SGPC ਦਾ ਵਫ਼ਦ ਰਾਜੋਆਣਾ ਨੂੰ ਮਿਲਣ ਜੇਲ੍ਹ ‘ਚ ਪਹੁੰਚਿਆ, ਸਜ਼ਾ ‘ਤੇ ਕਦੋਂ ਆਵੇਗਾ ਫੈਸਲਾ?

Updated On: 

14 Oct 2025 12:20 PM IST

ਅੱਜ ਪ੍ਰਧਾਨ ਧਾਮੀ ਦੇ ਨਾਲ ਐਸਜੀਪੀਸੀ ਦਾ ਵਫ਼ਦ ਸਵੇਰ 10:30 ਵਜੇ ਦੇ ਕਰੀਬ ਜੇਲ੍ਹ 'ਚ ਪਹੁੰਚਿਆਂ। ਜੇਲ੍ਹ 'ਚ ਐਸਜੀਪੀਸੀ ਦਾ ਵਫ਼ਦ ਰਾਜੋਆਣਾ ਨਾਲ ਕਿਸ ਮੁੱਦੇ 'ਤੇ ਗੱਲ ਕਰੇਗਾ, ਇਸ 'ਤੇ ਕੁੱਝ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਐਸਜੀਪੀਸੀ ਦੀ ਮੰਗ ਹੈ ਕਿ ਹੁਣ ਰਾਜੋਆਣਾ ਨੂੰ ਲੈ ਕੇ ਫੈਸਲਾ ਲਿਆ ਜਾਵੇ। ਐਸਜੀਪੀਸੀ ਦੇ ਪ੍ਰਧਾਨ ਧਾਮੀ ਪਹਿਲੇ ਵੀ ਰਾਜੋਆਣਾ ਨਾਲ ਮੁਲਾਕਾਤ ਕਰ ਚੁੱਕੇ ਹਨ।

SGPC ਦਾ ਵਫ਼ਦ ਰਾਜੋਆਣਾ ਨੂੰ ਮਿਲਣ ਜੇਲ੍ਹ ਚ ਪਹੁੰਚਿਆ, ਸਜ਼ਾ ਤੇ ਕਦੋਂ ਆਵੇਗਾ ਫੈਸਲਾ?

ਬਲਵੰਤ ਸਿੰਘ ਰਾਜੋਆਣਾ

Follow Us On

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਟਿਆਲਾ ਜੇਲ੍ਹ ਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹਨ। ਪ੍ਰਧਾਨ ਧਾਮੀ ਨੇ ਬੀਤੇ ਦਿਨੀਂ ਦਾਅਵਾ ਕੀਤਾ ਸੀ ਕਿ 15 ਅਕਤੂਬਰ ਨੂੰ ਸੁਪਰੀਮ ਕੋਰਟ ਚ ਰਾਜੋਆਣਾ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਉਮਰ ਕੈਦ ਚ ਬਦਲਣ ਦੀ ਪਟੀਸ਼ਨ ਤੇ ਸੁਣਵਾਈ ਨਹੀਂ ਹੋਵੇਗੀ।

ਉੱਥੇ ਹੀ, ਅੱਜ ਪ੍ਰਧਾਨ ਧਾਮੀ ਦੇ ਨਾਲ ਐਸਜੀਪੀਸੀ ਦਾ ਵਫ਼ਦ ਸਵੇਰ 10:30 ਵਜੇ ਦੇ ਕਰੀਬ ਜੇਲ੍ਹ ਚ ਪਹੁੰਚਿਆਂ। ਜੇਲ੍ਹ ਚ ਐਸਜੀਪੀਸੀ ਦਾ ਵਫ਼ਦ ਰਾਜੋਆਣਾ ਨਾਲ ਕਿਸ ਮੁੱਦੇ ਤੇ ਗੱਲ ਕਰੇਗਾ, ਇਸ ਤੇ ਕੁੱਝ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਐਸਜੀਪੀਸੀ ਦੀ ਮੰਗ ਹੈ ਕਿ ਹੁਣ ਰਾਜੋਆਣਾ ਨੂੰ ਲੈ ਕੇ ਫੈਸਲਾ ਲਿਆ ਜਾਵੇ। ਐਸਜੀਪੀਸੀ ਦੇ ਪ੍ਰਧਾਨ ਧਾਮੀ ਪਹਿਲੇ ਵੀ ਰਾਜੋਆਣਾ ਨਾਲ ਮੁਲਾਕਾਤ ਕਰ ਚੁੱਕੇ ਹਨ। ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਹੁਣ ਰਾਜੋਆਣਾ ਵੀ ਇੱਕਪਾਸੜ ਫੈਸਲਾ ਸੁਣਾਉਣ ਦੀ ਮੰਗ ਕਰ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਤੇ 15 ਅਕਤੂਬਰ ਤੱਕ ਫੈਸਲਾ ਲੈਣ ਲਈ ਕਿਹਾ ਸੀ। ਜਿਸ ਤੋਂ ਪਹਿਲਾਂ ਸੋਮਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਅਚਾਨਕ ਆਪਣੀ ਅੰਤਰਿਮ ਕਮੇਟੀ ਦੀ ਮੀਟਿੰਗ ਬੁਲਾਈ ਸੀ। ਸ਼੍ਰੋਮਣੀ ਕਮੇਟੀ ਸਮੇਤ ਅਕਾਲੀ ਆਗੂ ਵਾਰ-ਵਾਰ ਰਾਜੋਆਣਾ ਤੇ ਇਕਪਾਸੜ ਫੈਸਲਾ ਲੈਣ ਦੀ ਮੰਗ ਕਰ ਰਹੇ ਹਨ।

ਲੁਧਿਆਣਾ ਚ ਭਰਾ ਦੇ ਭੋਗ ਤੇ ਪਹੁੰਚੇ ਰਾਜੋਆਣਾ ਨੇ ਕਿਹਾ ਸੀ ਕਿ 31 ਮਾਰਚ 2012 ਨੂੰ ਮੈਨੂੰ ਫਾਂਸੀ ਦਾ ਆਦੇਸ਼ ਦਿੱਤਾ ਗਿਆ ਸੀ ਤਾਂ ਸਿੱਖ ਪੰਥ ਦੇ ਲੋਕਾਂ ਨੇ ਇੱਕਜੁਟ ਹੋ ਕੇ ਮੇਰੀ ਫਾਂਸੀ ਰੁਕਵਾਈ। 12 ਸਾਲ ਬਾਅਦ ਵੀ ਉਨ੍ਹਾਂ ਦੇ ਮਾਮਲੇ ਚ ਕੋਈ ਫੈਸਲਾ ਨਹੀਂ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਨ੍ਹੇ ਸਾਲਾਂ ਤੋਂ ਫਾਂਸੀ ਦੇ ਫੰਦੇ ਤੇ ਬੰਦ ਹਨ, ਪਰ ਕੋਈ ਫੈਸਲਾ ਨਹੀਂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਜੋ ਵੀ ਅਦਾਲਤ ਨੇ ਕਿਹਾ ਮੈਂ ਸਵੀਕਾਰ ਕਰ ਲਿਆ। ਮੈਂ ਕਦੇ ਵੀ ਮੌਤ ਦੀ ਸਜ਼ਾ ਦੇ ਖਿਲਾਫ਼ ਅਪੀਲ ਨਹੀਂ ਕੀਤੀ।

ਐਸਜੀਪੀਸੀ ਨੇ ਬੁਲਾਈ ਸੀ ਮੀਟਿੰਗ

ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਦੀ ਸੁਣਵਾਈ 15 ਅਕਤੂਬਰ ਨੂੰ ਹੋਣੀ ਸੀ। ਹਾਲਾਂਕਿ, ਐਸਜੀਪੀਸੀ ਦੇ ਪ੍ਰਧਾਨ ਨੇ ਕਿਹਾ ਸੀ ਕਿ ਇਸ ਮਾਮਲੇ ਨੂੰ ਸੁਚੀਬੱਧ ਨਹੀਂ ਕੀਤਾ ਗਿਆ ਹੈ, ਇਸ ਲਈ ਹੋ ਸਕਦਾ ਹੈ ਕਿ ਸੁਣਵਾਈ ਮੁਲਤਵੀ ਕਰ ਦਿੱਤੀ ਜਾਵੇ। ਬੀਤੇ ਦਿਨ, ਸੋਮਵਾਰ ਸਵੇਰੇ 11 ਵਜੇ ਮੀਟਿੰਗ ਬੁਲਾਈ ਗਈ। ਉੱਥੇ ਰਾਜੋਆਣਾ ਦੇ ਮਾਮਲੇ ਤੇ ਚਰਚਾ ਕੀਤੀ ਗਈ।

ਮੀਟਿੰਗ ਚ ਲਏ ਸਨ ਇਹ ਅਹਿਮ ਫੈਸਲੇ

  • ਭਾਈ ਰਾਮ ਸਿੰਘ ਤੇ ਜਗਜੀਤ ਸਿੰਘ ਬਰਾੜ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ।
  • ਸ਼੍ਰੋਮਣੀ ਕਮੇਟੀ ਹੜ੍ਹ ਪੀੜਤ ਕਿਸਾਨਾਂ ਨੂੰ ਫਸਲਾਂ ਲਈ ਬੀਜ ਵੰਡੇਗੀ। ਡੇਰਾ ਬਾਬਾ ਨਾਨਕ, ਬਾਬਾ ਬੁੱਢਾ ਸਾਹਿਬ ਰਾਮਦਾਸ, ਜਾਮਨੀ ਸਾਹਿਬ ਗੁਰਦੁਆਰਾ, ਸ੍ਰੀ ਬੇਰ ਸਾਹਿਬ ਗੁਰਕਸ਼ਰਾ ਤੇ ਡੇਰਾ ਬਾਬਾ ਨਾਨਕ ਗੁਰਦੁਆਰੇ ਵਿਖੇ ਪੰਜ ਕੇਂਦਰ ਸਥਾਪਤ ਕੀਤੇ ਗਏ ਹਨ।
  • ਗੁਰਦੁਆਰਿਆਂ ਤੋਂ ਪਾਣੀ ਘੱਟ ਗਿਆ ਹੈ ਤੇ ਸੇਵਾਵਾਂ ਸ਼ੁਰੂ ਹੋ ਰਹੀਆਂ ਹਨ। ਮੁਰੰਮਤ ਲਈ 50,000 ਰੁਪਏ ਦਿੱਤੇ ਜਾਣਗੇ।
  • ਪੰਜ ਟਰੱਕ ਗੱਦੇ ਅਤੇ ਰਜਾਈਆਂ ਉਪਲਬਧ ਕਰਵਾਈਆਂ ਗਈਆਂ ਹਨ। ਇਹ ਫੈਸਲਾ ਆਉਣ ਵਾਲੇ ਸਰਦੀਆਂ ਦੇ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਲਿਆ ਗਿਆ ਸੀ।
  • ਬੀਤੇ ਦਿਨੀਂ ਜੰਮੂ-ਕਸ਼ਮੀਰ ਚ 5 ਸਵਰੂਪਾਂ ਨੂੰ ਅਗਣੀ ਭੇਂਟ ਕਰਨ ਦੀ ਘਟਨਾ ਸ਼ਰਮਨਾਕ ਸੀ। ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਾਂਗੇ ਕਿ ਉਹ ਕ੍ਰਿਮੀਨਲ ਪ੍ਰੋਸੀਜਰ ਕੋਡ (ਸੀਆਰਪੀਸੀ) ਦੀ ਧਾਰਾ 295-ਏਚ ਸੋਧ ਕਰੇ ਤਾਂ ਜੋ ਕੋਈ ਵੀ ਅਜਿਹਾ ਅਪਰਾਧ ਕਰਨ ਦੀ ਹਿੰਮਤ ਨਾ ਕਰੇ।
  • ਗੁਰੂ ਤੇਗ ਬਹਾਦਰ ਜੀ ਦਾ ਨਗਰ ਕੀਰਤਨ ਕੁਝ ਦਿਨਾਂ ਚ ਦਿੱਲੀ ਪਹੁੰਚੇਗਾ, ਜਿੱਥੋਂ ਇਹ ਹਰਿਆਣਾ ਤੋਂ ਹੁੰਦਾ ਹੋਇਆ ਪੰਜਾਬ ਆਵੇਗਾ। ਇਸ ਦੀਆਂ ਤਿਆਰੀਆਂ ਬਾਰੇ ਵੀ ਫੈਸਲੇ ਲਏ ਗਏ।
  • ਖਾਲਸਾ ਕਾਲਜ, ਮਾਟੁੰਗਾ, ਮੁੰਬਈ ਨੂੰ ਇੱਕ ਯੂਨੀਵਰਸਿਟੀ ਵਜੋਂ ਸਥਾਪਿਤ ਕਰਨ ਲਈ ਇੱਕ ਮਤਾ ਪਾਸ ਕੀਤਾ ਗਿਆ।