵਿੱਚ ਪਾਣੀ ਤਾਂ ਹੈ ਨਹੀਂ ਫਿਰ ਲੜਾਈ ਕਾਹਦੀ। ਐਸਵਾਈਐਲ ਮੁੱਦਾ ਪੰਜਾਬ ਦੇ ਮੁੱਦਿਆਂ ਨੂੰ ਭੜਕਾਉਣ ਦੇ ਲਈ ਕੀਤਾ ਜਾ ਰਿਹਾ।

‘ਬਦ ਤੋਂ ਬਦਤਰ ਹਨ ਪੰਜਾਬ ਦੇ ਹਾਲਾਤ’

ਨਵਜੋਤ ਸਿੰਘ ਸਿੱਧੂ ਨੂੰ ਜਦੋਂ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਉਹਨਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਵੱਧ ਤੋਂ ਬਦਤਰ ਹੋਏ ਪਏ ਹਨ, ਉਹਨਾਂ ਕਿਹਾ ਕਿ ਭਗਵੰਤ ਮਾਨ ਮੇਰਾ ਵਧੀਆ ਦੋਸਤ ਹੈ ਪਰ ਉਸ ਨੂੰ ਪੰਜਾਬ ਬਾਰੇ ਸੋਚਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਨੂੰ ਜਦੋਂ ਆਪ ਅਤੇ ਕਾਂਗਰਸ ਪਾਰਟੀ ਦੇ ਗਠਬੰਧਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜੋ ਹਾਈ ਕਮਾਂਡ ਦਾ ਹੁਕਮ ਹੋਏਗਾ ਉਹ ਸਿਰ ਮੱਥੇ ਹੋਵੇਗਾ ਕਿਉਂਕਿ ਹਾਈ ਕਮਾਂਡ ਨੇ ਹੀ ਸਭ ਕੁਝ ਦੇਖਣਾ ਹੈ।

ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਕਿ ਸੁਖਜਿੰਦਰ ਰੰਧਾਵਾ ਵੱਲੋਂ ਆਪ ਅਤੇ ਕਾਂਗਰਸ ਦੇ ਗੱਠਜੋੜ ਸਬੰਧੀ ਕੋਰੀ ਨਾ ਕਰ ਦਿੱਤੀ ਹੈ ਤਾਂ ਸਿੱਧੂ ਨੇ ਗੱਲਾਂ ਗੱਲਾਂ ਵਿੱਚ ਸੁਖਜਿੰਦਰ ਰੰਧਾਵਾ ਤੇ ਵਾਰ ਕਰਦਿਆਂ ਕਿਹਾ ਕੇ ਪਿਆਦੇ ਨੂੰ ਆਪਣੀ ਔਕਾਤ ਭੁੱਲ ਜਾਵੇ ਤਾਂ ਉਹ ਕੁਚਲਿਆ ਜਾਵੇਗਾ।