ਖੜਗੇ ਵੱਲੋਂ Bajrang Dal ਖਿਲਾਫ ਟਿੱਪਣੀ ਦਾ ਮਾਮਲਾ, ਦੂਜੇ ਸਮਨ ‘ਚ ਸ਼ਿਕਾਇਤਕਰਤਾ ਨੇ ਹਰਜਾਨੇ ਵੱਜੋਂ ਮੰਗੇ 100.10 ਕਰੋੜ ਰੁਪਏ
ਸ਼ਿਕਾਇਤਕਰਤਾ ਵੱਲੋਂ ਮੰਗ ਕੀਤੀ ਗਈ ਹੈ ਕਿ ਖੜਗੇ ਦੇ ਖਿਲਾਫ ਧਾਰਾ 295 ਏ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇ ਕਿਉਂਕਿ ਉਨ੍ਹਾਂ ਬਜਰੰਗ ਦਲ ਨੂੰ ਅੱਤਵਾਦੀ ਸੰਗਠਨਾਂ ਨਾਲ ਤੁਲਨਾ ਕਰਕੇ ਹਿੰਦੂ ਧਰਮ ਅਤੇ ਹਿੰਦੂ ਤੱਤ ਨੂੰ ਠੇਸ ਪਹੁੰਚਾਈ ਹੈ।
ਖੜਗੇ ਨੂੰ 10 ਜੁਲਾਈ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ
ਅਦਾਲਤ ਨੇ ਮਲਿਕਾ ਅਰਜੁਨ ਖੜਗੇ ਨੂੰ 10 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਨਾਲ ਹੀ ਇਹ ਵੀ ਕਿਹਾ ਹੈ ਕਿ ਜੇਕਰ ਮਲਿਕਾ ਅਰਜੁਨ ਖੜਗੇ 10 ਜੁਲਾਈ ਨੂੰ ਅਦਾਲਤ ‘ਚ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਦੀ ਗੈਰ-ਹਾਜ਼ਰੀ ਪਾ ਕੇ ਸ਼ਿਕਾਇਤ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਹਿਤੇਸ਼ ਭਾਰਦਵਾਜ ਦੀ ਤਰਫੋਂ ਇਹ ਮੰਗ ਵੀ ਕੀਤੀ ਗਈ ਹੈ ਕਿ ਖੜਗੇ ਦੇ ਖਿਲਾਫ ਧਾਰਾ 295 ਏ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇ ਕਿਉਂਕਿ ਉਨ੍ਹਾਂ ਵਲੋਂ ਕਰਨਾਟਕ ਵਿਚ ਜਾਰੀ ਮੈਨੀਫੈਸਟੋ ਵਿੱਚ ਬਜਰੰਗ ਦਲ (Bajrang Dal) ਨੂੰ ਅੱਤਵਾਦੀ ਸੰਗਠਨਾਂ ਨਾਲ ਤੁਲਨਾ ਕਰਕੇ ਹਿੰਦੂ ਧਰਮ ਅਤੇ ਹਿੰਦੂ ਤੱਤ ਨੂੰ ਠੇਸ ਪਹੁੰਚਾਈ ਹੈ।ਖੜਗੇ ਨੇ ਬਜਰੰਗ ਦਲ ਖਿਲਾਫ਼ ਦਿੱਤਾ ਸੀ ਇਹ ਬਿਆਨ
ਜਿਕਰਯੋਗ ਹੈ ਕਿ ਕਰਨਾਟਕ ਵਿੱਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਬਜਰੰਗ ਦਲ ਦੀ ਤੁਲਨਾ ਪਾਬੰਦੀਸ਼ੁਦਾ ਅੱਤਵਾਦੀ ਜੱਥੇਬੰਦੀ PFI ਨਾਲ ਕੀਤੀ ਸੀ। ਪਟੀਸ਼ਨ ਕਰਤਾ ਹਿਤੇਸ਼ ਭਾਰਦਵਾਜ ਮੁਤਾਬਿਕ, ਖੜਗੇ ਨੇ ਕਿਹਾ ਸਿ ਕਿ ਕਰਨਾਟਕ ਵਿੱਚ ਜੇਕਰ ਕਾਂਗਰਸ ਸਰਕਾਰ ਆਉਂਦੀ ਹੈ ਤਾਂ ਬਜਲੰਗ ਦਲ ਅਤੇ ਉਸ ਵਰਗੇ ਦੇਸ਼ ਵਿਰੋਧੀ ਸੰਗਠਨ, ਜੋ ਸਮਾਜ ਵਿੱਚ ਨਫਰਤ ਫੈਲਾਉਂਦੇ ਹਨ, ਨੂੰ ਬੈਨ ਕੀਤਾ ਜਾਵੇਗਾ। ਉਨ੍ਹਾਂ ਨੇ ਬਜਰੰਗ ਦਲ ਦੀ ਤੁਲਨਾ ਸਿਮੀ, ਪੀਐੱਫਆਈ ਅਤੇ ਅਲਕਾਇਦਾ ਵਰਗੇ ਦੇਸ਼ ਧ੍ਰੋਹੀ ਸੰਗਠਨਾਂ ਨਾਲ ਕੀਤੀ ਸੀ। ਹਿਤੇਸ਼ ਦਾ ਇਲਜਾਮ ਹੈਕਿ ਖੜਗੇ ਨੇ ਇਹ ਟਿੱਪਣੀ ਕਰਕੇ ਬਜਲੰਗ ਦਲ ਦਾ ਬਹੁਤ ਅਪਮਾਨ ਕੀਤਾ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
