6 ਜੂਨ ਨੂੰ ਲੈ ਕੇ ਦਮਦਮੀ ਟਰਕਾਲ ਆਗੂ ਦਾ ਐਲਾਨ, ਜਥੇਦਾਰ ਨੂੰ ਨਹੀਂ ਪੜਣ ਦਿਤਾ ਜਾਵੇਗਾ ਸੰਦੇਸ਼
ਜਥੇਦਾਰਾ ਦੀ ਨਿਯੁਕਤੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਪੂਰੇ ਵਿਦਿਵਿਧਾਨ ਨਾਲ ਹੁੰਦੀ ਹੈ, ਪਰ ਗਿਆਨੀ ਗੜਗਜ ਦੀ ਨਿਯੁਕਤੀ ਰਾਤ ਦੇ ਹਨੇਰੇ ਵਿਚ ਅਸੂਲਾ ਤੋ ਉਲਟ ਮਰਿਆਦਾ ਦੇ ਉਲਟ ਹੋਈ ਹੈ।

Sant Harnam Singh Khalsa: ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸਬੋਧਨ ਕੀਤਾ ਹੈ। ਦਮਦਮੀ ਟਕਸਾਲ ਮਹਿਤਾ ਵਿਖੇ ਉਲੀਕੇ ਪ੍ਰੋਗਰਾਮਾ ਦੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਉਹਨਾ ਕਿਹਾ ਕਿ ਸ੍ਰੋਮਣੀ ਕਮੇਟੀ ਵੱਲੋਂ 6 ਜੂਨ ਨੂੰ ਰਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰੋਗਰਾਮ ‘ਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼ੰਦੇਸ਼ ਨਹੀਂ ਪੜਣ ਦਿਤਾ ਜਾਵੇਗਾ। ਇਸ ਲਈ ਉਨ੍ਹਾਂ ਨੂੰ ਖੁਦ ਵੀ ਉਥੇ ਜਾਣਾ ਪਵੇ, ਕਿਉਂਕਿ ਇਹ ਜਥੇਦਾਰ ਉਨ੍ਹਾਂ ਨੂੰ ਤੇ ਕੌਮ ਨੂੰ ਪ੍ਰਵਾਨ ਨਹੀਂ ਹੈ।
ਹਰਨਾਮ ਸਿੰਘ ਖਾਲਸਾ ਨੇ ਕਿਹਾ ਹੈ ਕਿ ਅਜਿਹੇ ਜਥੇਦਾਰ ਨੂੰ ਕਿਸੇ ਨੂੰ ਸਜਾ ਦੇਣ ਆਦੇਸ਼ ਦੇਣ ਦਾ ਕੋਈ ਵੀ ਹਕ ਨਹੀਂ। ਇਸ ਦੀ ਤਾਜਪੋਸ਼ੀ ਰਾਤ ਦੇ ਹਨੇਰੇ ‘ਚ ਹੋਈ ਹੈ। ਅਜਿਹੇ ਫੈਸਲੇ ਨਾਲ ਸ਼੍ਰੋਮਣੀ ਕਮੇਟੀ ਸਿੱਖ ਕੌਮ ਨੂੰ ਟਕਰਾਅ ਵੱਲ ਤੋਰ ਰਹੀ ਹੈ। ਹਾਲਾਂਕਿ ਸ੍ਰੋਮਣੀ ਕਮੇਟੀ ਦਾ ਕੰਮ ਕੋਮ ਦੇ ਵੱਖਰੇਵੇਂ ਸੰਭਾਲਣਾ ਹੈ, ਪਰ ਸ੍ਰੋਮਣੀ ਕਮੇਟੀ ਹੇਠ ਅਜਿਹੇ ਫੈਸਲਿਆ ਦੇ ਵਿਰੋਧ ਵਿਚ ਅਸੀਂ ਖੜਾਗੇ।
ਉਨ੍ਹਾਂ ਕਿਹਾ, “ਦੂਜੀ ਗੱਲ ਇਹ ਕਿ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਇੱਕੋ ਜਮਾਤ ਹੈ। ਅਸੀਂ 11 ਜੂਨ ਪਿੰਡ ਬਾਦਲਕੇ ‘ਚ ਪਹੁੰਚ ਧਰਨਾ ਦੇਵਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀਆਂ ਗਲਤ ਨਿਤੀਆਂ ਦਾ ਵਿਰੋਧ ਕਰਾਂਗੇ।”
ਇਸ ਤੋਂ ਇਲਾਵਾ ਜਿਹੜਾ ਜਥੇਦਾਰ ਕੌਮ ਨੂੰ ਪ੍ਰਵਾਨ ਨਹੀ ਉਸ ਨੂੰ ਫੈਸਲੇ ਲੈਣ ਦਾ ਕੋਈ ਹੱਕ ਨਹੀਂ ਹੈ। ਉਹ ਹਮੇਸ਼ਾ ਸਿੱਖ ਮਰਿਆਦਾ ਤੇ ਪਰੰਪਰਾ ਦੇ ਹੱਕ ਵਿਚ ਅਵਾਜ ਬੁਲੰਦ ਕੀਤੀ ਹੈ ਅਤੇ ਕਰਦੇ ਰਹਾਂਗੇ। ਪੰਥ ਹਤੈਸ਼ੀ ਫੈਸਲੇ ਦੇ ਸਮਰਥਣ ‘ਚ ਹਮੇਸ਼ਾ ਖੜੇ ਹਾਂ ਕਿਉਕਿ ਦਮਦਮੀ ਟਕਸਾਲ ਹਮੇਸ਼ਾ ਕੌਮ ਨੂੰ ਇੱਕਜੁਟ ਕਰਨ ਪੰਥ ਹਤੈਸ਼ੀ ਕੰਮਾ ਵਿਚ ਅਗੇ ਰਹੀ ਹੈ। ਸ੍ਰੋਮਣੀ ਕਮੇਟੀ ਪੰਥਕ ਜਮਾਤਾਂ ਨੂੰ ਇਕਜੁਟ ਕਰਕੇ ਨਹੀਂ ਚਲ ਰਹੀ।
ਜਥੇਦਾਰਾ ਦੀ ਨਿਯੁਕਤੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਪੂਰੇ ਵਿਦਿਵਿਧਾਨ ਨਾਲ ਹੁੰਦੀ ਹੈ, ਪਰ ਗਿਆਨੀ ਗੜਗਜ ਦੀ ਨਿਯੁਕਤੀ ਰਾਤ ਦੇ ਹਨੇਰੇ ਵਿਚ ਅਸੂਲਾ ਤੋ ਉਲਟ ਮਰਿਆਦਾ ਦੇ ਉਲਟ ਹੋਈ ਹੈ। ਕੌਮ ਉਸ ਨੂੰ ਜਥੇਦਾਰ ਪ੍ਰਵਾਨ ਨਹੀਂ ਕਰਦੀ ਅਸੀਂ ਇਸ ਦੇ ਚਲਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ 6 ਜੂਨ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼ੰਦੇਸ਼ ਨਹੀਂ ੜਪੜਣ ਦਿਆਂਗੇ।