‘ਮੂਸੇਵਾਲਾ ਦੀ ਸੁਪਨਾ ਸੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਣਾ’. ਬਲਕੌਰ ਸਿੰਘ ਨੇ ਕੀਤਾ ਚੋਣਾਂ ਲੜਣ ਦਾ ਐਲਾਨ
Sidhu Moosewala Father Election 2027: ਹਾਲ ਹੀ ਵਿੱਚ ਇੱਕ ਪ੍ਰੋਗਰਾਮ ਵਿੱਚ ਸੰਬੋਧਨ ਕਰਦਿਆਂ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਦੇ ਪੁੱਤ (ਸਿੱਧੂ ਮੂਸੇਵਾਲਾ) ਦਾ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਣਾ ਸੀ। ਇਸ ਕਰਕੇ ਉਹ ਹੁਣ ਚੋਣ ਲੜਣਗੇ। ਹਾਲਾਂਕਿ ਉਹ ਕਿਸ ਪਾਰਟੀ ਤੋਂ ਚੋਣ ਲੜਣਗੇ ਇਸ ਸਬੰਧੀ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।
Sidhu Moosewala Family Politics: ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਚੋਣਾਂ ਲੜਦੇ ਨਜ਼ਰ ਆਉਣਗੇ। ਉਹਨਾਂ ਨੇ ਚੋਣ ਮੈਦਾਨ ਵਿੱਚ ਉੱਤਰਣ ਦਾ ਐਲਾਨ ਕਰ ਦਿੱਤਾ ਹੈ। ਇੱਕ ਪ੍ਰੋਗਰਾਮ ਵਿੱਚ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੁੱਤ (ਸਿੱਧੂ ਮੂਸੇਵਾਲਾ) ਦਾ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਣਾ ਸੀ। ਇਸ ਕਰਕੇ ਉਹ ਹੁਣ ਚੋਣ ਲੜਣਗੇ।
ਹਾਲਾਂਕਿ ਉਹ ਕਿਸ ਪਾਰਟੀ ਤੋਂ ਚੋਣ ਲੜਣਗੇ ਇਸ ਸਬੰਧੀ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਪਰ ਉਹਨਾਂ ਦੀਆਂ ਕਾਂਗਰਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਨਜ਼ਦੀਕੀਆਂ ਹੋਣ ਕਾਰਨ ਲੱਗਦਾ ਹੈ ਕਿ ਕਾਂਗਰਸ ਪਾਰਟੀ ਉਹਨਾਂ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਹੈ।
ਕੀ ਬੋਲੇ ਬਲਕੌਰ ਸਿੰਘ ?
ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਬੇਸ਼ੱਕ ਸਿਹਤ ਖ਼ਰਾਬ ਹੋਣ ਕਾਰਨ ਤੁਹਾਡੇ ਵਿੱਚ ਘੱਟ ਆ ਸਕਾਂ ਪਰ ਮੈਂ ਤੁਹਾਨੂੰ ਇਹੀ ਕਹਿਣਾ ਚਾਹੁਣਾ ਕਿ ਮੇਰੀਆਂ ਬਾਹਾਂ ਤੁਸੀਂ ਹੀ ਹੋ, ਮੇਰੇ ਕੋਲ ਮੈਨ ਪਾਵਰ ਬਹੁਤ ਘੱਟ ਹੈ ਅਤੇ ਅਗਲੀ ਲੜਾਈ ਬਹੁਤ ਵੱਡੀ ਹੈ ਪਰ ਅਸੀਂ ਇਹ ਲੜਾਈ ਲੜਾਂਗੇ।
ਫੋਟੋ ਦਿਲ ਨੂੰ ਲਗਾਕੇ ਵਿਧਾਨ ਸਭਾ ਚ ਜਾਵਾਂਗੇ- ਬਲਕੌਰ
ਸੰਬੋਧਨ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦਾ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਣਾ ਸੀ ਅਤੇ ਹੁਣ ਉਹ ਵਾਪਸ ਆ ਗਿਆ ਹੈ। ਹੁਣ ਤੁਹਾਡੇ ਭਰੋਸੇ ਨਾਲ ਆਪਣੇ ਉਹਦੀ (ਸਿੱਧੂ ਮੂਸੇਵਾਲਾ) ਦੀ ਤਸਵੀਰ ਦਿਲ ਨਾਲ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ।
ਕਾਂਗਰਸ ਦੀ ਟਿਕਟ ਤੇ ਚੋਣ ਲੜਿਆ ਸੀ ਮੂਸੇਵਾਲਾ
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਨਸਾ ਸੀਟ ਤੋਂ ਸਿੱਧੂ ਮੂਸੇਵਾਲਾ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੇ ਸਨ। ਜਿਸ ਵਿੱਚ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਜੇ ਸਿੰਗਲਾ ਕੋਲੋਂ 63 ਹਜ਼ਾਰ 323 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿੱਧੂ ਮੂਸੇਵਾਲਾ ਨੂੰ 36 ਹਾਜ਼ਰ 700 ਵੋਟਾਂ ਮਿਲੀਆਂ ਸਨ।
ਇਹ ਵੀ ਪੜ੍ਹੋ
ਇਸ ਹਾਰ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਆਪਣਾ ਗੀਤ ‘ਗੱਦਾਰ ਕੌਣ ?’ ਗਾਇਆ ਸੀ, ਜੋ ਕਾਫੀ ਵਿਵਾਦ ਵਿੱਚ ਰਿਹਾ। ਓਧਰ ਸਿਮਰਜੀਤ ਸਿੰਘ ਮਾਨ ਵੀ ਦਾਅਵਾ ਕਰਦੇ ਹਨ ਕਿ ਸਿੱਧੂ ਮੂਸੇਵਾਲਾ ਉਹਨਾਂ ਦੀ ਹਿਮਾਇਤ ਕਰਦਾ ਸੀ।
