ਸੰਤ ਸੀਚੇਵਾਲ ਦੀ ਮਦਦ ਨਾਲ ਓਮਾਨ ਤੋਂ ਪਰਤੀ ਲੜਕੀ, ਸਹੇਲੀ ‘ਤੇ ਲਗਾਏ ਵੱਡੇ ਇਲਜ਼ਾਮ
ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਵਾਪਿਸ ਪਰਤੀ ਉਸ ਪੀੜਤਾ ਨੇ ਹੱਡਬੀਤੀ ਸੁਣਾਈ ਹੈ। ਉਸ ਨੇ ਦੱਸਿਆ ਕਿ ਉਸ ਦੀ ਸਹੇਲੀ ਜਾਣਦੀ ਸੀ ਕਿ ਸਾਡੇ ਘਰ ਦੇ ਹਲਾਤ ਠੀਕ ਨਹੀਂ ਹਨ, ਜਿਸਦਾ ਫਾਇਦਾ ਉਠਾ ਕੇ ਉਸ ਦੀ ਸਹੇਲੀ ਨੇ ਉਸ ਨੂੰ ਚੰਗੀ ਤਨਖਾਹ ਤੇ ਵਧੀਆ ਸੈਲੂਨ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਉਸ ਨੂੰ ਓਮਾਨ ਬੁਲਾ ਲਿਆ ਸੀ।
ਅਰਬ ਦੇਸ਼ਾਂ ਵਿੱਚ ਲੜਕੀ ‘ਤੇ ਹੋ ਰਹੇ ਤਸ਼ਦੱਦ ਦੇ ਮਾਮਲੇ ਆਏ ਦਿਨ ਖਬਰਾਂ ਦੀ ਸੁਰੱਖੀਆਂ ਵਿੱਚ ਰਹਿੰਦੇ ਹਨ। ਇਹ ਮਾਮਲੇ ਉਸ ਵੇਲੇ ਹੋਰ ਵੀ ਗੰਭੀਰ ਰੂਪ ਧਾਰ ਲੈਂਦੇ ਹਨ ,ਜਦੋਂ ਇਹਨਾਂ ਲੜਕੀਆਂ ਨੂੰ ਫਸਾਉਣ ਵਿੱਚ ਉਹਨਾਂ ਦੇ ਰਿਸ਼ਦਤੇਦਾਰਾਂ ਦੀ ਹੀ ਵੱਡੀ ਭੂਮਿਕਾ ਹੁੰਦੀ ਹੈ। ਅਜਿਹਾ ਹੀ ਇਕ ਮਾਮਲਾ ਕਪੂਰਥਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਖੀ ਸਹੇਲੀ ਵੱਲੋਂ ਖੁਦ ਦੀ ਭਾਰਤ ਵਾਪਸੀ ਲਈ ਆਪਣੀ ਸਹੇਲੀ ਨੂੰ ਮਸਕਟ ਓਮਾਨ ਵਿੱਚ ਫਸਾ ਦਿੱਤਾ ਗਿਆ।
ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਵਾਪਿਸ ਪਰਤੀ ਉਸ ਪੀੜਤਾ ਨੇ ਹੱਡਬੀਤੀ ਸੁਣਾਈ ਹੈ। ਉਸ ਨੇ ਦੱਸਿਆ ਕਿ ਉਸ ਦੀ ਸਹੇਲੀ ਜਾਣਦੀ ਸੀ ਕਿ ਸਾਡੇ ਘਰ ਦੇ ਹਲਾਤ ਠੀਕ ਨਹੀਂ ਹਨ, ਜਿਸਦਾ ਫਾਇਦਾ ਉਠਾ ਕੇ ਉਸ ਦੀ ਸਹੇਲੀ ਨੇ ਉਸ ਨੂੰ ਚੰਗੀ ਤਨਖਾਹ ਤੇ ਵਧੀਆ ਸੈਲੂਨ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਉਸ ਨੂੰ ਓਮਾਨ ਬੁਲਾ ਲਿਆ ਸੀ।
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ ਪੜੀਤਾ ਨੇ ਵੱਡੇ ਖੁਲਾਸੇ ਕਰਦੇ ਦੱਸਿਆ ਕਿ ਉਥੇ ਦੇ ਹਲਾਤ ਲੜਕੀਆਂ ਦੇ ਰਹਿਣ ਯੋਗ ਨਹੀ ਹਨ। ਉਸ ਨੇ ਦੱਸਿਆ ਕਿ ਉਸ ਨੂੰ ਉੱਥੇ ਜਿਸ ਕੰਮ ਲਈ ਬੁਲਾਇਆ ਗਿਆ ਸੀ ਉਹ ਕੰਮ ਨਹੀं ਦਿੱਤਾ ਗਿਆ। ਉਸ ਕੋਲੋਂ ਘਰ ਦਾ ਕੰਮ ਕਰਵਾਇਆ ਜਾ ਰਿਹਾ ਸੀ। ਸਾਰਾ ਦਿਨ ਕੰਮ ਕਰਵਾ ਕਿ ਉਸमਨੂੰ ਖਾਣ ਲਈ ਨਹੀं ਸੀ ਦਿੱਤਾ ਜਾ ਰਿਹਾ ਹੈ। ਉਸ ਨਾਲ ਉੱਥੇ ਬਹੁਤ ਹੀ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ ਸੀ।
ਉਸ ਨੇ ਦੱਸਿਆ ਕਿ ਉੱਥੇ ਪਹੁੰਚਦੇ ਹੀ ਉਸ ਦਾ ਫੋਨ ਖੋਹ ਲਿਆ ਗਿਆ ਸੀ ਤੇ ਤਨਖਾਹ ਦੇਣ ਦੀ ਬਜਾਏ ਉਸ ਕੋਲ ਜਿਹੜੇ ਪੈਸੇ ਸੀ ਉਹ ਵੀ ਖੋਹ ਲਏ ਗਏ। ਉਸ ਨੇ ਦੱਸਿਆ ਕਿ ਉਸ ਨੂੰ ਜਿੱਥੇ ਰੱਖਿਆ ਗਿਆ ਸੀ ਉੱਥੇ ਉਸ ਨਾਲ ਹੋਰ ਵੀ ਬਹੁਤ ਲੜਕੀਆਂ ਸੀ, ਜੋ ਵਾਪਸੀ ਦੀ ਉਮੀਦ ਤੱਕ ਛੱਡ ਚੁੱਕੀਆਂ ਸਨ। ਉਸ ਨੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਆਪਣੇ ਪਿੱਛੇ ਲੱਗ ਕਿ ਅਰਬ ਵਿੱਚ ਨਾ ਜਾਣ।
ਪੀੜਤ ਦੇ ਨਾਲ ਪਹੁੰਚੇ ਉਸ ਦੇ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਦੇ ਯਤਨਾ ਸਦਕਾ ਹੀ ਉਹਨਾਂ ਦੀ ਲੜਕੀ ਮਹੀਨੇ ਦੇ ਅੰਦਰ ਅੰਦਰ ਵਾਪਿਸ ਪਰਤ ਆਈ ਹੈ। ਪੀੜਤਾ ਦੇ ਪਰਿਵਾਰ ਨੇ ਦੱਸਿਆ ਕਿ ਜੇਕਰ ਬਾਬਾ ਜੀ ਵੱਲੋਂ ਤੁਰੰਤ ਕਾਰਵਾਈ ਨਾ ਕੀਤੀ ਜਾਂਦੀ ਤਾਂ ਉਥੇ ਉਹਨਾਂ ਦੀ ਲੜਕੀ ਦਾ ਵੀਜ਼ਾ ਵਧਾ ਕਿ ਉਸ ਨੂੰ 2 ਸਾਲ ਤੱਕ ਬੰਦੀ ਬਣਾ ਲਿਆ ਜਾਣਾ ਸੀ।
ਇਹ ਵੀ ਪੜ੍ਹੋ
ਇਸ ਮੌਕੇ ਜਾਣਕਾਰੀ ਦਿੰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਜਦੋਂ ਤੱਕ ਅਰਬ ਦੇਸ਼ਾਂ ਵਿੱਚ ਲੜਕੀਆਂ ਨੂੰ ਇਸ ਤਰ੍ਹਾਂ ਫਸਾ ਰਹੇ ਗਿਰੋਹ ਤੇ ਨੱਥ ਨਹੀ ਪਾਈ ਜਾਂਦੀ ਉਦੋਂ ਤੱਕ ਇਸ ਵਤੀਰੇ ਨੂੰ ਰੋਕਿਆ ਨਹੀ ਜਾ ਸਕਦਾ। ਉਹਨਾਂ ਕਿਹਾ ਕਿ ਇਹ ਅਜਿਹਾ ਜਾਲ ਜਿੱਥੇ ਆਪਣੇ ਹੀ ਆਪਣਿਆਂ ਨੂੰ ਫਸਾ ਰਹੇ ਹਨ। ਉਹਨਾਂ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ। ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗਿਰੋਹ ਤੋਂ ਬੱਚ ਕਿ ਰਹਿਣ ਜੋ ਮਜ਼ਬੂਰੀ ਤੇ ਗਰੀਬੀ ਦਾ ਫਾਇਦਾ ਉਠਾ ਕਿ ਲੜਕੀਆਂ ਨੂੰ ਅਰਬ ਦੇਸ਼ਾਂ ਵਿੱਚ ਫਸਾ ਰਹੇ ਹਨ।