ਗੈਂਗਸਟਰ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ‘ਚ SIT ਨੇ ਸੌਂਪੀ ਨਵੀਂ ਰਿਪੋਰਟ, 28 ਅਗਸਤ ਨੂੰ ਅਗਲੀ ਸੁਣਵਾਈ
Gangster Lawrence Bishnoi Interview: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ 2 ਇੰਟਰਵਿਊ ਵਾਇਰਲ ਹੋਏ ਸਨ। ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ 2023 ਨੂੰ ਬ੍ਰਾਡਕਾਸਟ ਹੋਇਆ ਸੀ। ਇਸ 'ਚ ਉਸ ਨੇ ਸਿੱਧੂ ਮੂਸੇਵਾਲ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ। ਲਾਰੈਂਸ ਦਾ ਕਹਿਣਾ ਸੀ ਕਿ ਮੂਸੇਵਾਲਾ ਗਾਇਕੀ ਦੇ ਬਜਾਏ ਗੈਂਗਵਾਰ 'ਚ ਵੜ੍ਹ ਰਿਹਾ ਸੀ। ਉਸ ਦੇ ਕਾਲਜ ਦੇ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ 'ਚ ਮੂਸੇਵਾਲਾ ਦਾ ਹੱਥ ਸੀ। ਇਸ ਲਈ ਉਸ ਨੇ ਮੂਸੇਵਾਲਾ ਦਾ ਕਤਲ ਕਰਵਾਇਆ। ਐਸਆਈਟੀ ਮੁਤਾਬਕ ਇਹ ਇੰਟਰਵਿਊ ਉਸ ਨੇ ਸੀਆਈਏ ਕੀ ਕਸਟਡੀ 'ਚ ਦਿੱਤਾ ਸੀ।
ਲਾਰੈਂਸ ਬਿਸ਼ਨੋਈ
ਗੈਂਗਸਟਰ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ‘ਚ ਹਾਈਕੋਰਟ ‘ਚ ਸੁਣਵਾਈ ਹੋਈ। ਇਸ ਕੇਸ ‘ਚ ਗਠਿਤ ਐਸਆਈਟੀ ਨੇ ਇੱਕ ਹੋਰ ਰਿਪੋਰਟ ਅਦਾਲਤ ਨੂੰ ਸੌਂਪੀ ਹੈ। ਉਸ ਰਿਪੋਰਟ ‘ਚ ਇਸ ਕੇਸ ਨੂੰ ਲੈ ਕੇ ਅਹਿਮ ਸਬੂਤ ਤੇ ਤੱਥ ਹੋ ਸਕਦੇ ਹਨ। ਫਿਲਹਾਲ ਰਿਪੋਰਟ ਸੀਲ ਬੰਦ ਹੈ। ਇਸ ਕੇਸ ਦੀ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ।
ਇਸ ਕੇਸ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਗਠਿਤ ਐਸਆਈਟੀ ਨੇ 7 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਲਾਪਰਵਾਹੀ ਲਈ ਜ਼ਿੰਮੇਵਾਰ ਠਹਿਰਾਇਆ ਸੀ। ਇਸ ਤੋਂ ਬਾਅਦ ਸਾਰਿਆਂ ਨੂੰ ਸਸਪੈਂਡ ਕਰਨ ਦੇ ਹੁਕਮ ਦਿੱਤੇ ਗਏ ਸਨ।
ਮੂਸੇਵਾਲਾ ਕਤਲ ਦੀ ਲਈ ਸੀ ਜ਼ਿੰਮੇਵਾਰੀ
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ 2 ਇੰਟਰਵਿਊ ਵਾਇਰਲ ਹੋਏ ਸਨ। ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ 2023 ਨੂੰ ਬ੍ਰਾਡਕਾਸਟ ਹੋਇਆ ਸੀ। ਇਸ ‘ਚ ਉਸ ਨੇ ਸਿੱਧੂ ਮੂਸੇਵਾਲ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ। ਲਾਰੈਂਸ ਦਾ ਕਹਿਣਾ ਸੀ ਕਿ ਮੂਸੇਵਾਲਾ ਗਾਇਕੀ ਦੇ ਬਜਾਏ ਗੈਂਗਵਾਰ ‘ਚ ਵੜ੍ਹ ਰਿਹਾ ਸੀ। ਉਸ ਦੇ ਕਾਲਜ ਦੇ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ‘ਚ ਮੂਸੇਵਾਲਾ ਦਾ ਹੱਥ ਸੀ। ਇਸ ਲਈ ਉਸ ਨੇ ਮੂਸੇਵਾਲਾ ਦਾ ਕਤਲ ਕਰਵਾਇਆ। ਐਸਆਈਟੀ ਮੁਤਾਬਕ ਇਹ ਇੰਟਰਵਿਊ ਉਸ ਨੇ ਸੀਆਈਏ ਕੀ ਕਸਟਡੀ ‘ਚ ਦਿੱਤਾ ਸੀ।
ਦੂਸਰੇ ਇੰਟਰਵਿਊ ‘ਚ ਲਾਰੈਂਸ ਨੇ ਜੇਲ੍ਹ ਅੰਦਰੋਂ ਇੰਟਰਵਿਊ ਦੇਣ ਦਾ ਸਬੂਤ ਵੀ ਦਿੱਤਾ ਸੀ। ਉਸ ਨੇ ਆਪਣੀ ਬੈਰਕ ਵੀ ਦਿਖਾਈ ਤੇ ਦੱਸਿਆ ਕਿ ਉਸ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਂਦੇ, ਪਰ ਮੋਬਾਇਲ ਤੇ ਸਿਗਨਲ ਉਸ ਕੋਲ ਆ ਜਾਂਦਾ ਹੈ। ਲਾਰੈਂਸ ਨੇ ਆਪਣੇ ਇੰਟਰਵਿਊ ‘ਚ ਕਿਹਾ ਸੀ ਕਿ ਰਾਤ ਦੇ ਸਮੇਂ ਜੇਲ੍ਹ ਦੇ ਗਾਰਡ ਬਹੁੱਤ ਘੱਟ ਆਉਂਦੇ-ਜਾਂਦੇ ਹਨ, ਇਸ ਲਈ ਉਹ ਰਾਤ ਨੂੰ ਕਾਲ ਕਰ ਲੈਂਦਾ ਹੈ।
ਲਾਰੈਂਸ ਨੇ ਆਪਣੇ ਮੋਬਾਇਲ ਦੇ ਅੰਦਰ ਆਉਣ ਦੇ ਬਾਰੇ ਵੀ ਜਾਣਕਾਰੀ ਦਿੱਤੀ। ਲਾਰੈਂਸ ਦੇ ਅਨੁਸਾਰ ਮੋਬਾਇਲ ਬਾਹਰ ਤੋਂ ਅੰਦਰ ਸੁੱਟੇ ਜਾਂਦੇ ਹਨ। ਕਈ ਵਾਰ ਜੇਲ੍ਹ ਸਟਾਫ਼ ਉਨ੍ਹਾਂ ਨੂੰ ਫੜ੍ਹ ਲੈਂਦਾ ਹੈ, ਪਰ ਜ਼ਿਆਦਾਤਰ ਮੋਬਾਇਲ ਉਸ ਕੋਲ ਪਹੁੰਚ ਜਾਂਦੇ ਹਨ।
ਇਹ ਵੀ ਪੜ੍ਹੋ
ਡੀਜੀਪੀ ਦਾ ਦਾਅਵਾ- ਪੰਜਾਬ ‘ਚ ਨਹੀਂ ਹੋਈ ਇੰਟਰਵਿਊ
ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਜਾਰੀ ਹੋਣ ਤੋਂ ਬਾਅਦ ਪੰਜਾਬ ਪੁਲਿਸ ‘ਤੇ ਕਈ ਸਵਾਲ ਚੁੱਕੇ ਜਾ ਰਹੇ ਸਨ। ਇਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਬੁਲਾਈ, ਜਿਸ ‘ਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਇੰਟਰਵਿਊ ਪੰਜਾਬ ਦੀ ਕਿਸੀ ਵੀ ਜੇਲ੍ਹ ‘ਚ ਨਹੀਂ ਹੋਇਆ ਹੈ। ਡੀਜੀਪੀ ਨੇ ਲਾਰੈਂਸ ਬਿਸ਼ਨੋਈ ਦੀਆਂ ਦੋ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਸੀ ਕਿ ਜਦੋਂ ਉਸ ਨੂੰ ਬਠਿੰਡਾ ਜੇਲ੍ਹ ‘ਚ ਲਿਆਂਦਾ ਗਿਆ ਤਾ ਉਸ ਦੇ ਬਾਲ ਕੱਟੇ ਹੋਏ ਸਨ ਤੇ ਦਾੜੀ-ਮੁੱਛ ਨਹੀਂ ਸੀ।
