ਫਗਵਾੜਾ ਦੀ ਵਾਹਦ ਸ਼ੁਗਰ ਮਿਲ ਦੀ ਅਟੈਚ ਪ੍ਰਾਪਰਟੀ ਦੀ ਹੋਵੇਗੀ ਨੀਲਾਮੀ, ਕਿਸਾਨਾਂ ਦਾ ਨਹੀਂ ਦਿੱਤਾ 40 ਕਰੋੜ ਦਾ ਬਕਾਇਆ

Updated On: 

22 Aug 2023 11:41 AM

ਜਿਹੜ੍ਹੀਆਂ ਪ੍ਰਾਈਵੇਟ ਗੰਨਾ ਮਿੱਲਾਂ ਕਿਸਾਨੀ ਦੀ ਬਕਾਇਆ ਰਾਸ਼ੀ ਨਹੀਂ ਦੇ ਰਹੀ ਉਨ੍ਹਾਂ ਤੇ ਹੁਣ ਸਰਕਾਰ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸਦੇ ਤਹਿਤ ਫਗਵਾੜਾ ਦੀ ਵਾਹਦ ਸ਼ੁਗਰ ਮਿੱਲ ਤੇ ਕਾਰਵਾਈ ਹੋਵੇਗੀ। ਜਿਸਦੀ ਪ੍ਰਾਪਟੀ ਨੀਲਾਮ ਕਰਕੇ ਕਿਸਾਨਾਂ ਦੀ ਬਕਾਇਆ ਰਾਸ਼ੀ ਉਨ੍ਹਾਂ ਨੂੰ ਦਿੱਤੀ ਜਾਵੇਗੀ।

ਫਗਵਾੜਾ ਦੀ ਵਾਹਦ ਸ਼ੁਗਰ ਮਿਲ ਦੀ ਅਟੈਚ ਪ੍ਰਾਪਰਟੀ ਦੀ ਹੋਵੇਗੀ ਨੀਲਾਮੀ, ਕਿਸਾਨਾਂ ਦਾ ਨਹੀਂ ਦਿੱਤਾ 40 ਕਰੋੜ ਦਾ ਬਕਾਇਆ
Follow Us On

ਪੰਜਾਬ ਨਿਊਜ। ਵਾਹਦ ਸੰਧਰ ਸ਼ੂਗਰ ਮਿੱਲ ਉਪ ਮੰਡਲ ਮੈਜਿਸਟਰੇਟ ਦੇ ਹੁਕਮਾਂ ਤਹਿਤ ਕਪੂਰਥਲਾ (Kapurthala) ਦੇ ਫਗਵਾੜਾ ਤਹਿਸੀਲ ਦਫ਼ਤਰ ਵੱਲੋਂ ਮਿੱਲ ਦੀ ਕੁਰਕ ਕੀਤੀ ਜਾਇਦਾਦ ਨੂੰ ਜਲਦੀ ਤੋਂ ਜਲਦੀ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਐਸਡੀਐਮ ਜੈਇੰਦਰ ਸਿੰਘ ਨੇ ਦੱਸਿਆ ਕਿ ਮਿੱਲ ਵੱਲੋਂ ਕਿਸਾਨਾਂ ਨੂੰ ਕਰੀਬ 40 ਕਰੋੜ ਰੁਪਏ ਦੇ ਗੰਨੇ ਦੀ ਅਦਾਇਗੀ ਅਜੇ ਤੱਕ ਨਹੀਂ ਕੀਤੀ ਗਈ।

ਜਿਸ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਵਾਹਦ ਸੰਧਰ ਸ਼ੂਗਰ ਮਿੱਲ (Wahad Sandhar Sugar Mill) ਫਗਵਾੜਾ ਗਰਬੀ ਦੀ 10 ਕਨਾਲ 12 ਮਰਲੇ ਅਤੇ ਬਲਬੀਰ ਕੌਰ ਪਤਨੀ ਸੁਖਵੀਰ ਸਿੰਘ ਦੀ 7 ਕਨਾਲ 6 ਮਰਲੇ ਜ਼ਮੀਨ ਸਮੇਤ ਮਿੱਲ ਦੀਆਂ ਜਾਇਦਾਦਾਂ, ਜਿਸ ਵਿੱਚ ਮਕਾਨ ਵੀ ਬਣਿਆ ਹੋਇਆ ਹੈ, ਨੂੰ ਜਲਦੀ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਜਾਇਦਾਦਾਂ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਜੇਕਰ ਇਨ੍ਹਾਂ ਨੂੰ ਖਾਲੀ ਨਾ ਕਰਵਾਇਆ ਗਿਆ ਤਾਂ ਨੁਕਸਾਨ ਲਈ ਮਾਲਕ ਜ਼ਿੰਮੇਵਾਰ ਹੋਣਗੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ