SGPC ਨੇ ਸਿਰੋਪਿਆਂ ‘ਤੇ ਲਗਾਈ ਪਾਬੰਦੀ, ਗ੍ਰੰਥੀ ਸਿੰਘਾਂ ਦੇ ਲਈ ਡਰੈੱਸ ਕੋਡ ਦੀ ਪਾਲਣਾ ਦੀ ਹਿਦਾਇਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਵਿੱਚ ਗ੍ਰੰਥੀ ਸਿੰਘਾਂ ਦੇ ਡਰੈੱਸ ਕੋਡ ਅਤੇ ਗੁਰਦੁਆਰਾ ਸਾਹਿਬ ਵਿੱਚ ਸਿਰੋਪਾਓ ਦੇਣ ਦੀ ਪ੍ਰਥਾ ਨੂੰ ਬੰਦ ਕਰਨ ਦੀ ਗੱਲ ਕਹੀ ਗਈ। ਇਸ ਤੋਂ ਹੋਣ ਵਾਲੀ ਵਿੱਤੀ ਬਚਤ ਨੂੰ ਸਿੱਖਿਆ ਖਰਚਣ ਦਾ ਫੈਸਲਾ ਕੀਤਾ ਗਿਆ।
ਸ਼ੁੱਕਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਵਿੱਚ ਗ੍ਰੰਥੀ ਸਿੰਘਾਂ ਦੇ ਡਰੈੱਸ ਕੋਡ ਅਤੇ ਗੁਰਦੁਆਰਾ ਸਾਹਿਬ ਵਿੱਚ ਸਿਰੋਪਾਓ ਦੇਣ ਦੀ ਪ੍ਰਥਾ ਨੂੰ ਬੰਦ ਕਰਨ ਦੀ ਗੱਲ ਕਹੀ ਗਈ। ਇਸ ਤੋਂ ਹੋਣ ਵਾਲੀ ਵਿੱਤੀ ਬਚਤ ਨੂੰ ਸਿੱਖਿਆ ਖਰਚਣ ਦਾ ਫੈਸਲਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੇ ਇਸ ਬਚਤ ਨੂੰ ਸਿੱਖ ਨੌਜਵਾਨਾਂ ਦੇ ਵਿੱਦਿਅਕ ਵਿਕਾਸ ਲਈ ਖ਼ਰਚ ਕੀਤਾ ਜਾਵੇਗੇ। ਕਮੇਟੀ ਨੇ ਇਸ ਫੈਸਲੇ ਤਹਿਤ ਸਿਰੋਪਾਓ ਦੇਣ ਦੀ ਆਮ ਵਰਤੋਂ ‘ਤੇ ਪਾਬੰਦੀ ਲਗਾਈ ਹੈ ਅਤੇ ਇਹ ਸਿਰਫ ਧਾਰਮਿਕ ਸ਼ਖਸੀਅਤਾਂ, ਨਗਰ ਕੀਰਤਨ ਦੌਰਾਨ 5 ਪਿਆਰਿਆਂ, ਰਾਗੀਆਂ ਅਤੇ ਪ੍ਰਚਾਰਕਾਂ ਤੱਕ ਸੀਮਤ ਕਰ ਦਿੱਤਾ ਗਿਆ ਹੈ।
ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਡੇ ਗ੍ਰੰਥੀ ਸਾਹਿਬਾਨ ਚੱਲਦੀ ਆ ਰਹੀ ਮਰਿਆਦਾ ਅਨੁਸਾਰ ਅੰਮ੍ਰਿਤਸਰ ਪਜਾਮਾ ਜਾਂ ਚੂੜੀਦਾਰ ਪਜਾਮਾ ਇਸ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਗ੍ਰੰਥੀ ਸਿੰਘ ਅੱਜ ਕੱਲ ਦਾ ਮਾਡਰਨ ਫੈਸ਼ਨ ਜਿਵੇਂ ਕਿ ਪੈਂਟਾਂ ਪਾ ਰਹੇ ਹਨ, ਉਸ ਨੂੰ ਬਿਲਕੁਲ ਬੰਦ ਕੀਤਾ ਜਾਵੇ। ਨਾਲ ਹੀ ਕੋਡ ਆਫ ਯੂਨੀਫਾਰਮ ਕ੍ਰਾਂਤੀ ਸਿੰਘਾਂ ਤੋਂ ਚੱਲਿਆ ਆ ਰਿਹਾ ਹੈ ਉਸ ਨੂੰ ਲਾਗੂ ਕੀਤਾ ਜਾਂਦਾ ਹੈ।
ਐਸਜੀਪੀਸ ਪ੍ਰਧਾਨ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਉਸੇ ਤਰਜ ਦੇ ਉੱਤੇ 17 ਜਨਵਰੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 16 ਜਨਵਰੀ ਨੂੰ ਕਵੀ ਦਰਬਾਰ, ਢਾਡੀ ਦਰਬਾਰ ਅਤੇ ਗਤਕੇ ਦਾ ਆਯੋਜਨ ਕਰਵਾਏ ਜਾਣਗੇ। 17 ਜਨਵਰੀ ਨੂੰ ਰਾਤ ਨੂੰ ਆਤਿਸ਼ਬਾਜੀ ਦੀਪ ਮਾਲਾ ਤੇ ਦਿਨ ਦੇ ਸਾਰੇ ਜਿਹੜੇ ਗੁਰਮਤ ਦੇ ਉਹ ਸਮਾਗਮ ਚੱਲਣਗੇ। ਇਸ ਦੇ ਲਈ ਉੱਚੇਚੇ ਤੌਰ ‘ਤੇ 10 ਤਰੀਕ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਇੱਕ ਮਹਾਨ ਕੀਰਤਨ ਆਪਣੇ ਨਗਰ ਕੀਰਤਨ ਜਿਹੜਾ ਆ ਉਹ ਜਿਹੜਾ ਉਥੋਂ ਸ਼ੁਰੂ ਹੋਉਗਾ।