ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਸੰਗਰੂਰ ਪੁਲਿਸ ਵੱਲੋਂ ਵਿਸ਼ੇਸ਼ ਸਮਾਗਮ
ਸਪੋਰਟਸ ਕਲੱਬ ਪੁਲਿਸ ਲਾਇਨ ਸੰਗਰੂਰ ਦੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਪੁਲਿਸ ਵੱਲੋਂ ਕਰਵਾਇਆ ਵਿਸ਼ੇਸ਼ ਸਮਾਗਮ ਗਿਆ, ਜਿਸ ਵਿੱਚ ਸਪੈਸ਼ਲ ਡੀਜੀਪੀ ਕਮਿਉਨਿਟੀ ਅਫੇਅਰਸ ਡਿਵੀਜਨ ਅਤੇ ਮਹਿਲਾ ਮਾਮਲੇ ਗੁਰਪ੍ਰੀਤ ਕੌਰ ਦਿਓ ਵੱਲੋਂ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਅਪਰਾਧਾਂ ਦੀ ਸਮੀਖਿਆ ਕੀਤੀ ਗਈ।

ਸੰਗਰੂਰ, ਸਪੋਰਟਸ ਕਲੱਬ ਪੁਲਿਸ ਲਾਇਨ ਸੰਗਰੂਰ ਦੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਸੰਗਰੂਰ ਪੁਲਿਸ ਵੱਲੋਂ ਇੱਕ ਖਾਸ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਪੈਸ਼ਲ ਡੀਜੀਪੀ ਕਮਿਉਨਿਟੀ ਅਫੇਅਰ ਵਲੋਂ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਅਪਰਾਧਾਂ ਦੀ ਸਮੀਖਿਆ ਕੀਤੀ। ਐਸਐਸਪੀ ਸੰਗਰੂਰ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਸਪੋਰਟਸ ਕਲੱਬ ਵਿੱਚ ਕਬੱਡੀ, ਸਕੇਟਿੰਗ, ਬਾਕਸਿੰਗ, ਅਥਲੈਟਿਕਸ, ਵਾਲੀਬਾਲ ਅਤੇ ਤੈਰਾਕੀ ਨਾਲ ਸਬੰਧਤ ਕਰੀਬ 250 ਬੱਚੇ ਤਿਆਰੀ ਕਰਦੇ ਹਨ। ਇਨ੍ਹਾਂ ਬੱਚਿਆਂ ਵੱਲੋਂ ਸਾਲ 2022 ਦੌਰਾਨ ਤੈਰਾਕੀ ਵਿੱਚੋਂ 237 ਮੈਡਲ, ਅਥਲੈਟਿਕਸ ਵਿੱਚੋਂ 50 ਮੈਡਲ, ਕਬੱਡੀ ਵਿੱਚੋਂ 35 ਮੈਡਲ, ਸਕੇਟਿੰਗ ਵਿੱਚੋਂ 178 ਮੈਡਲ, ਬਾਕਸਿੰਗ ਵਿੱਚੋਂ 43 ਮੈਡਲ, ਵਾਲੀਬਾਲ ਵਿੱਚੋਂ 16 ਮੈਡਲ, ਕੁੱਲ 559 ਮੈਡਲ ਹਾਸਲ ਕੀਤੇ ਗਏ ਹਨ।