ਗੁਰੂਗ੍ਰਾਮ ਦੇ ਪੰਜਾਬੀ ਕਾਰੋਬਾਰੀ ਨੇ ਖਰੀਦਿਆ 100 ਕਰੋੜ ਰੁਪਏ ਦਾ ਫਲੈਟ, ਸੁਖਪਾਲ ਸਿੰਘ ਆਹਲੂਵਾਲੀਆ ਬਾਰੇ ਜਾਣੋ

Published: 

22 Aug 2025 21:58 PM IST

Sukhpal Singh Ahluwalia Success Story: ਲੰਡਨ ਵਿੱਚ ਰਹਿਣ ਵਾਲੇ ਇੱਕ ਵੱਡੇ ਕਾਰੋਬਾਰੀ ਅਤੇ ਡੋਮਿਨਸ ਗਰੁੱਪ ਦੇ ਮਾਲਕ ਸੁਖਪਾਲ ਸਿੰਘ ਆਹਲੂਵਾਲੀਆ ਨੇ ਗੁਰੂਗ੍ਰਾਮ ਵਿੱਚ DLF ਦੇ ਪ੍ਰੋਜੈਕਟ 'ਦ ਕੈਮੇਲੀਆਸ' ਵਿੱਚ ₹100 ਕਰੋੜ ਦਾ ਇੱਕ ਫਲੈਟ ਖਰੀਦਿਆ ਹੈ। ਇਹ ਫਲੈਟ 11,416 ਵਰਗ ਫੁੱਟ ਦਾ ਹੈ।

ਗੁਰੂਗ੍ਰਾਮ ਦੇ ਪੰਜਾਬੀ ਕਾਰੋਬਾਰੀ ਨੇ ਖਰੀਦਿਆ 100 ਕਰੋੜ ਰੁਪਏ ਦਾ ਫਲੈਟ, ਸੁਖਪਾਲ ਸਿੰਘ ਆਹਲੂਵਾਲੀਆ ਬਾਰੇ ਜਾਣੋ

ਪੰਜਾਬੀ ਕਾਰੋਬਾਰੀ ਨੇ ਖਰੀਦਿਆ 100 ਕਰੋੜ ਦਾ ਫਲੈਟ, ਜਾਣੋ ਕੌਣ ਹਨ ਸੁਖਪਾਲ ਸਿੰਘ?

Follow Us On

ਹਰਿਆਣਾ ਦੇ ਗੁਰੂਗ੍ਰਾਮ ਦੇ ਸਭ ਤੋਂ ਪੌਸ਼ ਇਲਾਕੇ ਗੋਲਫ ਕੋਰਸ ਵਿੱਚ ਸਥਿਤ ਰੈਜੀਡੈਂਸ਼ਿਅਲ ਸੋਸਾਇਟੀ ‘ਦ ਕੈਮੀਲੀਆਸ’ ਵਿੱਚ ਲੰਦਨ ਦੇ ਰਹਿਣ ਵਾਲੇ ਸੁਖਪਾਲ ਸਿੰਘ ਆਹਲੂਵਾਲੀਆ ਨੇ ਫਲੈਟ ਖਰੀਦਿਆ ਹੈ। 100 ਕਰੋੜ ਰੁਪਏ ਦਾ ਇਹ ਫਲੈਟ ਕਿਸੇ ਮਹਿਲ ਤੋਂ ਘੱਟ ਨਹੀਂ ਹੈ। ਇਹ ਫਲੈਟ ਫਾਈਵ ਸਟਾਰ ਹੋਟਲ ਵਰਗੀਆਂ ਸਾਰੀਆਂ ਸਹੂਲਤਾਂ ਨਾਲ ਲੈਸ ਹੈ।

ਦੱਸ ਦਈਏ ਕਿ ਇਹ ਫਲੈਟ 11, 416 ਸਿਕਿਊਰ ਫੀਟ ਦਾ ਹੈ। ਇਸ ਨੂੰ ਹਰਿਆਣਾ ਦਾ ਸਭ ਤੋਂ ਮਹਿੰਗਾ ਰਿਅਲ ਅਸਟੇਟ ਸੌਦੇ ਵਿੱਚੋਂ ਇੱਕ ਮੰਨ੍ਹਿਆ ਜਾ ਰਿਹਾ ਹੈ। ਭਾਰਤੀ ਮੂਲ ਦੇ ਸੁਖਪਾਲ ਸਿੰਘ ਆਹਲੂਵਾਲੀਆ ਡੋਮਿਨਸ ਗਰੁੱਪ ਦੇ ਮਾਲਿਕ ਹਨ, ਜੋ UK ਦੇ ਰਿਅਲ ਅਸਟੇਟ ਅਤੇ ਹੋਸਪਿਟੈਲਿਟੀ ਸੈਕਟਰ ਵਿੱਚ ਇੱਕ ਵੱਡਾ ਨਾਮ ਹੈ।

ਦੱਸਣਯੋਗ ਹੈ ਕਿ ਇਸ ਸੋਸਾਇਟੀ ਵਿੱਚ ਇਨਫੋ-ਐਕਸ ਸਾਫਟਵੇਅਰ ਟੈਕਨਾਲੋਜੀ ਦੇ ਸੰਸਥਾਪਕ ਰਿਸ਼ੀ ਪਾਰਤੀ ਦਾ ਵੀ ਫਲੈਟ ਹੈ। ਉਨ੍ਹਾਂ ਨੇ 190 ਕਰੋੜ ਰੁਪਏ ਦਾ ਫਲੈਟ ਖਰੀਦਿਆ ਸੀ। ਇਸ ਦੇ ਨਾਲ ਹੀ ਬੋਟ (BoAt) ਦੇ ਸਹਿ- ਸੰਸਥਾਪਕ ਅਮਨ ਗੁਪਤਾ ਅਤੇ ਆਕਾਸ਼ ਐਜੁਕੇਸ਼ਨਲ ਸਰਵਿਸਿਜ਼ ਦੇ ਮਾਲਕ JC ਚੌਧਰੀ ਵੀ ਫਲੈਟ ਖਰੀਦ ਚੁੱਕੇ ਹਨ।

ਜਾਣੋ ਕੌਣ ਹਨ ਸੁਖਪਾਲ ਸਿੰਘ ਆਹਲੂਵਾਲੀਆ

ਦੋਵਾਂ ਪੁੱਤਰਾਂ ਦਾ ਵਿਆਹ ਦਿੱਲੀ ਵਿੱਚ ਹੋਇਆ: ਸੁਖਪਾਲ ਸਿੰਘ ਆਹਲੂਵਾਲਿਆ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਕਿ ਵਿਸ਼ਵਵਿਆਪੀ ਸਫਲਤਾ ਦੇ ਬਾਵਜੂਦ ਉਨ੍ਹਾਂ ਦਾ ਦਿਲ ਭਾਰਤ ਦੀ ਧਰਤੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਦੋਵਾਂ ਪੁੱਤਰ ਦਾ ਵਿਆਹ ਦਿੱਲੀ ਦੀਆਂ ਧੀਆਂ ਨਾਲ ਹੋਇਆ ਹੈ। ਹੁਣ ਉਹ ਭਾਰਤ ਵਿੱਚ ਜ਼ਿਆਦਾ ਸਮਾਂ ਬਿਤਾਉਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਮਾਜ ਨੂੰ ਕੁਝ ਦੇਣ ‘ਤੇ ਧਿਆਨ ਕੇਂਦਰਿਤ ਕਰਨਗੇ। ਉਹ ਹਮੇਸ਼ਾ ਜਾਣਦੇ ਸਨ ਕਿ ਉਹ ਇੱਕ ਦਿਨ ਜ਼ਰੂਰ ਵਾਪਸ ਆਉਣਗੇ, ਹੁਣ ਸਮਾਂ ਆ ਗਿਆ ਹੈ।

ਦਿੱਲੀ ਵਿੱਚ ਆਲੀਸ਼ਾਨ ਕੋਠੀ: ਸੁਖਪਾਲ ਸਿੰਘ ਦੀ ਦਿੱਲੀ ਦੇ ਵੱਕਾਰੀ ਲੁਟੀਅਨਜ਼ ਜ਼ੋਨ ਵਿੱਚ ਇੱਕ ਆਲੀਸ਼ਾਨ ਕੋਠੀ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਰਹਿਣ ਲਈ ਡੀਐਲਐਫ ਫੇਜ਼- 5, ਗੁਰੂਗ੍ਰਾਮ ਸਥਿਤ ਅਲਟਰਾ- ਲਗਜ਼ਰੀ ਰੈਜੀਡੈਂਸ਼ਿਅਲ ਪ੍ਰੋਜੈਕਟ ‘ਦਿ ਕੈਮੇਲੀਆਸ’ ਨੂੰ ਚੁਣਿਆ ਹੈ।

80 ਕਰੋੜ ਤੋਂ ਸ਼ੁਰੂ ਹੁੰਦੀ ਹੈ ਕੀਮਤ: ਇਸ ਸੋਸਾਇਟੀ ਵਿੱਚ ਫਲੈਟਾਂ ਦੀਆਂ ਕੀਮਤਾਂ 80 ਕਰੋੜ ਰੁਪਏ ਤੋਂ ਸ਼ੁਰੂ ਹੁੰਦੀਆਂ ਹਨ। ਇਸ 11,416 ਵਰਗ ਫੁੱਟ ਦੇ ਫਲੈਟ ਦੀ ਕੀਮਤ ਲਗਭਗ ₹ 87,500 ਪ੍ਰਤੀ ਵਰਗ ਫੁੱਟ ਹੋਣ ਦਾ ਅਨੁਮਾਨ ਹੈ। ਹਰੇਕ ਫਲੈਟ ਵਿੱਚ ਦੋ ਡੈੱਕ ਵੀ ਬਣਾਏ ਗਏ ਹਨ। ਜਿਸ ਵਿੱਚ ਤੁਸੀਂ ਮੀਂਹ ਤੋਂ ਲੈ ਕੇ ਹਰ ਮੌਸਮ ਦਾ ਆਨੰਦ ਤੁਸੀਂ ਆਪਣੇ ਫਲੈਟ ਵਿੱਚ ਬੈਠ ਕੇ ਲੈ ਸਕਦੇ ਹੋ।

25 ਹਜ਼ਾਰ ਰੁੱਖਾਂ ਵਿਚਕਾਰ ਵਸੀ ਸੁਸਾਇਟੀ: ‘ਦਿ ਕੈਮੇਲੀਆਸ’ ਸੁਸਾਇਟੀ 2013 ਵਿੱਚ ਡੀਐਲਐਫ ਦੁਆਰਾ ਸ਼ੁਰੂ ਕੀਤੀ ਗਈ ਸੀ ਅਤੇ ਇਹ 17.5 ਏਕੜ ਦਾ ਇੱਕ ਪ੍ਰੋਜੈਕਟ ਹੈ। ਇਸ ਵਿੱਚ 9 ਟਾਵਰ ਹਨ ਜਦੋਂ ਕਿ ਇਸ 38 ਮੰਜ਼ਿਲਾ ਇਮਾਰਤ ਵਿੱਚ ਕੁੱਲ 429 ਫਲੈਟ ਹਨ। 100 ਕਰੋੜ ਰੁਪਏ ਦੀ ਕੀਮਤ ਵਾਲੇ ਇਸ ਫਲੈਟ ਦਾ ਕੁੱਲ ਖੇਤਰਫਲ 10 ਹਜ਼ਾਰ ਵਰਗ ਫੁੱਟ ਹੈ। ਇਨ੍ਹਾਂ ਸਾਰੇ 429 ਫਲੈਟਾਂ ਦਾ ਦ੍ਰਿਸ਼ ਇੱਕ ਪਾਸੇ ਅਰਾਵਲੀ ਅਤੇ ਦੂਜੇ ਪਾਸੇ ਗੋਲਫ ਕੋਰਸ ਰੋਡ ਹੈ। ਇਹ ਪੂਰੀ ਸੁਸਾਇਟੀ 25 ਹਜ਼ਾਰ ਰੁੱਖਾਂ ਵਿਚਕਾਰ ਵਸਾਈ ਗਈ ਹੈ, ਜਿਸ ਵਿੱਚ 3 ਨਕਲੀ ਝੀਲਾਂ ਵੀ ਬਣਾਈਆਂ ਗਈਆਂ ਹਨ।

ਖਾਸ ਲਾਈਫ ਸਟਾਇਲ ਵਧ ਰਹੀਆਂ ਮਹਿੰਗੀਆਂ ਸੁਸਾਇਟੀਆਂ

ਹਾਈ ਪ੍ਰੋਫਾਈਲ ਲੋਕ ਅੱਜ ਕੱਲ੍ਹ ਸਿਰਫ ਵੱਡਾ ਘਰ ਨਹੀਂ ਬਲਕਿ ਇੱਕ ਖਾਸ ਲਾਈਫ ਸਟਾਇਲ ਚਾਹੁੰਦੇ ਹਨ। ਕੋਰੋਨਾ ਮਹਾਂਮਾਰੀ ਤੋਂ ਬਾਅਦ ਵੱਡੇ ਕਾਰੋਬਾਰੀ ਅਤੇ ਅਮਰੀ ਲੋਕ ਹੁਣ ਬੰਗਲਿਆਂ ਦੀ ਬਜਾਏ ਅਜਿਹੀਆਂ ਸੁਸਾਇਟੀਆਂ ਵਿੱਚ ਰਹਿਣਾ ਪੰਸਦ ਕਰ ਰਹੇ ਹਨ। ਜਿੱਥੇ ਸਭ ਕੁਝ ਉਪਲਬਧ ਹੋ। ਇਹ ਹੀ ਕਾਰਨ ਹੈ ਕਿ ਗੁਰੂਗ੍ਰਾਮ ਵਿੱਚ ਮਹਿੰਗੀਆਂ ਸੁਸਾਇਟੀਆਂ ਦੀ ਗਿਣਤੀ ਵੱਧ ਰਹੀ ਹੈ।