ਇੱਕ ਹੋਰ ਘੋਟਾਲਾ, ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਖਰੀਦੇ ਬਿਨ੍ਹਾਂ ਹੀ ਲੱਖਾਂ ਡਕਾਰ ਗਏ ਅਫਸਰ, ਜਾਂਚ ਸ਼ੁਰੂ
ਪੰਜਾਬ ਦੇ ਵਿੱਚ ਇੱਕ ਹੋਰ ਘੋਟਾਲਾ ਸਾਹਮਣੇ ਆਇਆ ਹੈ। ਇਹ ਘੋਟੋਲਾ ਫਰੀਦਕੋਟ ਆਤੇ ਫਾਜਿਲਕਾ ਕੀਤਾ ਗਿਆ। ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਪ੍ਰਬੰਧ ਦਾ ਹੱਲ ਕਰਨ ਦੇ ਕਿਸਾਨਾਂ ਨੂੰ ਮਸ਼ੀਆਂ ਦੇਣ ਦਾ ਦਾਅਵਾ ਕਰ ਰਹੀ ਹੈ। ਪਰ ਹਕੀਕਤ ਇਹ ਹੈ ਕਿ ਬਹੁਤ ਘੱਟ ਕਿਸਾਨਾਂ ਨੂੰ ਮਸ਼ੀਨਾਂ ਦਿੱਤੀਆਂ ਤੇ ਬਾਕੀ ਸਾਰੇ ਪੈਸਿਆਂ ਦੀ ਸਬਸਿਡੀ ਅਫਸਰ ਖਾ ਗਏ। ਹੁਣ ਸਰਕਾਰ ਨੇ ਇਸ ਸਬੰਧ ਵਿੱਚ ਜਾਂਚ ਬੈਠਾਈ ਹੈ।
ਪੰਜਾਬ ਨਿਊਜ। ਪਰਾਲੀ ਪ੍ਰਬੰਧਨ ਲਈ ਪੰਜਾਬ ਸਰਕਾਰ (Punjab Govt) ਕਿਸਾਨਾਂ ਨੂੰ ਮਸ਼ੀਨਾਂ ਖਰੀਦਣ ਲਈ ਸਬਸਿਡੀ ਦੇਣ ਦੀ ਗੱਲ ਕਹਿ ਰਹਿ ਹੈ। ਪਰ ਹੁਣ ਇਸ ਮਾਮਲੇ ਚੋਂ ਵੀ ਵੱਡਾ ਘੋਟਾਲਾ ਹੋਣ ਦੀ ਜਾਣਕਾਰੀ ਮਿਲੀ ਹੈ। ਸਰਕਾਰ ਨੇ ਕਿਸਾਨਾਂ ਨੂੰ ਜਿਹੜੀ ਸਬਸਿਡੀ ਦੇਣੀ ਸੀ ਉਹ ਅਫਸਰ ਹੀ ਖਾ ਗਏ। ਦੋ ਜ਼ਿਲਿਆਂ ਫਰੀਦਕੋਟ ਅਤੇ ਫਾਜਿਲਕਾ ਚੋ ਅਜਿਹੇ 1800 ਦੇ ਕਰੀਬ ਮਾਮਲੇ ਸਾਹਮਣੇ ਆਏ ਨੇ। ਪਰ ਹੁਣ ਸਰਕਾਰ ਨੇ ਸਾਰੇ ਜਿਲਿਆਂ ਦੀ ਜਾਂਚ ਬੈਠਾ ਦਿੱਤੀ ਹੈ। ਪੰਜਾਬ ਸਰਕਾਰ ਨੂੰ ਸ਼ੱਕ ਹੈ ਕਿ ਇਸ ਵਿੱਚ ਕਿਸਾਨਾਂ ਅਤੇ ਕੰਪਨੀ ਦੇ ਨਾਲ-ਨਾਲ ਅਧਿਕਾਰੀਆਂ ਵੀ ਮਿਲੀਭੁਗਤ ਹੋਣ ਦੀ ਸੰਭਾਵਨਾ ਹੈ। ਸੂਬਾ ਸਰਕਾਰ ਨੇ ਜਿਹੜੀ ਰਿਪੋਰਟ ਦਿੱਤੀ ਹੈ ਉਸ ਵਿੱਚ ਫਰੀਦਕੋਟ (Faridkot) ਅਤੇ ਫਜਾਲਿਕਾ ਵਿੱਚ ਇਹ ਵੱਡਾ ਘੋਟਾਲਾ ਹੋਇਆ ਹੈ।
ਇੱਥੇ ਖੇਤੀ ਮਸ਼ੀਨਾਂ ਬਣਾਉਣ ਵਾਲੀਆਂ ਕੰਪਨੀਆਂ ਅਤੇ ਅਧਿਕਾਰੀਆਂ ਨੇ ਜਾਅਲੀ ਕਾਗਜ ਬਣਾ ਕੇ ਮਸ਼ੀਨਾਂ ਦੀ ਖਰੀਦ ਫਰੋਖਤ ਵੱਡੇ ਪੱਧਰ ਤੇ ਦਿਖਾਈ ਹੈ। ਤੇ ਇਹ ਕਾਲਾ ਕਾਰਨਾਮਾ ਕਰਕੇ ਸਬਸਿਡੀ ਦੀ ਵੱਡੀ ਰਕਮ ਹੇਰਫੇਰੀ ਕਰਕੇ ਖੁਰਦਬੁਰਦ ਕਰ ਦਿੱਤੀ। ਇਸ ਸਬੰਧ ਵਿੱਚ ਹੁਣ ਤੱਕ 1800 ਮਾਮਲਿਆਂ ਦੀ ਪਛਾਣ ਹੋ ਚੁੱਕੀ ਹੈ ਜਿਨ੍ਹਾਂ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਹੁਣ ਸਾਰੇ ਜਿਲ੍ਹਿਆਂ ਵਿੱਚ ਟੀਮਾਂ ਭੇਜ ਦਿੱਤੀਆਂ ਹਨ ਜਿਹੜੀਆਂ ਇਸ ਮਾਮਲੇ ਦੀ ਜਾਂਚ ਕਰਨਗੀਆਂ।
425 ਕਿਸਾਨਾਂ ਦੀ ਜਾਂਚ ਕਰਨ ਲਈ ਕਿਹਾ
ਪੰਜਾਬ ਸਰਕਾਰ (Punjab Govt) ਨੇ ਫਾਜਿਲਕਾ ਅਤੇ ਫਰੀਦਕੋਟ ਦੇ ਮੁੱਖ ਖੇਤੀਬਾੜੀ ਅਫਸਰ ਨੂੰ ਇਸ ਸਬੰਧ ਵਿੱਚ ਰਿਪੋਰਟ ਬਣਾਉਣ ਲਈ ਕਿਹਾ। ਇਸ ਸਬੰਧ ਵਿੱਚ ਉਨ੍ਹਾਂ ਨੇ 2 ਹਜਾਰ ਕਿਸਾਨਾਂ ਦੇ ਘਰਾਂ ਵਿੱਚ ਜਾ ਕੇ ਇਹ ਚੈੱਕ ਕੀਤਾ ਕਿ ਖੇਤੀਬਾੜੀ ਦੀਆਂ ਮਸ਼ੀਨਾਂ ਦਿੱਤੀਆਂ ਹਨ ਜਾਂ ਨਹੀਂ ਪਰ ਅਜਿਹੇ ਸਿਰਫ 200 ਕਿਸਾਨ ਹੀ ਮਿਲੇ ਜਿਨ੍ਹਾਂ ਕੋਲ ਖੇਤੀਬਾੜੀ ਸਬੰਧੀ ਮਸ਼ੀਨਰੀ ਪਹੁੰਚਾਈ ਗਈ ਸੀ। ਬਾਕੀ 1800 ਕਿਸਾਨਾਂ ਦੇ ਘਰਾਂ ‘ਚ ਮਸ਼ੀਨਾਂ ਨਹੀਂ ਮਿਲੀਆਂ।
ਹੁਣ ਪੰਜਾਬ ਸਰਕਾਰ ਨੇ 425 ਕਿਸਾਨਾਂ ਦੀ ਜਾਂਚ ਕਰਨ ਲਈ ਕਿਹਾ ਹੈ। ਖੇਤੀਬਾੜੀ ਵਿਭਾਗ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਫਾਜ਼ਿਲਕਾ ਅਤੇ ਫਰੀਦਕੋਟ ਵਿੱਚ ਗੜਬੜੀ ਦੀ ਸੂਚਨਾ ਮਿਲਣ ਤੋਂ ਬਾਅਦ ਵਿਭਾਗ ਦੀਆਂ ਟੀਮਾਂ ਨੂੰ ਜਲੰਧਰ ਤੋਂ ਜਾਂਚ ਲਈ ਉਥੇ ਭੇਜੀਆਂ ਗਈਆਂ ਹਨ ਤਾਂ ਜੋ ਪੂਰੇ ਮਾਮਲੇ ਦਾ ਪਤ ਚੱਲ ਸਕੇ। ਮਸ਼ੀਨਾਂ ਖਰੀਦਣ ਦੇ ਸਰਕਾਰ 50 ਫੀਸਦੀ ਸਬਸਿਡੀ ਦੇ ਰਹੀ ਹੈ।
ਅਧਿਕਾਰੀਆਂ ਨੂੰ ਜਾਂਚ ਦੇ ਹੁਕਮ ਦਿੱਤੇ ਹਨ: ਖੁੱਡੀਆ
ਉੱਧਰ ਪੰਜਾਬ ਦੇ ਖੇਤੀਬਾੜੀ ਮੰਤਰੀ (Minister of Agriculture) ਗੁਰਮੀਤ ਸਿੰਘ ਖੁੱਡੀਆਂ ਪਰਾਲੀ ਪ੍ਰਬੰਧਨ ਵਿੱਚ ਹੋਏ ਘੋਟਾਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੀ ਹੇਰਫੇਰੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਤੇ ਜਿਹੜੇ ਭ੍ਰਿਸ਼ਟਾਚਾਰ ਕਰਦੇ ਹਨ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਂਦੀ ਹੈ। ਆਪ ਸਰਕਾਰ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬਖਸ਼ੇਗੀ ਨਹੀਂ।
ਇਹ ਵੀ ਪੜ੍ਹੋ
ਕਿਸਾਨਾਂ ਤੱਕ ਨਹੀਂ ਪਹੁੰਚ ਰਹੀ ਸਬਸਿਡੀ-ਦਰਸ਼ਨ
ਉੱਧਰ ਕਿਸਾਨ ਆਗੂ ਦਰਸ਼ਨ ਪਾਲ ਸਿੰਘ ਨੇ ਕਿਹਾ ਕਿ ਇਹ ਕਾਫੀ ਸਮੇਂ ਤੋਂ ਪਤਾ ਚੱਲ ਰਿਹਾ ਹੈ ਕਿ ਸਰਕਾਰ ਦੀ ਸਬਸਿਡੀ ਦੀ ਰਕਮ ਜਿਹੜੀ ਕਿਸਾਨਾਂ ਨੂੰ ਦਿੱਤੀ ਜਾਣੀ ਸੀ ਉਹ ਕਿਸਾਨਾਂ ਤੱਕ ਨਹੀਂ ਪਹੁੰਚ ਰਹੀ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕੰਪਨੀ ਅਤੇ ਦਲਾਲ ਕਿਸਾਨਾਂ ਦੇ ਪੈਸੇ ਲੁੱਚ ਰਹੇ ਹਨ। ਦਰਸ਼ਨ ਸਿੰਘ ਨੇ ਕਿਹਾ ਕਿ ਜੇਕਰ ਪਰਾਲੀ ਦੀਆਂ ਮਸ਼ੀਨਾਂ ਨੂੰ ਲੈ ਕੇ ਘੋਟਾਲਾ ਹੋਇਆ ਹੈ ਤਾਂ ਸਰਕਾਰ ਨੂੰ ਇਸਦੀ ਜਾਂਚ ਕਰੇ ਤੇ ਜਿਹੜੇ ਵੀ ਮੁਲਜ਼ਮ ਹਨ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰੇ।