ਸੁਖਬੀਰ ਬਾਦਲ ਵੱਲੋਂ 1 ਲੱਖ ਰੁਪਏ ਸ਼ਗਨ ਸਕੀਮ ਦਾ ਵਾਅਦਾ, ਪੰਜਾਬ ਬਚਾਓ ਰੈਲੀ ‘ਚ 4 ਰੁਪਏ ਪ੍ਰਤੀ ਕਿਲੋ ਕਣਕ ਦੇਣ ਦਾ ਐਲਾਨ
ਸੁਖਬੀਰ ਬਾਦਲ ਨੇ ਕਿਹਾ, "ਉਨ੍ਹਾਂ ਨੂੰ ਪੰਜਾਬ ਵਿੱਚ ਸੱਤਾ ਵਿੱਚ ਬਿਠਾਓ। ਜਿਸ ਤੋਂ ਬਾਅਦ, 50 ਕਿਲੋ ਕਣਕ 4 ਰੁਪਏ ਕਿਲੋ, 20 ਰੁਪਏ ਕਿਲੋ ਦਾਲ, ਅਤੇ ਗਰੀਬ ਕੁੜੀਆਂ ਦੇ ਵਿਆਹ ਲਈ ਇੱਕ ਲੱਖ ਰੁਪਏ ਦੀ ਸ਼ਗਨ ਸਕੀਮ ਦਿੱਤੀ ਜਾਵੇਗੀ। ਬੁਢਾਪਾ ਪੈਨਸ਼ਨ 3100 ਰੁਪਏ ਹੋਵੇਗੀ। ਹਰ ਗਰੀਬ ਪਰਿਵਾਰ ਨੂੰ ਪੰਜ ਮਰਲੇ ਜ਼ਮੀਨ ਮਿਲੇਗੀ।"
ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜਲਾਲਾਬਾਦ ‘ਚ ਪੰਜਾਬ ਬਚਾਓ ਰੈਲੀ ਵਿੱਚ ਕਈ ਵਾਅਦੇ ਕੀਤੇ। ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਉਹ 2027 ਵਿੱਚ ਪੰਜਾਬ ਵਿੱਚ ਸੱਤਾ ਵਿੱਚ ਆਉਣ ‘ਤੇ ਕਈ ਯੋਜਨਾਵਾਂ ਦੇ ਤਹਿਤ ਲਾਭ ਪ੍ਰਦਾਨ ਕਰਨਗੇ। ਆਪਣੇ ਸੰਬੋਧਨ ਦੌਰਾਨ ਸੁਖਬੀਰ ਬਾਦਲ ਨੇ ਕਿਹਾ, “ਉਨ੍ਹਾਂ ਨੂੰ ਪੰਜਾਬ ਵਿੱਚ ਸੱਤਾ ਵਿੱਚ ਬਿਠਾਓ। ਜਿਸ ਤੋਂ ਬਾਅਦ, 50 ਕਿਲੋ ਕਣਕ 4 ਰੁਪਏ ਕਿਲੋ, 20 ਰੁਪਏ ਕਿਲੋ ਦਾਲ, ਅਤੇ ਗਰੀਬ ਕੁੜੀਆਂ ਦੇ ਵਿਆਹ ਲਈ ਇੱਕ ਲੱਖ ਰੁਪਏ ਦੀ ਸ਼ਗਨ ਸਕੀਮ ਦਿੱਤੀ ਜਾਵੇਗੀ। ਬੁਢਾਪਾ ਪੈਨਸ਼ਨ 3100 ਰੁਪਏ ਹੋਵੇਗੀ। ਹਰ ਗਰੀਬ ਪਰਿਵਾਰ ਨੂੰ ਪੰਜ ਮਰਲੇ ਜ਼ਮੀਨ ਮਿਲੇਗੀ।”
ਪੰਜਾਬ ਦੇ ਹਰ ਵਿਅਕਤੀ ਕੋਲ ਹੋਵੇਗਾ ਆਪਣਾ ਪੱਕਾ ਘਰ
ਉਨ੍ਹਾਂ ਕਿਹਾ ਕਿ ਪੰਜ ਸਾਲਾਂ ਦੇ ਅੰਦਰ-ਅੰਦਰ ਪੰਜਾਬ ਦੇ ਹਰ ਵਿਅਕਤੀ ਕੋਲ ਆਪਣਾ ਪੱਕਾ ਘਰ ਹੋਵੇਗਾ। ਸੁਖਬੀਰ ਨੇ ਕਿਹਾ ਕਿ ਜੇਕਰ ਅਕਾਲੀ ਦਲ ਸੱਤਾ ਵਿੱਚ ਆਇਆ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।
Overwhelmed by the love and warmth shown by the people of Jalalabad today. Gratitude from the bottom of my heart for making the #PunjabBachaoRally a historic success. The massive turnout and energy is a glimpse of Punjab’s resolve to bring back Shiromani Akali Dal and to drive https://t.co/0CYLYR7szq pic.twitter.com/qZa7UijiS1
— Sukhbir Singh Badal (@officeofssbadal) September 18, 2026
ਪ੍ਰਾਈਵੇਟ ਸੈਕਟਰ ਨੂੰ ਇੱਥੇ ਉਦਯੋਗ ਲਗਾਉਣ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ 70 ਫੀਸਦ ਨੌਕਰੀਆਂ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਅਤੇ ਵੈਟਰਨਰੀ ਕਾਲਜ ਵਰਗੀਆਂ ਸਹੂਲਤਾਂ ਉਪਲਬਧ ਹੋਣਗੀਆਂ। ਸੁਖਬੀਰ ਬਾਦਲ ਨੇ ਕਿਹਾ, “ਸਾਨੂੰ ਇੱਕ ਮੌਕਾ ਦਿਓ ਅਤੇ ਜਲਾਲਾਬਾਦ ਬਿਲਕੁਲ ਉਸੇ ਤਰ੍ਹਾਂ ਬਦਲ ਜਾਵੇਗਾ, ਜਿਵੇਂ ਸ਼ੋਅਰੂਮ ਤੋਂ ਨਵੀਂ ਕਾਰ ਲਿਆਂਦੀ ਜਾਂਦੀ ਹੈ।”
ਸੱਤਾ ‘ਚ ਕਿਵੇਂ ਹੋਵਗੀ ਅਕਾਲੀ ਦਲ ਦੀ ਵਾਪਸੀ?
2017 ਤੋਂ ਹੁਣ ਤੱਕ ਅਕਾਲੀ ਦਲ ਸੱਤਾ ਤੋਂ ਬਾਹਰ ਹੈ। ਲਗਾਤਾਰ 10 ਸਾਲ ਸੱਤਾ ਤੋਂ ਬਾਹਰ ਰਹਿਣ ਤੋਂ ਬਾਅਦ ਮੁੜ ਵਾਪਸੀ ਕਰਨਾ ਕੋਈ ਸੌਖੀ ਗੱਲ੍ਹ ਨਹੀਂ। 2027 ਚੋਣਾਂ ਨੂੰ ਲੈ ਕੇ ਸੁਖਬੀਰ ਬਾਦਲ ਲਗਾਤਾਰ ਲੋਕਾਂ ਵਿੱਚ ਜ਼ਮੀਨ ‘ਤੇ ਨਜ਼ਰ ਆ ਰਹੇ ਹਨ। 2022 ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਗੱਠਜੋੜ ਟੁੱਟ ਗਿਆ ਸੀ ਪਰ ਸਿਆਸੀ ਪੰਡਿਤਾਂ ਦਾ ਕਹਿਣ ਹੈ ਕਿ ਇਸ ਵੇਲੇ ਅਕਾਲੀ ਦਲ ਅਤੇ ਬੀਜੇਪੀ ਨੂੰ 2027 ਚੋਣਾਂ ਜਿੱਤਣ ਦੇ ਲਈ ਇੱਕ ਦੂਜੇ ਦੀ ਬੇਹੱਦ ਲੋੜ ਹੈ।
