ਸਰਬਜੀਤ ਕੌਰ ਨੇ ਭਾਰਤ ਵਾਪਸ ਆਉਣ ਦੀ ਲਗਾਈ ਗੁਹਾਰ! ਕਥਿਤ ਆਡੀਓ ‘ਚ ਪਹਿਲੇ ਪਤੀ ਤੋਂ ਰੋਂਦੀ ਹੋਈ ਮੰਗ ਰਹੀ ਮੁਆਫ਼ੀ

Updated On: 

14 Jan 2026 17:15 PM IST

ਭਾਰਤ ਤੋਂ ਪਾਕਿਸਤਾਨ ਜਾਣ ਵਾਲੀ ਸਰਬਜੀਤ ਕੌਰ ਦੀ ਇੱਕ ਕਥਿਤ ਆਡੀਓ ਸਾਹਮਣੇ ਆਈ ਹੈ। ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਆਪਣੇ ਪਤੀ ਨਾਲ ਫ਼ੋਨ 'ਤੇ ਗੱਲ ਕਰ ਰਹੀ ਹੈ। ਕਥਿਤ ਆਡੀਓ 'ਚ ਪਹਿਲੇ ਪਤੀ ਤੋਂ ਰੋਂਦੀ ਹੋਈ ਮੁਆਫ਼ੀ ਮੰਗ ਰਹੀ ਹੈ। ਟੀਵੀ9 ਪੰਜਾਬੀ ਇਸ ਵਾਈਰਲ ਪੋਸਟ ਦੀ ਪੁਸ਼ਟੀ ਨਹੀਂ ਕਰਦਾ।

ਸਰਬਜੀਤ ਕੌਰ ਨੇ ਭਾਰਤ ਵਾਪਸ ਆਉਣ ਦੀ ਲਗਾਈ ਗੁਹਾਰ! ਕਥਿਤ ਆਡੀਓ ਚ ਪਹਿਲੇ ਪਤੀ ਤੋਂ ਰੋਂਦੀ ਹੋਈ ਮੰਗ ਰਹੀ ਮੁਆਫ਼ੀ
Follow Us On

ਸਰਬਜੀਤ ਕੌਰ ਨਾਲ ਜੁੜਿਆ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਸਰਬਜੀਤ ਕੌਰ ਦੀ ਆਪਣੇ ਪਹਿਲੇ ਪਤੀ ਨਾਲ ਹੋਈ ਕਥਿਤ ਆਡੀਓ ਕਾਲ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਕਥਿਤ ਆਡੀਓ ਵਿੱਚ ਸਰਬਜੀਤ ਕੌਰ ਰੋਂਦੀ ਹੋਈ ਆਪਣੇ ਪਹਿਲੇ ਪਤੀ ਤੋਂ ਮੁਆਫ਼ੀ ਮੰਗਦੀ ਅਤੇ ਭਾਰਤ ਵਾਪਸ ਆਉਣ ਦੀ ਗੁਹਾਰ ਲਗਾਉਂਦੀ ਸੁਣਾਈ ਦੇ ਰਹੀ ਹੈ।

ਜਿਸ ਵਿੱਚ ਸਰਬਜੀਤ ਨੇ ਕਿਹਾ ਕਿ ਉਸ ਨੇ ਗਲਤੀ ਕੀਤੀ ਹੈ। ਉਹ ਹਰ ਰੁਪਏ ਲਈ ਬੇਤਾਬ ਸੀ। ਉਸ ਦੇ ਕੋਲ ਪਹਿਨਣ ਲਈ ਚੰਗੇ ਕੱਪੜੇ ਵੀ ਨਹੀਂ ਸਨ। ਕੁਝ ਦਿਨ ਪਹਿਲਾਂ, ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ, ਮੁਹੰਮਦ ਤਲਾਲ ਚੌਧਰੀ ਨੇ ਵੀਜ਼ਾ ਵਧਾਉਣ ਅਤੇ ਦੇਸ਼ ਨਿਕਾਲੇ ‘ਤੇ ਰੋਕ ਲਗਾਉਣ ਲਈ ਸਰਬਜੀਤ ਦੀ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਸਿੱਖ ਸ਼ਰਧਾਲੂਆਂ ਦੇ ਜਥੇ ਤੋਂ ਲਾਪਤਾ ਹੋਈ ਸਰਬੀਤ ਕੌਰ

ਸਰਬਜੀਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਲਈ ਸਿੱਖ ਸ਼ਰਧਾਲੂਆਂ ਨਾਲ ਪਾਕਿਸਤਾਨ ਦੀ ਯਾਤਰਾ ਕੀਤੀ। ਉੱਥੇ, ਉਸ ਨੇ ਇਸਲਾਮ ਧਰਮ ਕਬੂਲ ਕਰ ਆਪਣਾ ਨਾਮ ਨੂਰ ਫਾਤਿਮਾ ਰੱਖ ਲਿਆ। ਦੱਸ ਦਈਏ ਕਿ ਸਰਬਜੀਤ ਕੌਰ ਨੇ ਨਾਸਿਰ ਹੁਸੈਨ ਨਾਮ ਦੇ ਇੱਕ ਪਾਕਿਸਤਾਨੀ ਵਿਅਕਤੀ ਨਾਲ ਵਿਆਹ ਕਰ ਲਿਆ। ਜਿਸ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਵੱਡਾ ਖੁਲਾਸਾ ਹੋਇਆ।

ਵਿਸ਼ੇਸ਼ ਯਾਤਰਾ ਪਰਮਿਟ ਦੀ ਉਡੀਕ

ਧਿਆਨ ਦੇਣ ਯੋਗ ਹੈ ਕਿ ਸਰਬਜੀਤ ਕੌਰ ਦਾ ਮਾਮਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਮਾਨਵਤਾਵਾਦੀ ਆਧਾਰ ‘ਤੇ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਦੋਵਾਂ ਦੇਸ਼ਾਂ ਵਿਚਕਾਰ ਤਣਾਅਪੂਰਨ ਸਬੰਧਾਂ ਅਤੇ ਕਾਨੂੰਨੀ ਪ੍ਰਕਿਰਿਆਵਾਂ ਦੇ ਕਾਰਨ, ਅਜਿਹੇ ਮਾਮਲਿਆਂ ਵਿੱਚ ਅਕਸਰ ਦੇਰੀ ਹੁੰਦੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਪਾਕਿਸਤਾਨੀ ਸਰਕਾਰ ਦੇ ਇੱਕ ਵਿਸ਼ੇਸ਼ ਯਾਤਰਾ ਪਰਮਿਟ ਜਾਰੀ ਕਰਨ ਦੇ ਫੈਸਲੇ ‘ਤੇ ਹਨ ਤਾਂ ਜੋ ਸਰਬਜੀਤ ਕੌਰ ਆਪਣੇ ਵਤਨ, ਭਾਰਤ ਵਾਪਸ ਆ ਸਕੇ।