ਪੰਜਾਬ ‘ਚ ਬੀਜੇਪੀ ਨੇਤਾ ਦੀ ਗੋਲੀ ਲੱਗਣ ਨਾਲ ਮੌਤ, ਸਰਬਜੀਤ ਸਿੰਘ ਕਾਕਾ ਨੇ ਲੁਧਿਆਣਾ ਹਸਪਤਾਲ ‘ਚ ਤੋੜਿਆ ਦਮ
ਗੋਲੀ ਚੱਲਣ ਦਾ ਕਾਰਨ ਪਰਿਵਾਰਿਕ ਝਗੜੇ ਦੱਸਿਆ ਜਾ ਰਿਹਾ ਹੈ। ਹਾਲਾਂਕਿ ਗੋਲੀਬਾਰੀ ਇੱਕ ਘਟਨਾ ਜਾਂ ਹਾਦਸਾ ਹੈ ਇਹ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਸਾਫ ਹੋ ਸਕੇਗਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਦਿੱਤੀ ਹੈ।
ਲੰਮੇ ਸਮੇਂ ਤੱਕ ਕਾਂਗਰਸ ‘ਚ ਰਹੇ ਕਾਕਾ
ਸਰਬਜੀਤ ਸਿੰਘ ਕਾਕਾ ਲੱਖੇਵਾਲੀ ਵੀ ਲੰਮੇ ਸਮੇਂ ਤੋਂ ਯੂਥ ਕਾਂਗਰਸ ਵਿੱਚ ਸਨ। ਫਿਰ ਉਹ ਵੱਡਾ ਮਾਰੋਟ ਦੇ ਲੱਖੇਵਾਲੀ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣੇ। ਉਹ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਰਹੇ ਹਨ।ਜਾਂਚ ਤੋਂ ਬਾਅਦ ਸਚਾਈ ਆਵੇਗੀ ਸਾਹਮਣੇ
ਸੂਤਰਾਂ ਮੁਤਾਬਕ ਪਰਿਵਾਰ ‘ਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਝਗੜੇ ਦਾ ਕਾਰਨ ਗੋਲੀ ਦੱਸੀ ਜਾ ਰਹੀ ਹੈ। ਹਾਲਾਂਕਿ ਗੋਲੀਬਾਰੀ ਦੀ ਘਟਨਾ ਇੱਕ ਹਾਦਸਾ ਹੈ ਜਾਂ ਕਿਸੇ ਵੱਲੋਂ ਮਾਰਿਆ ਗਿਆ ਹੈ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਕੋਲ ਬਿਆਨ ਦਰਜ ਕਰਵਾਉਣ ਤੋਂ ਬਾਅਦ ਹੀ ਇਹ ਸਾਰੇ ਸਵਾਲਾਂ ਦਾ ਖੁਲਾਸਾ ਹੋ ਸਕੇਗਾ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋLoading...
Unable to load recommendations.
Follow Us
