Bajrang Dal ਖਿਲਾਫ ਟਿੱਪਣੀ ਦਾ ਮਾਮਲਾ, ਸੰਗਰੂਰ ਅਦਾਲਤ ਨੇ ਮਲਿਕਾਰੁਜਨ ਖੜਗੇ ਨੂੰ ਭੇਜਿਆ ਸੰਮਨ

Updated On: 

15 May 2023 16:05 PM

ਕਾਂਗਰਸ ਦੇ ਪ੍ਰਧਾਨ ਮਲਿਕਾਰੁਜਨ ਖੜਗੇ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਨੇ। ਬਜਰੰਗ ਦਲ ਖਿਲਾਫ ਟਿੱਪਣੀ ਕਰਨ ਦੇ ਮਾਮਲੇ ਨੂੰ ਲੈ ਕੇ ਹੁਣ ਕਾਂਗਰਸ ਪ੍ਰਧਾਨ ਨੂੰ ਅਦਾਲਤ ਨੇ ਨੋਟਿਸ ਭੇਜਿਆ ਹੈ। ਅਦਾਲਤ ਵੱਲ਼ੋਂ ਉਨ੍ਹਾਂ ਨੂੰ 10 ਜੁਲਾਈ ਦਾ ਸਮੰਨ ਭੇਜਿਆ ਗਿਆ ਹੈ

Bajrang Dal ਖਿਲਾਫ ਟਿੱਪਣੀ ਦਾ ਮਾਮਲਾ, ਸੰਗਰੂਰ ਅਦਾਲਤ ਨੇ ਮਲਿਕਾਰੁਜਨ ਖੜਗੇ ਨੂੰ ਭੇਜਿਆ ਸੰਮਨ

ਮਲਿਕਾਰਜੁਨ ਖੜਗੇ ਦੀ ਇੱਕ ਪੁਰਾਣੀ ਤਸਵੀਰ

Follow Us On

ਸੰਗਰੂਰ। ਕਰਨਾਟਕ ਵਿੱਚ ਬੇਸ਼ੱਕ ਕਾਂਗਰਸ ਪਾਰਟੀ (Congress Party) ਸਰਕਾਰ ਬਣਾ ਕੇ ਰਾਹਤ ਦਾ ਸਾਹ ਲੈ ਰਹੀ ਹੈ ਪਰ ਉੱਥੇ ਹੀ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ ਵੱਲ਼ੋਂ ਬਜਰੰਗ ਦਲ ਖਿਲਾਫ ਕੀਤੀ ਗਈ ਟਿੱਪਣੀ ਦਾ ਮਾਮਲਾ ਵੀ ਭਖਦਾ ਜਾ ਰਿਹਾ ਹੈ।

ਹਿਤੇਸ਼ ਨਾਂਅ ਦੇ ਇੱਕ ਸਖਸ਼ ਨੇ ਇਸ ਸੰਬਧ ਵਿੱਚ ਖੜਗੇ ਦੇ ਖਿਲਾਫ ਸੰਗਰੂਰ ਆਦਾਲਤ (Sangrur Court) ਵਿੱਚ ਪਟੀਸ਼ਨ ਪਾਈ ਹੈ। ਜਿਸ ਕਾਰਨ ਸੰਗਰੂਰ ਅਦਾਲਤ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਨੂੰ 10 ਜੁਲਾਈ ਲਈ ਸੰਮਨ ਭੇਜਿਆ ਹੈ। ਇਸ ਸਬੰਧ ਪਟੀਸ਼ਨ ਕਰਤਾ ਹਿਤੇਸ਼ ਭਾਰਦਵਾਜ ਨੇ ਕਿਹਾ ਕਿ ਬਜਰੰਗ ਦਲ ਖਿਲਾਫ ਕੀਤੀ ਟਿੱਪਣੀ ਕਾਰਨ ਹੀ ਉਨ੍ਹਾਂ ਨੇ ਇਹ ਪਟੀਸ਼ਨ ਪਾਈ ਹੈ।

ਖੜਗੇ ਨੇ ਦਿੱਤਾ ਸੀ ਇਹ ਬਿਆਨ

ਕਰਨਾਟਕ ਵਿੱਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਬਜਲੰਗ ਦਲ ਦੀ ਤੁਲਨਾ PFI ਨਾਲ ਕੀਤੀ ਸੀ। ਪਟੀਸ਼ਨ ਕਰਤਾ ਹਿਤੇਸ਼ ਮੁਤਾਬਿਕ ਖੜਗੇ ਨੇ ਕਿਹਾ ਸਿ ਕਿ ਜਦੋਂ ਵੀ ਕਾਂਗਰਸ ਸਰਕਾਰ ਆਉਂਦੀ ਹੈ ਤਾਂ ਬਜਲੰਗ ਦਲ ਅਤੇ ਉਸਕੇ ਵਰਗੇ ਦੇਸ਼ ਵਿਰੋਧੀ ਸੰਗਠਨ ਸਮਾਜ ਵਿੱਚ ਨਫਰਤ ਫੈਲਾਉਂਦੇ ਹਨ। ਉਨ੍ਹਾਂ ਨੇ ਬਜਰੰਗ ਦਲ ਦੀ ਤੁਲਨਾ ਸਿਮੀ ਪੀਐੱਫਆਈ ਅਤੇ ਅਲਕਾਇਦਾ ਵਰਗੇ ਦੇਸ਼ ਧ੍ਰੋਹੀ ਸੰਗਠਨਾਂ ਨਾਲ ਕੀਤੀ ਸੀ। ਹਿਤੇਸ਼ ਨੇ ਕਿਹਾ ਕਿ ਖੜਗੇ ਨੇ ਇਹ ਟਿੱਪਣੀ ਕਰਕੇ ਬਜਲੰਗ ਦਲ ਦਾ ਬਹੁਤ ਅਪਮਾਨ ਕੀਤਾ ਹੈ।

ਅੱਜ ਦੀਆਂ ਖਬਰਾਂ ਪੰਜਾਬ ਨਿਊਜ, ਪੰਜਾਬੀ ਖਬਰਾਂ, ਟੀਵੀ9 ਪੰਜਾਬੀ,