Abohar News: ਹੌਸਲੇ ਬੁਲੰਦ, ਮੁੱਛਾਂ ਕੁੰਡੀਆਂ; ਸ਼ਯੋਪਤ ਦਾਦਾ ਦਾ ਕੱਦ ਸਿਰਫ 3 ਫੁੱਟ ਪਰ ਟੀਚਾ IAS ਬਣਨਾ

arvinder-taneja-fazilka
Published: 

29 Apr 2023 13:57 PM

ਸ਼ਯੋਪਤ ਦਾਦਾ 3 ਫੁੱਟ ਲੰਬਾ ਹੈ ਅਤੇ ਉਪ ਮੰਡਲ ਦੇ ਪਿੰਡ ਝੋਰਖੇੜਾ ਦਾ ਰਹਿਣ ਵਾਲਾ ਹੈ। ਜੋ ਆਪਣੇ ਛੋਟੇ ਕੱਦ ਦੇ ਬਾਵਜੂਦ ਆਈਏਐਸ ਬਣਨ ਦੇ ਸੁਪਨੇ ਨਾਲ ਨਵੀਆਂ ਉਚਾਈਆਂ ਨੂੰ ਛੂਹਣ ਦੀ ਹਿੰਮਤ ਰੱਖਦਾ ਹੈ।

Abohar News: ਹੌਸਲੇ ਬੁਲੰਦ, ਮੁੱਛਾਂ ਕੁੰਡੀਆਂ; ਸ਼ਯੋਪਤ ਦਾਦਾ ਦਾ ਕੱਦ ਸਿਰਫ 3 ਫੁੱਟ ਪਰ ਟੀਚਾ IAS ਬਣਨਾ
Follow Us On

ਅਬੋਹਰ ਨਿਊਜ਼। ਕਹਿੰਦੇ ਹਨ ਕਿ ਜੇਕਰ ਤੁਹਾਡੇ ਹੌਂਸਲੇ ਬੁਲੰਦ ਹਨ ਤਾਂ ਰਸਤੇ ਵਿੱਚ ਆਉਣ ਵਾਲੀਆਂ ਲੱਖਾਂ ਮੁਸ਼ਕਿਲਾਂ ਵੀ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦੀਆਂ। ਅਜਿਹਾ ਵਾਕ ਸ਼ਯੋਪਤ ਦਾਦਾ ‘ਤੇ ਸਹੀ ਬੈਠਦਾ ਹੈ, ਜੋ 3 ਫੁੱਟ ਲੰਬਾ ਹੈ ਅਤੇ ਉਪ ਮੰਡਲ ਦੇ ਪਿੰਡ ਝੋਰਖੇੜਾ ਦਾ ਰਹਿਣ ਵਾਲਾ ਹੈ। ਜੋ ਆਪਣੇ ਛੋਟੇ ਕੱਦ ਦੇ ਬਾਵਜੂਦ ਆਈਏਐਸ (Indian Administrative Service) ਬਣਨ ਦੇ ਸੁਪਨੇ ਨਾਲ ਨਵੀਆਂ ਉਚਾਈਆਂ ਨੂੰ ਛੂਹਣ ਦੀ ਹਿੰਮਤ ਰੱਖਦਾ ਹੈ।

IAS ਬਣਨਾ ਚਾਹੁੰਦਾ ਹੈ ਸ਼ਯੋਪਤ ਦਾਦਾ

ਪਿੰਡ ਝੋਰਖੇੜਾ ਦੇ ਵਸਨੀਕ ਸ਼ਯੋਪਤ ਦਾਦਾ ਪੁੱਤਰ ਦੌਲਤਰਾਮ ਦਾ ਕੱਦ ਕਰੀਬ 3 ਫੁੱਟ ਹੈ ਪਰ ਉਸ ਦੇ ਹੌਸਲੇ ਬੁਲੰਦ ਹਨ। ਆਪਣੇ ਛੋਟੇ ਕੱਦ ਦੇ ਬਾਵਜੂਦ ਸ਼ਯੋਪਤ ਦਾਦਾ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਆਈਏਐਸ ਬਣਨ ਦੇ ਸੁਪਨੇ ਨੂੰ ਪਾਲ ਰਿਹਾ ਹੈ। ਸ਼ਯੋਪਤ ਦਾਦਾ ਨੇ ਦੱਸਿਆ ਕਿ ਉਸ ਦੀਆਂ 5 ਭੈਣਾਂ ਅਤੇ 2 ਭਰਾ ਹਨ।

ਉਸ ਦੇ ਮਾਪੇ ਬਹੁਤ ਗਰੀਬ ਹਨ ਅਤੇ ਦਿਹਾੜੀ ਕਰਕੇ ਹੀ ਘਰ ਦਾ ਖਰਚਾ ਚਲਾਉਂਦੇ ਹਨ। ਉਸ ਦੀਆਂ ਤਿੰਨ ਭੈਣਾਂ ਵਿਆਹੀਆਂ ਹੋਈਆਂ ਹਨ, ਜੋ ਉਸ ਦੀ ਪੜ੍ਹਾਈ ਦਾ ਖਰਚਾ ਚੁੱਕਦੀਆਂ ਹਨ। ਉਸ ਨੇ ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਹੁਣ ਉਹ ਸ਼੍ਰੀ ਗੰਗਾਨਗਰ ਵਿੱਚ ਆਈਏਐਸ ਬਣਨ ਲਈ ਕੋਚਿੰਗ ਲੈ ਰਿਹਾ ਹੈ।

ਸ਼ਯੋਪਤ ਦਾਦਾ ਦਾ ਕਹਿਣਾ ਹੈ ਕਿ ਲੋਕ ਉਸ ਨੂੰ ਛੋਟਾ ਹੋਣ ਦਾ ਤਆਣਾ ਮਾਰਦੇ ਹਨ, ਪਰ ਉਹ ਲੋਕਾਂ ਦੀਆਂ ਗੱਲਾਂ ਨੂੰ ਧਿਆਨ ਵਿੱਚ ਨਹੀਂ ਰੱਖਦਾ। ਇਸੇ ਲਈ ਉਹ ਆਈਏਐਸ ਬਣ ਕੇ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਜੇਕਰ ਹੌਂਸਲਾ ਬੁਲੰਦ ਹੋਵੇ ਤਾਂ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।

ਪਰਿਵਾਰ ਨੇ ਮਦਦ ਕਰਨ ਦੀ ਕੀਤੀ ਅਪੀਲ

ਸ਼ਯੋਪਤ ਦਾਦਾ ਦੇ ਪਿਤਾ ਦੌਲਤਰਾਮ ਨੇ ਦੱਸਿਆ ਕਿ ਉਹ ਬਹੁਤ ਗਰੀਬ ਹਨ ਅਤੇ ਦਿਹਾੜੀ ਕਰਕੇ ਹੀ ਗੁਜ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼ਯੋਪਤ ਦਾਦਾ ਦੀ ਇੱਛਾ ਪੜ੍ਹ-ਲਿਖ ਕੇ ਆਈਏਐਸ ਅਫ਼ਸਰ ਬਣਨ ਦੀ ਹੈ। ਪਰ ਆਪਣੀ ਕਮਜ਼ੋਰ ਆਰਥਿਕ ਹਾਲਤ (Economical condition) ਕਾਰਨ ਸ਼ਯੋਪਤ ਦਾਦਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਉਸ ਨੂੰ ਸਹਿਯੋਗ ਮਿਲੇ ਤਾਂ ਉਹ ਵੱਡਾ ਅਫਸਰ ਬਣ ਸਕਦਾ ਹੈ। ਜਿਸ ਨਾਲ ਉਸ ਦੀ ਆਪਣੀ ਜ਼ਿੰਦਗੀ ਵੀ ਸੁਧਰੇਗੀ ਅਤੇ ਬੁਢਾਪੇ ਵਿੱਚ ਵੀ ਉਸ ਨੂੰ ਸਹਾਰਾ ਮਿਲੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ