ਜਲੰਧਰ ‘ਚ ਦਿੱਲੀ ਸਰਕਾਰ ਦੇ ਮੰਤਰੀ ‘ਤੇ FIR, ਆਤਿਸ਼ੀ ਦੀ ਵੀਡੀਓ ਨਾਲ ਛੇੜ-ਛਾੜ ਦਾ ਇਲਜ਼ਾਮ

Updated On: 

09 Jan 2026 23:30 PM IST

ਪੁਲਿਸ ਨੇ ਕਿਹਾ ਹੈ ਕਿ ਆਤਿਸ਼ੀ ਦੀ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਈ ਗਈ, ਜਿਸ 'ਚ ਉਨ੍ਹਾਂ ਨੇ ਕਿਤੇ ਵੀ 'ਗੁਰੂ' ਸ਼ਬਦ ਦਾ ਇਸਤੇਮਾਲ ਨਹੀਂ ਕੀਤਾ। ਇਸ ਤਰ੍ਹਾਂ ਉਨ੍ਹਾਂ ਦੀ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ।

ਜਲੰਧਰ ਚ ਦਿੱਲੀ ਸਰਕਾਰ ਦੇ ਮੰਤਰੀ ਤੇ FIR, ਆਤਿਸ਼ੀ ਦੀ ਵੀਡੀਓ ਨਾਲ ਛੇੜ-ਛਾੜ ਦਾ ਇਲਜ਼ਾਮ

ਜਲੰਧਰ 'ਚ ਦਿੱਲੀ ਸਰਕਾਰ ਦੇ ਮੰਤਰੀ 'ਤੇ FIR

Follow Us On

ਜਲੰਧਰ ਚ ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਦੇ ਖਿਲਾਫ਼ ਵਿਰੋਧੀ ਧਿਰ ਦੀ ਨੇਤਾ ਤੇ ਵਿਧਾਇਕ ਆਤਿਸ਼ੀ ਦੀ ਵੀਡੀਓ ਨੂੰ ਲੈ ਕੇ ਐਫਆਈਆਰ ਹੋਈ ਹੈ। ਇਸ ਐਫਆਈਆਰ ਚ ਵੀਡੀਓ ਨਾਲ ਛੇੜ-ਛਾੜ ਦੀ ਗੱਲ ਕਹੀ ਗਈ ਹੈ। ਜਲੰਧਰ ਪੁਲਿਸ ਨੇ ਐਫਆਈਆਰ ਦਰਜ ਕਰਨ ਦੀ ਜਾਣਕਾਰੀ ਐਕਸ ਤੇ ਪੋਸਟ ਕੀਤੀ ਹੈ। ਉੱਥ ਹੀ, ਪੁਲਿਸ ਨੇ ਕਿਹਾ ਹੈ ਕਿ ਆਤਿਸ਼ੀ ਦੀ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਈ ਗਈ, ਜਿਸ ਚ ਉਨ੍ਹਾਂ ਨੇ ਕਿਤੇ ਵੀ ਗੁਰੂ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਗਿਆ। ਇਸ ਤਰ੍ਹਾਂ ਉਨ੍ਹਾਂ ਦੀ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਇਹ ਜਾਣਕਾਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਸਾਂਝੀ ਕੀਤੀ ਗਈ ਹੈ।

ਜਲੰਧਰ ਪੁਲਿਸ ਕਮਿਸ਼ਨਰੇਟ ਦੇ ਬੁਲਾਰੇ ਨੇ ਦੱਸਿਆ ਕਿ ਇਕਬਾਲ ਸਿੰਘ ਦੀ ਸ਼ਿਕਾਇਤ ਤੇ ਇਸ ਮਾਮਲੇ ਚ ਕਾਰਵਾਈ ਕੀਤੀ ਗਈ ਹੈ। ਸ਼ਿਕਾਇਤ ਅਨੁਸਾਰ ਸੋਸ਼ਲ ਮੀਡੀਆ ਤੇ ਆਤਿਸ਼ੀ ਦੀ ਇੱਕ ਵੀਡੀਓ ਕਲਿੱਪ ਭੜਕਾਊ ਸੁਰਖੀਆਂ ਨਾਲ ਅਪਲੋਡ ਕੀਤੀ ਗਈ, ਜਿਸ ਚ ਉਨ੍ਹਾਂ ਨੂੰ ਗੁਰੂਆਂ ਵਿਰੁੱਧ ਕਥਿਤ ਤੌਰ ਤੇ ਅਪਮਾਨਜਨਕ ਟਿੱਪਣੀਆਂ ਕਰਦੇ ਹੋਏ ਦਿਖਾਇਆ ਗਿਆ।

ਪੁਲਿਸ ਬੁਲਾਰੇ ਨੇ ਦੱਸਿਆ ਕਿ ਇਸ ਵੀਡੀਓ ਕਲਿੱਪ ਦੀ ਵਿਗਿਆਨਕ ਤੇ ਫੋਰੈਂਸਿਕ ਜਾਂਚ ਕਰਵਾਈ ਗਈ। ਇਹ ਵੀਡੀਓ ਕਪਿਲ ਮਿਸ਼ਰਾ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਡਾਊਨਲੋਡ ਕਰਕੇ ਫੋਰੈਂਸਿਕ ਸਾਇੰਸ ਲੈਬੋਰਟਰੀ, ਐਸਏਐਸ ਨਗਰ (ਮੁਹਾਲੀ) ਨੂੰ ਭੇਜੀ ਗਈ ਸੀ।

ਫੋਰੈਂਸਿਕ ਸਾਇੰਸ ਲੈਬੋਰਟਰੀ ਵੱਲੋਂ 9 ਜਨਵਰੀ 2026 ਨੂੰ ਦਿੱਤੀ ਗਈ ਰਿਪੋਰਟ ਚ ਸਾਫ਼ ਹੋਇਆ ਹੈ ਕਿ ਆਤਿਸ਼ੀ ਨੇ ਆਪਣੀ ਆਡੀਓ ਚ ਕਿਤੇ ਵੀ ਗੁਰੂ ਸ਼ਬਦ ਦੀ ਵਰਤੋਂ ਨਹੀਂ ਕੀਤੀ। ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਵੀਡੀਓ ਨਾਲ ਛੇੜਛਾੜ ਕਰਕੇ ਉਸ ਚ ਅਜਿਹੇ ਸ਼ਬਦ ਸ਼ਾਮਲ ਕੀਤੇ ਗਏ ਹਨ, ਜੋ ਆਤਿਸ਼ੀ ਵੱਲੋਂ ਬੋਲੇ ਹੀ ਨਹੀਂ ਗਏ। ਪੁਲਿਸ ਅਨੁਸਾਰ ਇਹ ਮਾਮਲਾ ਸੋਸ਼ਲ ਮੀਡੀਆ ਤੇ ਗਲਤ ਤੇ ਭੜਕਾਊ ਸਮੱਗਰੀ ਫੈਲਾਉਣ ਨਾਲ ਜੁੜਿਆ ਹੋਇਆ ਹੈ ਤੇ ਇਸ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।