Sri Muktsar Sahib’ਚ ਨਹਿਰ ‘ਚ ਡੁੱਬਣ ਨਾਲ ਦੋ ਨੌਜਵਾਨਾਂ ਦੀ ਮੌਤ, ਪੁਲਿਸ ਨੇ ਕ੍ਰੇਨ ਨਾਲ ਕਢਵਾਈਆਂ ਲਾਸ਼ਾਂ

Published: 

06 May 2023 20:08 PM

ਇਸ ਘਟਨਾ ਦਾ ਜਦੋਂ ਪਿੰਡ ਥਾਂਦੇਵਾਲਾ ਦੇ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੌਜਵਾਨਾਂ ਦੀ ਕਾਫੀ ਭਾਲ ਕੀਤੀ, ਪਰ ਉਹ ਨਹੀਂ ਮਿਲੇ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ।

Sri Muktsar Sahibਚ ਨਹਿਰ ਚ ਡੁੱਬਣ ਨਾਲ ਦੋ ਨੌਜਵਾਨਾਂ ਦੀ ਮੌਤ, ਪੁਲਿਸ ਨੇ ਕ੍ਰੇਨ ਨਾਲ ਕਢਵਾਈਆਂ ਲਾਸ਼ਾਂ

ਸੰਕੇਤਕ ਤਸਵੀਰ

Follow Us On

ਸ੍ਰੀ ਮੁਕਤਸਰ ਸਾਹਿਬ। ਸ਼ਹਿਰ ‘ਚ ਸ਼ਨੀਵਾਰ ਨੂੰ ਕੂੜਾ ਇੱਕਠਾ ਕਰਨ ਵਾਲੇ ਦੋ ਨੌਜਵਾਨਾਂ ਦੀ ਨਹਿਰ (Canal) ‘ਚ ਡੁੱਬਣ ਕਾਰਨ ਮੌਤ ਹੋ ਗਈ। ਸੂਚਨਾ ਮਿਲਣ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਰੇਨ ਦੀ ਮਦਦ ਨਾਲ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।

ਦੱਸ ਦਈਏ ਕਿ ਰਾਜਸਥਾਨ ਫੀਡਰ ਨਹਿਰ ‘ਚ ਚੱਲ ਰਹੇ ਮੁਰੰਮਤ ਦੇ ਕੰਮ ਕਾਰਨ ਬੰਨ੍ਹ ਲਗਾ ਕੇ ਪਾਣੀ ਬੰਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਨਹਿਰ ਵਿੱਚ 15 ਤੋਂ 20 ਫੁੱਟ ਡੂੰਘਾ ਟੋਆ ਬਣ ਗਿਆ। ਅੱਜ ਜਦੋਂ ਇੱਕ ਨੌਜਵਾਨ ਨਹਿਰ ਵਿੱਚੋਂ ਪਲਾਸਟਿਕ ਦਾ ਲਿਫਾਫਾ ਕੱਢਣ ਲਈ ਹੇਠਾਂ ਉਤਰਿਆ ਤਾਂ ਉਹ ਡੂੰਘੇ ਟੋਏ ਵਿੱਚ ਡੁੱਬ ਗਿਆ। ਜਦੋਂ ਇੱਕ ਹੋਰ ਨੌਜਵਾਨ ਉਸ ਨੂੰ ਬਚਾਉਣ ਗਿਆ ਤਾਂ ਉਹ ਵੀ ਉਸੇ ਟੋਏ ਵਿੱਚ ਡੁੱਬ ਗਿਆ, ਜਿਸ ਕਾਰਨ ਦੋਹਾਂ ਦੀ ਮੌਤ ਹੋ ਗਈ।

ਕਬਾੜ ਦਾ ਕੰਮ ਕਰਦੇ ਸਨ ਦੋਹੇਂ ਮ੍ਰਿਤਕ ਨੌਜਵਾਨ

ਇਸ ਘਟਨਾ ਦਾ ਜਦੋਂ ਪਿੰਡ ਥਾਂਦੇਵਾਲਾ ਦੇ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੌਜਵਾਨਾਂ ਦੀ ਕਾਫੀ ਭਾਲ ਕੀਤੀ, ਪਰ ਉਹ ਨਹੀਂ ਮਿਲਿਆ। ਫਿਰ ਕਰੇਨ ਦੀ ਮਦਦ ਨਾਲ ਬਾਅਦ ਦੁਪਹਿਰ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਦੋਵਾਂ ਦੀ ਪਛਾਣ ਗੋਪੀ ਨਾਥ (25) ਪੁੱਤਰ ਧੰਨਾਨਾਥ, ਬੱਬੂ ਨਾਥ (18) ਪੁੱਤਰੀ ਵੀਰਾ ਨਾਥ ਵਾਸੀ ਮੁਕਤਸਰ ਵਜੋਂ ਹੋਈ ਹੈ। ਦੋਵੇਂ ਕਬਾੜ ਇਕੱਠਾ ਕਰਦੇ ਸਨ। ਮੌਕੇ ‘ਤੇ ਪਹੁੰਚੇ ਪੁਲਿਸ (Police) ਅਧਿਕਾਰੀ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਦੋਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ