ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Sukhbir Badal: ਮੁਆਫੀ ਲਈ ਸੁਖਬੀਰ ਬਾਦਲ ਨੇ ਕੀਤੀ ਅਰਦਾਸ, ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਕੀਤੀ ਪੂਰੀ

Tankhah Complete: ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੀ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਈ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਅਕਾਲੀ ਲੀਡਰਾਂ ਨੇ ਆਪਣੀ ਸਜ਼ਾ ਪੂਰੀ ਹੋਣ ਬਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੂੰ ਜਾਣਕਾਰੀ ਦਿੱਤੀ।

Sukhbir Badal: ਮੁਆਫੀ ਲਈ ਸੁਖਬੀਰ ਬਾਦਲ ਨੇ ਕੀਤੀ ਅਰਦਾਸ, ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਕੀਤੀ ਪੂਰੀ
ਮੁਆਫੀ ਲਈ ਸੁਖਬੀਰ ਬਾਦਲ ਨੇ ਕੀਤੀ ਅਰਦਾਸ, ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਕੀਤੀ ਪੂਰੀ
Follow Us
lalit-sharma
| Updated On: 13 Dec 2024 13:07 PM

ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਤਨਖਾਹ (ਧਾਰਮਿਕ ਸਜ਼ਾ) ਨੂੰ ਪੂਰਾ ਕਰਨ ਉਪਰੰਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੂੰ ਜਾਣਕਾਰੀ ਦੇ ਦਿੱਤੀ ਹੈ। ਇਸ ਤੋਂ ਬਾਅਦ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਨਤਮਸਤਕ ਹੋਈ ਅਤੇ ਭੁੱਲ ਬਖਸਾਉਣ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਗਈ।

ਇਸ ਮੌਕੇ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਹੁਕਮਾਂ ਨੂੰ ਪ੍ਰਵਾਨ ਕਰਦਿਆਂ ਆਪਣੀ ਸੇਵਾ ਪੂਰੀ ਕਰ ਲਈ ਹੈ। ਮੈਂ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਕਿ ਸਾਰਿਆਂ ਨੇ ਸੇਵਾ ਵਿੱਚ ਉਤਸ਼ਾਹ ਨਾਲ ਯੋਗਦਾਨ ਪਾਇਆ।ਸੁਰੱਖਿਆ ਪ੍ਰਬੰਧਾਂ ਬਾਰੇ ਚੀਮਾ ਨੇ ਕਿਹਾ ਕਿ ਅੱਜ ਦੀ ਸੁਰੱਖਿਆ ਸਿਰਫ਼ ਦਿਖਾਵੇ ਲਈ ਹੈ। ਜੇਕਰ ਅੱਜ ਜਿਸ ਮੁਸਤੈਦੀ ਦਾ ਪੱਧਰ ਉਸ ਦਿਨ ਦਿਖਾਇਆ ਗਿਆ ਹੁੰਦਾ ਤਾਂ ਮਾਮਲਾ ਇਸ ਹੱਦ ਤੱਕ ਨਾ ਵਧਦਾ ਅਤੇ ਦੁਨੀਆ ਨੂੰ ਜਾ ਰਹੇ ਗਲਤ ਸੰਦੇਸ਼ ਨੂੰ ਰੋਕਿਆ ਜਾ ਸਕਦਾ ਸੀ। ਸੁਰੱਖਿਆ ਦਿਖਾਵੇ ਲਈ ਨਹੀਂ ਹੋਣੀ ਚਾਹੀਦੀ।

10 ਦਿਨ ਕੀਤੀ ਸੇਵਾ

ਬੀਤੇ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਅੱਜ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਮੱਥਾ ਟੇਕਣ ਲਈ ਪਹੁੰਚ ਰਹੇ ਹਨ। ਪਿਛਲੇ 10 ਦਿਨਾਂ ਵਿੱਚ ਸੁਖਬੀਰ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ 2-2 ਦਿਨ ਦੀ ਸਜ਼ਾ ਪੂਰੀ ਕੀਤੀ ਹੈ।

ਹੁਕਮਾਂ ਅਨੁਸਾਰ ਸੁਖਬੀਰ ਬਾਦਲ ਅੰਮ੍ਰਿਤਸਰ ਪਹੁੰਚਣਗੇ ਅਤੇ ਹੁਕਮਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਆਪਣੀ ਸਜ਼ਾ ਪੂਰੀ ਹੋਣ ਬਾਰੇ ਜਾਣਕਾਰੀ ਦੇਣਗੇ। ਇਸ ਤੋਂ ਬਾਅਦ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਆਪਣੀ ਸਜ਼ਾ ਪੂਰੀ ਕਰਨਗੇ।

2 ਦਸੰਬਰ ਨੂੰ ਮਿਲੀ ਸੀ ਸਜ਼ਾ

ਬੀਤੀ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ। ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਆਗੂਆਂ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਜਥੇਦਾਰ ਨੇ ਆਗੂਆਂ ਨੂੰ ਉਨ੍ਹਾਂ ਦੇ ਗੁਨਾਹਾਂ ਬਾਰੇ ਦੱਸਿਆ ਅਤੇ ਉਨ੍ਹਾਂ ਦਾ ਇਕਬਾਲ ਵੀ ਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਸੀ। ਇਸ ਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਵੀ ਤਨਖਾਹੀਆ ਐਲਾਨ ਕਰ ਦਿੱਤਾ ਗਿਆ ਸੀ।

ਬਠਿੰਡਾ 'ਚ ਅਵਾਰਾ ਕੁੱਤਿਆਂ ਦਾ ਆਤੰਕ, ਤਿੰਨ ਸਾਲਾਂ 'ਚ 1,241 ਲੋਕਾਂ ਦੇ ਲਗਿਆ ਐਂਟੀ ਰੈਬੀਜ਼ ਦਾ ਟੀਕਾ
ਬਠਿੰਡਾ 'ਚ ਅਵਾਰਾ ਕੁੱਤਿਆਂ ਦਾ ਆਤੰਕ, ਤਿੰਨ ਸਾਲਾਂ 'ਚ 1,241 ਲੋਕਾਂ ਦੇ ਲਗਿਆ ਐਂਟੀ ਰੈਬੀਜ਼ ਦਾ ਟੀਕਾ...
ਲੁਧਿਆਣਾ ਬੰਦ ਕਾਰਨ ਚਾਰ ਘੰਟੇ ਟ੍ਰੈਫਿਕ ਜਾਮ ਵਿੱਚ ਫਸੀ ਰਹੀ ਬਰਾਤ, ਕੁੜੀ ਦਾ ਪਰਿਵਾਰ ਕਰਦਾ ਰਿਹਾ ਇੰਤਜ਼ਾਰ
ਲੁਧਿਆਣਾ ਬੰਦ ਕਾਰਨ ਚਾਰ ਘੰਟੇ ਟ੍ਰੈਫਿਕ ਜਾਮ ਵਿੱਚ ਫਸੀ ਰਹੀ ਬਰਾਤ, ਕੁੜੀ ਦਾ ਪਰਿਵਾਰ ਕਰਦਾ ਰਿਹਾ ਇੰਤਜ਼ਾਰ...
ਦਲਿਤ ਨੌਜਵਾਨ ਵੱਲੋਂ ਅੰਬੇਡਕਰ ਦੀ ਮੂਰਤੀ ਤੋੜਨ ਤੋਂ ਬਾਅਦ ਅੰਮ੍ਰਿਤਸਰ ਵਿੱਚ ਹੰਗਾਮਾ, ਜਲੰਧਰ ਸਮੇਤ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ
ਦਲਿਤ ਨੌਜਵਾਨ ਵੱਲੋਂ ਅੰਬੇਡਕਰ ਦੀ ਮੂਰਤੀ ਤੋੜਨ ਤੋਂ ਬਾਅਦ ਅੰਮ੍ਰਿਤਸਰ ਵਿੱਚ ਹੰਗਾਮਾ, ਜਲੰਧਰ ਸਮੇਤ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ...
ਫਿਰ ਤੋਂ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ , ਇਸ ਵਾਰ ਹਿਸਾਰ ਆਉਣ ਦਾ ਕੀ ਹੈ ਕਾਰਨ?
ਫਿਰ ਤੋਂ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ , ਇਸ ਵਾਰ ਹਿਸਾਰ ਆਉਣ ਦਾ ਕੀ ਹੈ ਕਾਰਨ?...
ਡਾ: ਅੰਬੇਡਕਰ ਦਾ ਬੁੱਤ ਤੋੜਨ ਤੇ ਦਲਿਤ ਜਥੇਬੰਦੀਆਂ ਵਿੱਚ ਰੋਸ, ਗ੍ਰਿਫ਼ਤ ਚ ਮੁਲਜ਼ਮ
ਡਾ: ਅੰਬੇਡਕਰ ਦਾ ਬੁੱਤ ਤੋੜਨ ਤੇ ਦਲਿਤ ਜਥੇਬੰਦੀਆਂ ਵਿੱਚ ਰੋਸ, ਗ੍ਰਿਫ਼ਤ ਚ ਮੁਲਜ਼ਮ...
ਮਹਾਂਕੁੰਭ ​​2025: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਗਮ ਵਿੱਚ ਡੁੱਬਕੀ ਲਗਾਈ, ਸੀਐਮ ਯੋਗੀ ਸਮੇਤ ਉਨ੍ਹਾਂ ਦੇ ਨਾਲ ਸਨ ਕਈ ਸੰਤ
ਮਹਾਂਕੁੰਭ ​​2025: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਗਮ ਵਿੱਚ ਡੁੱਬਕੀ ਲਗਾਈ, ਸੀਐਮ ਯੋਗੀ ਸਮੇਤ ਉਨ੍ਹਾਂ ਦੇ ਨਾਲ ਸਨ ਕਈ ਸੰਤ...
ਪਟਿਆਲਾ 'ਚ ਗਣਤੰਤਰ ਦਿਵਸ ਮੌਕੇ ਸੀਐਮ ਮਾਨ ਨੇ ਕਿਸਾਨਾਂ ਲਈ ਕਹੀ ਵੱਡੀ ਗੱਲ
ਪਟਿਆਲਾ 'ਚ ਗਣਤੰਤਰ ਦਿਵਸ ਮੌਕੇ ਸੀਐਮ ਮਾਨ ਨੇ ਕਿਸਾਨਾਂ ਲਈ ਕਹੀ ਵੱਡੀ ਗੱਲ...
ਗਣਤੰਤਰ ਦਿਵਸ ਪਰੇਡ ਲਈ ਇਸ ਤਰ੍ਹਾਂ ਚੁਣੀਆਂ ਜਾਂਦੀਆਂ ਹਨ ਝਾਂਕੀਆਂ, ਇਨ੍ਹਾਂ ਗੱਲਾਂ ਵੱਲ ਦਿੱਤਾ ਜਾਂਦਾ ਹੈ ਵਿਸ਼ੇਸ਼ ਧਿਆਨ
ਗਣਤੰਤਰ ਦਿਵਸ ਪਰੇਡ ਲਈ ਇਸ ਤਰ੍ਹਾਂ ਚੁਣੀਆਂ ਜਾਂਦੀਆਂ ਹਨ ਝਾਂਕੀਆਂ, ਇਨ੍ਹਾਂ ਗੱਲਾਂ ਵੱਲ ਦਿੱਤਾ ਜਾਂਦਾ ਹੈ ਵਿਸ਼ੇਸ਼ ਧਿਆਨ...
ਵਕਫ਼ 'ਤੇ ਜੇਪੀਸੀ ਮੀਟਿੰਗ ਵਿੱਚ ਹੰਗਾਮਾ, ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਕਾਰ ਬਹਿਸ
ਵਕਫ਼ 'ਤੇ ਜੇਪੀਸੀ ਮੀਟਿੰਗ ਵਿੱਚ ਹੰਗਾਮਾ, ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਕਾਰ ਬਹਿਸ...