ਬਰਨਾਲਾ ‘ਚ ਸੁੱਤਾ ਪਿਆ ਜੋੜਾ ਜ਼ਿੰਦਾ ਸੜਿਆ, 10 ਸਾਲਾ ਬੱਚਾ ਸੁਰੱਖਿਅਤ

Published: 

01 Jul 2025 20:29 PM IST

Barnala fire incident couple Dead: ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮ੍ਰਿਤਕ ਜੋੜੇ ਦਾ ਇੱਕ 10 ਸਾਲ ਦਾ ਪੁੱਤਰ ਵੀ ਹੈ, ਪਰ ਬੱਚਾ ਬਿਲਕੁਲ ਸੁਰੱਖਿਅਤ ਹੈ, ਉਸ 'ਤੇ ਇੱਕ ਵੀ ਝਰੀਟ ਨਹੀਂ ਆਈ। ਕਿਉਂਕਿ ਘਟਨਾ ਸਮੇਂ ਉਸਦਾ ਪੁੱਤਰ ਆਪਣੇ ਚਾਚੇ ਦੇ ਘਰ ਸੁੱਤਾ ਪਿਆ ਸੀ, ਜਿਸ ਕਾਰਨ ਮਾਸੂਮ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

ਬਰਨਾਲਾ ਚ ਸੁੱਤਾ ਪਿਆ ਜੋੜਾ ਜ਼ਿੰਦਾ ਸੜਿਆ, 10 ਸਾਲਾ ਬੱਚਾ ਸੁਰੱਖਿਅਤ

ਡੈਡ ਬਾਡੀ ਸੰਕੇਤਕ ਤਸਵੀਰ.

Follow Us On

ਬਰਨਾਲਾ ‘ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਘਰ ‘ਚ ਲੱਗੀ ਅੱਗ ‘ਚ ਪਤੀ-ਪਤਨੀ ਜ਼ਿੰਦਾ ਸੜ ਗਏ। ਦੋਵਾਂ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਹੈ। ਇਹ ਘਟਨਾ ਬਰਨਾਲਾ ਦੇ ਮਹਿਲਕਲਾਂ ਹਲਕੇ ਦੇ ਪਿੰਡ ਮੂਨ ਵਿੱਚ ਵਾਪਰੀ ਹੈ। ਇਹ ਦਰਦਨਾਕ ਹਾਦਸਾ ਮੰਗਲਵਾਰ ਸਵੇਰੇ 3 ਵਜੇ ਪਿੰਡ ਮੂਨਮ ਵਿੱਚ ਵਾਪਰਿਆ ਹੈ। ਘਰ ਵਿੱਚ ਅੱਗ ਲੱਗਣ ਨਾਲ ਸੁੱਤੇ ਪਏ ਪਤੀ-ਪਤਨੀ ਸੜ ਕੇ ਮਰ ਗਏ। ਪਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਪਤਨੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਮ੍ਰਿਤਕਾਂ ‘ਚ ਪਤੀ ਜਗਰੂਪ ਸਿੰਘ, ਪੁੱਤਰ ਲਾਭ ਸਿੰਘ ਤੇ ਪਤਨੀ ਅੰਗਰੇਜ਼ ਕੌਰ ਸ਼ਾਮਲ ਹਨ।

ਘਰ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮ੍ਰਿਤਕ ਜੋੜੇ ਦਾ ਇੱਕ 10 ਸਾਲ ਦਾ ਪੁੱਤਰ ਵੀ ਹੈ, ਪਰ ਬੱਚਾ ਬਿਲਕੁਲ ਸੁਰੱਖਿਅਤ ਹੈ, ਉਸ ‘ਤੇ ਇੱਕ ਵੀ ਝਰੀਟ ਨਹੀਂ ਆਈ। ਕਿਉਂਕਿ ਘਟਨਾ ਸਮੇਂ ਉਸਦਾ ਪੁੱਤਰ ਆਪਣੇ ਚਾਚੇ ਦੇ ਘਰ ਸੁੱਤਾ ਪਿਆ ਸੀ, ਜਿਸ ਕਾਰਨ ਮਾਸੂਮ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

ਪਰਿਵਾਰਕ ਮੈਂਬਰ ਨੇ ਦੱਸਿਆ ਕਿ ਗਰਮੀ ਕਾਰਨ ਜੋੜਾ ਘਰ ਦੇ ਬਾਹਰ ਸੌਂ ਰਿਹਾ ਸੀ, ਪਰ ਸਵੇਰੇ 3 ਵਜੇ ਤੇਜ਼ ਮੀਂਹ ਪੈਣ ਲੱਗ ਪਿਆ ਤੇ ਉਹ ਕਮਰੇ ‘ਚ ਚਲੇ ਗਏ। ਕਮਰੇ ਵਿੱਚ ਅੱਗ ਲੱਗਣ ਕਾਰਨ ਪਤੀ-ਪਤਨੀ ਝੁਲਸ ਗਏ। ਗੰਭੀਰ ਸੜਨ ਕਾਰਨ ਜਗਰੂਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਅੰਗਰੇਜ਼ ਕੌਰ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਡਾਕਟਰਾਂ ਨੇ ਅੰਗਰੇਜ਼ ਕੌਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਜਦੋਂ ਉਸ ਨੂੰ ਫਰੀਦਕੋਟ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਅੰਗਰੇਜ਼ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਜਗਰੂਪ ਸਿੰਘ ਆਪਣੇ ਪਿੱਛੇ ਆਪਣਾ 10 ਸਾਲਾ ਪੁੱਤਰ ਤੇ ਬਜ਼ੁਰਗ ਪਿਤਾ ਛੱਡ ਗਿਆ ਹੈ। ਘਟਨਾ ਦੇ ਸਮੇਂ, ਉਹ ਦੋਵੇਂ ਜਗਰੂਪ ਦੇ ਭਰਾ ਦੇ ਘਰ ਸੁੱਤੇ ਪਏ ਸਨ। ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

ਐਸਐਚਓ ਕਿਰਨਜੀਤ ਕੌਰ ਨੇ ਦੱਸਿਆ ਕਿ ਘਰ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਤੋਂ ਬਾਅਦ ਜਗਰੂਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸਦੀ ਪਤਨੀ ਅੰਗਰੇਜ਼ ਕੌਰ ਨੂੰ ਫਰੀਦਕੋਟ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।