ਬਿਕਰਮ ਮਜੀਠੀਆ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ; ਹਰਪਾਲ ਚੀਮਾ ਬੋਲੇ- ਬੇਲ ਮਿਲਣ ਨਾਲ ਕੋਈ ਬਰੀ ਨਹੀਂ ਹੋ ਜਾਂਦਾ

Updated On: 

02 Feb 2026 15:16 PM IST

ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਸਾਨੂੰ ਲੰਬਾ ਸਮਾਂ ਜ਼ਰੂਰ ਲੱਗਿਆ, ਪਰ ਸਾਨੂੰ ਇਨਸਾਫ਼ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਖੁਸ਼ ਹੈ, ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਖੁਸ਼ ਹਨ ਤੇ ਪੂਰਾ ਸ਼੍ਰੋਮਣੀ ਅਕਾਲੀ ਦਲ ਖੁਸ਼ ਹੈ। ਅਸੀਂ ਅਦਾਲਤ ਦੇ ਫੈਸਲੇ ਦਾ ਸੁਆਗਤ ਕਰਦੇ ਹਾਂ। ਅਸੀਂ ਜਲਦੀ ਹੀ ਅਦਾਲਤ ਦੇ ਆਰਡਰ ਲੈ ਕੇ ਮਜੀਠੀਆ ਨੂੰ ਨਿਊ ਨਾਭਾ ਜੇਲ੍ਹ ਤੋਂ ਲੈਣ ਜਾਵਾਂਗੇ।

ਬਿਕਰਮ ਮਜੀਠੀਆ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ; ਹਰਪਾਲ ਚੀਮਾ ਬੋਲੇ- ਬੇਲ ਮਿਲਣ ਨਾਲ ਕੋਈ ਬਰੀ ਨਹੀਂ ਹੋ ਜਾਂਦਾ

ਬਿਕਰਮ ਮਜੀਠੀਆ ਨੂੰ ਮਿਲੀ ਵੱਡੀ ਰਾਹਤ, ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

Follow Us On

ਸ਼ੋਮਣੀ ਅਕਾਲੀ ਦਲ ਦੇ ਆਗੂ ਦੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਬਿਕਰਮ ਸਿੰਘ ਮਜੀਠੀਆ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ 25 ਜੂਨ, 2025 ਨੂੰ ਗ੍ਰਿਫ਼ਤਾਰ ਹੋਏ ਸਨ। ਉਸ ਤੋਂ ਬਾਅਦ ਤੋਂ ਹੀ ਉਹ ਜੇਲ੍ਹ ‘ਚ ਬੰਦ ਹਨ। ਹੁਣ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੇ ਉਹ ਜਲਦੀ ਹੀ ਜੇਲ੍ਹ ਤੋਂ ਬਾਹਰ ਆਉਣਗੇ।

ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਸਾਨੂੰ ਲੰਬਾ ਸਮਾਂ ਜ਼ਰੂਰ ਲੱਗਿਆ, ਪਰ ਸਾਨੂੰ ਇਨਸਾਫ਼ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਖੁਸ਼ ਹੈ, ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਖੁਸ਼ ਹਨ ਤੇ ਪੂਰਾ ਸ਼੍ਰੋਮਣੀ ਅਕਾਲੀ ਦਲ ਖੁਸ਼ ਹੈ। ਅਸੀਂ ਅਦਾਲਤ ਦੇ ਫੈਸਲੇ ਦਾ ਸੁਆਗਤ ਕਰਦੇ ਹਾਂ। ਅਸੀਂ ਜਲਦੀ ਹੀ ਅਦਾਲਤ ਦੇ ਆਰਡਰ ਲੈ ਕੇ ਮਜੀਠੀਆ ਨੂੰ ਨਿਊ ਨਾਭਾ ਜੇਲ੍ਹ ਤੋਂ ਲੈਣ ਜਾਵਾਂਗੇ।

ਬਿਕਰਮ ਕਦੋਂ ਤੱਕ ਜੇਲ੍ਹ ਤੋਂ ਬਾਹਰ ਆਉਣਗੇ?

ਕਲੇਰ ਨੇ ਕਿਹਾ ਕਿ ਇਹ ਨਿਰਭਰ ਕਰਦਾ ਹੈ ਕਿ ਅਦਾਲਤ ਦੇ ਜੱਜ ਸਾਹਬ ਕਦੋਂ ਸਾਈਨ ਕਰਦੇ ਹਨ ਤੇ ਕਦੋਂ ਆਰਡਰ ਮਿਲਦੇ ਹਨ। ਇਹ ਅਸੀਂ ਅਜੇ ਨਹੀਂ ਦੱਸ ਸਕਦੇ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਆਰਡਰ ਆਉਂਦੇ ਹਨ ਤੇ ਜਦੋਂ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ, ਉਹ ਜੇਲ੍ਹ ਤੋਂ ਬਾਹਰ ਆ ਜਾਣਗੇ।

ਜ਼ਮਾਨਤ ਮਿਲਣ ‘ਤੇ ਕੋਈ ਬਰੀ ਨਹੀਂ ਹੋ ਜਾਂਦਾ- ਹਰਪਾਲ ਚੀਮਾ

ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਤਿਕਿਰਿਆ ਵੀ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਮਾਨਤ ਮਿਲਣ ‘ਤੇ ਕੋਈ ਬਰੀ ਨਹੀਂ ਹੋ ਜਾਂਦਾ। ਉਨ੍ਹਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਦੇ ਖਿਲਾਫ਼ ਪੁਖ਼ਤਾ ਸਬੂਤ ਹਨ ਤੇ ਬੇਲ ਮਿਲਣਾ ਕੋਈ ਵੱਡੀ ਜਿੱਤ ਵਾਲੀ ਗੱਲ ਨਹੀਂ ਹੈ।

ਅੰਮ੍ਰਿਤਸਰ ਰਿਹਾਇਸ਼ ਤੋਂ ਕੀਤਾ ਸੀ ਗ੍ਰਿਫ਼ਤਾਰ

ਦੱਸ ਦੇਈਏ ਕਿ ਬਿਕਰਮ ਸਿੰਘ ਮਜੀਠੀਆ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਨਿਊ ਨਾਭਾ ਜੇਲ੍ਹ ਚ ਬੰਦ ਹਨ। ਵਿਜੀਲੈਂਸ ਬਿਊਰੋ ਨੇ ਬਿਕਰਮ ਸਿੰਘ ਮਜੀਠੀਆ 25 ਜੂਨ ਨੂੰ ਉਨ੍ਹਾਂ ਦੀ ਅੰਮ੍ਰਿਤਸਰ ਰਿਹਾਇਸ਼ ਤੋਂ ਗ੍ਰਿਫ਼ਤਾਰੀ ਕੀਤਾ ਸੀ। ਉਨ੍ਹਾਂ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਤੋਂ ਹੀ ਉਹ ਜੇਲ੍ਹ ਚ ਬੰਦ ਹਨ। ਇਸ ਦੌਰਾਨ ਵਿਜੀਲੈਂਸ ਨੇ ਹਿਮਾਚਲ ਪ੍ਰਦੇਸ਼, ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਮਜੀਠੀਆ ਦੇ ਕਈ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਤੇ ਕਈ ਅਹਿਮ ਸਬੂਤ ਇਕੱਠੇ ਕੀਤੇ।

ਵਿਜੀਲੈਂਸ ਬਿਊਰੋ ਦੀ ਕੋਸ਼ਿਸ਼ ਹੈ ਕਿ ਇਹ ਕੇਸ ਅਦਾਲਤ ਚ ਕਮਜ਼ੋਰ ਨਾ ਪਵੇ। ਇਸ ਦੇ ਤਹਿਤ 22 ਅਗਸਤ ਨੂੰ ਵਿਜੀਲੈਂਸ ਨੇ ਚਾਰਜਸ਼ੀਟ ਦਾਖਲ ਕੀਤੀ। ਇਹ ਚਾਰਜਸ਼ੀਟ 40 ਹਜ਼ਾਰ ਪੰਨਿਆਂ ਦੀ ਦੱਸੀ ਗਈ, ਜਿਸ ਚ ਕਈ ਦਸਤਾਵੇਜ਼ੀ ਸਬੂਤ ਤੇ 200 ਤੋਂ ਵੱਧ ਗਵਾਹਾਂ ਦੇ ਨਾਮ ਸ਼ਾਮਲ ਦੱਸੇ ਜਾ ਰਹੇ ਹਨ।

700 ਕਰੋੜ ਦੀ ਆਮਦਨ ਤੋਂ ਵੱਧ ਜਾਇਦਾਦ

ਵਿਜੀਲੈਂਸ ਨੇ 700 ਕਰੋੜ ਰੁਪਏ ਦੀ ਗੈਰ-ਕਾਨੂੰਨੀ ਪ੍ਰਾਪਰਟੀ ਦਾ ਖੁਲਾਸਾ ਚਾਰਜਸ਼ੀਟ ਚ ਕੀਤਾ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਹੋਰ ਟਿਕਾਣਿਆਂ ਤੇ ਛਾਪੇਮਾਰੀ ਕਰਦੇ ਹੋਏ ਚਾਰਜਸ਼ੀਟ ਤਿਆਰ ਕੀਤੀ ਗਈ। ਚਾਰਜਸ਼ੀਟ ਚ ਕਈ ਪਾਰਟੀਆਂ ਦੇ ਆਗੂਆਂ ਤੇ ਪੁਲਿਸ ਅਫ਼ਸਰਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਵਿਜੀਲੈਂਸ ਬਿਊਰੋ ਦਾ ਕਹਿਣਾ ਹੈ ਕਿ ਚਾਰਜਸ਼ੀਟ ਤੈਅ ਸਮੇਂ ਚ ਦਾਖਲ ਕੀਤੀ ਗਈ ਸੀ।