ਸਮਾਜ ਵਿਰੋਧੀ ਅਨਸਰਾਂ ‘ਤੇ ਪੰਜਾਬ ਪੁਲਿਸ ਸਖਤ, ਇਰਾਦਾ ਕਤਲ ‘ਚ ਲੋੜੀਂਦੇ ਤਿੰਨ ਮੁਲਜ਼ਮ ਗ੍ਰਿਫਤਾਰ
ਮਾਮਲੇ ਨੂੰ ਲੈ ਕੇ ਸੰਗਰੂਰ ਦੇ ਐੱਸਐੱਸਪੀ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਗ੍ਰਿਫਤਾਰ ਮੁਲਜ਼ਮਾਂ ਤੋਂ ਕੁੱਝ ਹਥਿਆਰ ਵੀ ਬਰਾਮਦ ਕੀਤੇ ਗਏ। ਐੱਸਐੱਸਪੀ ਨੇ ਕਿਹਾ ਅੱਗੇ ਵੀ ਸਮਾਜ ਵਿਰੋਧੀ ਅਨਸਰਾਂ ਖਿਲਾਫ ਇਹ ਮੁਹਿੰਮ ਜਾਰੀ ਰਹੇਗੀ।
ਸੰਗਰੂਰ। ਜਿਲ੍ਹਾ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਪੰਜਾਬ ਪੁਲਿਸ (Punjab Police) ਨੇ ਕਤਲ ਕੇਸ ਵਿੱਚ ਲੋੜੀਂਦੇ ਸ਼ਰਾਬ ਠੇਕੇਦਾਰ ਦੇ ਤਿੰਨ ਕਰਿੰਦਿਆਂ ਨੂੰ ਗ੍ਰਿਫਤਾਰ ਕਰ ਲਿਆ। ਐੱਸਐੱਸਪੀ ਸੰਗਰੂਰ ਸੁਰੇਂਦਰ ਲਾਂਬਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਜਿਹੜੇ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਹਨ ਉਨ੍ਹਾਂ ਤੋਂ ਇੱਕ 32 ਬੋਰ ਪਿਸਟਲ ਸਮੇਤ 07 ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਕਤਲ ਕੇਸ ਵਿੱਚ ਵਰਤੀਆਂ ਗੱਡੀਆਂ ਵੀ ਪੁਲਿਸ ਨੇ ਬਰਾਮਦ ਕਰ ਲਈਆਂ ਹਨ।
ਐੱਸਐੱਸਪੀ (SSP) ਨੇ ਦੱਸਿਆ ਕਿ 19.04.2023 ਨੂੰ ਵਿਕਰਾਂਤ ਕੁਮਾਰ ਆਪਣੇ ਦੋਸਤ ਵਿਜੈ ਕੁਮਾਰ ਆਪਣੇ ਇੱਕ ਹੋਰ ਦੋਸਤ ਨੂੰ ਲੁਧਿਆਣਾ ਮਿਲਣ ਜਾ ਰਹੇ ਸਨ। ਤਾਂ ਜਦੋਂ ਅੰਡਰ ਬ੍ਰਿਜ ਬਾਈਪਾਸ ਸੰਗਰੂਰ ਪੁੱਜੇ ਤਾਂ ਬਬਲਾ, ਕੁਲਦੀਪ ਲੱਡਾ, ਅੰਗਰੇਜ਼ ਅਤੇ 9-10 ਨਾਮਲੂਮ ਵਿਅਕਤੀਆਂ ਵਿਕਰਾਂਤ ਅਤੇ ਵਿਜੇ ਕੁਮਾਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰ ਦਿੱਤਾ।
ਐੱਸਐੱਸਪੀ ਨੇ ਦੱਸਿਆ ਕਿ ਪੀੜਤਾਂ ਦੇ ਬਿਆਨ ਲੈ ਕੇ ਆਰਮਜ਼ ਐਕਟ ਦੀ ਧਾਰਾ 25/27 ਤਹਿਤ ਥਾਣਾ ਸਦਰ ਸੰਗਰੂਰ ਵਿਖੇ ਸੰਜੇ ਕੁਮਾਰ ਉਰਫ ਬਬਲੂ, ਅੰਗਰੇਜ ਸਿੰਘ, ਕੁਲਦੀਪ ਲੱਡਾ, ਮੁਨੀਸ਼, ਮੋਨੂੰ, ਸਮੇਤ 5/6 ਨਾਮਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ।
ਪੁੱਛਗਿੱਛ ‘ਚ ਸਕਦੇ ਹਨ ਅਹਿਮ ਖੁਲਾਸੇ
ਇਸ ਤੋਂ ਬਾਅਦ ਡੀਐੱਸਪੀ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਤੋਂ ਵਾਰਦਾਤ ਸਮੇਂ ਵਰਤੀਆਂ ਗਈਆਂ ਗੱਡੀਆਂ ਤੇ ਕੁੱਝ ਹੋਰ ਹਥਿਆਰ ਬਰਾਮਦ ਕੀਤੇ ਗਏ ਐੱਸਐੱਸਪੀ ਨੇ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਵਿੱਚ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ। ਐੱਸਐੱਸਪੀ ਨੇ ਕਿਹਾ ਕਿ ਜਿਹੜੇ ਮੁਲਜ਼ਮ ਫਰਾਰ ਹਨ ਉਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ