ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ 'ਚ ਛੇ ਅਧਿਕਾਰੀ ਬਰਖਾਸਤ। six officials dismissed in sc post matric scholarship scam Punjabi news - TV9 Punjabi

ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ‘ਚ ਛੇ ਅਧਿਕਾਰੀ ਬਰਖਾਸਤ

Published: 

17 Feb 2023 10:58 AM

ਚਾਰ ਅਧਿਕਾਰੀ ਸਮਾਜਿਕ ਨਿਆਂ ਸਸ਼ਕਤੀਕਰਨ ਤੇ ਘੱਟ ਗਿਣਤੀਆਂ ਬਾਰੇ ਵਿਭਾਗ ਦੇ ਅਤੇ ਦੋ ਅਧਿਕਾਰੀ ਵਿੱਤ ਵਿਭਾਗ ਨਾਲ ਸੰਬੰਧਿਤ ਹਨ। ਤਕਰੀਬਨ 39 ਕਰੋੜ ਰੁਪਏ ਦਾ ਇਹ ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਵਿਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਵੀ ਇਲਜ਼ਾਮ ਲੱਗੇ ਹਨ।

ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਚ ਛੇ ਅਧਿਕਾਰੀ ਬਰਖਾਸਤ

Photo: Twitter: AAP Ka Mehta

Follow Us On

ਚੰਡੀਗੜ੍ਹ: ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਐਸ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਚ ਹੋਈ ਗੜਬੜੀ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਸਖ਼ਤ ਕਾਰਵਾਈ ਦੇ ਮੂਡ ਵਿੱਚ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਵੱਡੀ ਕਰਵਾਈ ਕਰਦਿਆਂ ਛੇ ਅਧਿਕਾਰੀਆਂ ਨੂੰ ਬਰਖ਼ਾਸਤ ਕੀਤਾ ਹੈ।

ਬਰਖ਼ਾਸਤਗੀ ਦੇ ਹੁਕਮ ਜਾਰੀ

ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਬਰਖ਼ਾਸਤਗੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹਨਾਂ ਛੇ ਅਧਿਕਾਰੀਆਂ ਵਿੱਚ ਚਾਰ ਅਧਿਕਾਰੀ ਸਮਾਜਿਕ ਨਿਆਂ ਸਸ਼ਕਤੀਕਰਨ ਤੇ ਘੱਟ ਗਿਣਤੀਆਂ ਬਾਰੇ ਵਿਭਾਗ ਦੇ ਨੇ ਅਤੇ ਦੋ ਅਧਿਕਾਰੀ ਵਿੱਤ ਵਿਭਾਗ ਨਾਲ ਸੰਬੰਧਿਤ ਹਨ। ਤਕਰੀਬਨ 39 ਕਰੋੜ ਰੁਪਏ ਦਾ ਇਹ ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਵਿਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਵੀ ਇਲਜ਼ਾਮ ਲੱਗੇ ਹਨ।

ਸਾਧੂ ਸਿੰਘ ਧਰਮਸੋਤ ਦਾ ਨਾਮ ਆਇਆ ਸੀ ਸਾਹਮਣੇ

ਦੱਸਣਯੋਗ ਹੈ ਕਿ ਕਾਂਗਰਸ ਸਰਕਾਰ ਦੇ ਸਮੇਂ ਕੈਬਨਿਟ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਤੇ ਵਜੀਫਾ ਘੁਟਾਲੇ ਦੇ ਦੋਸ਼ ਲੱਗੇ ਸਨ। ਉਸ ਸਮੇਂ ਵਜੀਫੇ ਦੀ ਰਕਮ ਵਿੱਚ 63.91 ਕਰੋੜ ਰੁਪਏ ਦੀ ਹੇਰਾਫੇਰੀ ਹੋਣ ਦੀ ਸੂਚਨਾ ਸੀ। ਦੋਸ਼ ਲੱਗੇ ਸਨ ਕਿ 39 ਕਰੋੜ ਰੁਪਏ ਦੀ ਵਜ਼ੀਫ਼ਾ ਰਾਸ਼ੀ ਵੰਡਣ ਦਾ ਕੋਈ ਰਿਕਾਰਡ ਨਹੀਂ ਸੀ। ਇਸ ਦੇ ਨਾਲ ਹੀ ਉਨ੍ਹਾਂ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ 16.91 ਕਰੋੜ ਰੁਪਏ ਹੋਰ ਜਾਰੀ ਕੀਤੇ ਗਏ, ਜਿਨ੍ਹਾਂ ਤੋਂ 8 ਕਰੋੜ ਰੁਪਏ ਵਸੂਲੇ ਜਾਣੇ ਸਨ। ਹਾਲਾਂਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਸਮੇਤ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਖਿਲਾਫ ਜਾਂਚ ਬਿਠਾਈ ਸੀ, ਜਿਸ ਚ ਕੈਬਨਿਟ ਮੰਤਰੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ।

ਦੋਸ਼ੀ ਖਿਲਾਫ ਹੋਵੇਗੀ ਸਖਤ ਕਾਰਵਾਈ

ਆਮ ਆਦਮੀ ਦੀ ਸਰਕਾਰ ਬਨਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਜਨਤਕ ਪੈਸੇ ਦੀ ਵੰਡ ਵਿੱਚ ਬੇਨਿਯਮੀਆਂ ਤੇ ਕਿਸੇ ਵੀ ਕੁਤਾਹੀ ਦਾ ਪਤਾ ਲਾਉਣ ਲਈ ਇਸ ਮਾਮਲੇ ਦੀ ਹਰੇਕ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਮਾਜ ਦੇ ਪਛੜੇ ਵਰਗਾਂ ਵਿਰੁੱਧ ਨਾਸਹਿਣਯੋਗ ਅਪਰਾਧ ਹੈ ਤੇ ਇਸ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੰਜ ਅਧਿਕਾਰੀਆਂ ‘ਤੇ ਪਹਿਲਾਂ ਵੀ ਹੋਈ ਸੀ ਚਾਰਜਸ਼ੀਟ

ਇਸ ਮਾਮਲੇ ਵਿਚ ਸਾਲ 2021 ਵਿੱਚ ਪੰਜਾਬ ਦੇ ਸਮਾਜਿਕ ਨਿਆ, ਸਸ਼ਸਕਤੀਕਰਨ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾ. ਰਾਜ ਕੁਮਾਰ ਵੇਰਕਾ ਵੱਲੋਂ ਇਸ ਮਾਮਲੇ ਵਿਚ ਪੰਜ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚਾਰਜ਼ਸ਼ੀਟ ਕੀਤਾ ਸੀ। ਜਿਸ ਵਿਚ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ, ਡੀ ਐਸ ਐਫ ਏ ਚਰਨਜੀਤ ਸਿੰਘ, ਐਸ ਓ ਮੁਕੇਸ ਭਾਟੀਆ, ਸੁਪਰਡੈਂਟ ਰਜਿੰਦਰ ਚੋਪੜਾ ਅਤੇ ਸੀਨੀਅਰ ਸਹਾਇਕ ਰਾਕੇਸ਼ ਅਰੋੜਾ ਦੇ ਨਾਮ ਸ਼ਾਮਲ ਸਨ।

Related Stories
ਪੰਜਾਬ ‘ਚ 28 ਦਸੰਬਰ ਨੂੰ ਛੁੱਟੀ ਦਾ ਐਲਾਨ: ਸਰਕਾਰੀ ਦਫ਼ਤਰ ਤੇ ਸਕੂਲ ਰਹਿਣਗੇ ਬੰਦ; ਸ਼ਹੀਦ ਸਭਾ ਸਬੰਧੀ ਲਿਆ ਗਿਆ ਫੈਸਲਾ
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ‘ਚ ਇੰਟਰਵਿਊ ਦੇਣ ਦੇ ਮਾਮਲੇ ਦੀ ਸੁਣਵਾਈ ਹਾਈਕੋਰਟ ‘ਚ ਹੋਵੇਗੀ ਅੱਜ
ਪੰਜਾਬ ਵਿਜੀਲੈਂਸ ਹੱਥ ਲੱਗੀ ਵੱਡੀ ਸਫਲਤਾ, ਗੁਜਰਾਤ ਚੋਂ ਚੁੱਕ ਲਿਆਂਦੇ ਪਰਲਜ਼ ਗਰੁੱਪ ਦੇ ਤਿੰਨ ਮੁਲਜ਼ਮ, ਖੁੱਲ੍ਹਣਗੀਆਂ ਅਹਿਮ ਪਰਤਾਂ
ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: ਅੰਮ੍ਰਿਤਸਰ ਦੇ ਡੀਸੀ ਸਣੇ 18 IAS ਅਤੇ ਦੋ ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ
ਪਿਛਲੇ ਕਈ ਸਾਲਾਂ ‘ਚ 331 NRI ਲਾੜੇ ਲਾੜੀਆਂ ਨੂੰ ਛੱਡ ਕੇ ਭੱਜੇ ਵਿਦੇਸ਼, ਹੁਣ ਸਰਕਾਰ ਕਰੇਗੀ ਉਨ੍ਹਾਂ ਦੀ ਜਾਇਦਾਦ ਜ਼ਬਤ
ਫਗਵਾੜਾ ਦੀ ਵਾਹਦ ਸ਼ੁਗਰ ਮਿਲ ਦੀ ਅਟੈਚ ਪ੍ਰਾਪਰਟੀ ਦੀ ਹੋਵੇਗੀ ਨੀਲਾਮੀ, ਕਿਸਾਨਾਂ ਦਾ ਨਹੀਂ ਦਿੱਤਾ 40 ਕਰੋੜ ਦਾ ਬਕਾਇਆ
Exit mobile version