Sangrur: ਚੌਥੀ ਵਾਰ ਦਿੱਲੀ ਵਿੱਚ AAP ਸਰਕਾਰ, ਹਰਪਾਲ ਚੀਮਾ ਦਾ ਦਾਅਵਾ

Published: 

26 Jan 2025 11:23 AM

Harpal Cheema On Delhi Election: ਹਰਪਾਲ ਚੀਮਾ ਨੇ ਕਿਹਾ ਕਿ ਹੁਣ ਪਹਿਲਾਂ ਨਾਲੋਂ ਪੰਜਾਬ ਵਿੱਚ ਜੀਐਸਟੀ ਦੀ ਰੇਸ਼ੋ ਵਧੀ ਹੈ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਦੋਂ ਕੋਈ ਵੀ ਚੀਜ਼ ਖਰੀਦੀ ਜਾਂਦੀ ਹੈ ਤਾਂ ਉਸਦਾ ਬਿਲ ਜ਼ਰੂਰ ਲਓ ਅਤੇ ਦੇਸ਼ ਦੇ ਜੀਐਸਟੀ ਵਿੱਚ ਆਪਣਾ ਹਿੱਸਾ ਪਾਓ।

Sangrur: ਚੌਥੀ ਵਾਰ ਦਿੱਲੀ ਵਿੱਚ AAP ਸਰਕਾਰ, ਹਰਪਾਲ ਚੀਮਾ ਦਾ ਦਾਅਵਾ

ਚੌਥੀ ਵਾਰ ਦਿੱਲੀ ਵਿੱਚ AAP ਸਰਕਾਰ, ਹਰਪਾਲ ਚੀਮਾ ਦਾ ਦਾਅਵਾ

Follow Us On

ਸੰਗਰੂਰ ਵਿਖੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ। ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਹਰਪਾਲ ਚੀਮਾ ਵੱਲੋਂ ਪਰੇਡ ਦੀ ਸਲਾਮੀ ਲਈ ਗਈ। 76ਵੇਂ ਗਣਰਾਜ ਦਿਹਾੜੇ ਮੌਕੇ ਸੰਬੋਧਨ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਮੈਂ ਆਪਣੇ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ 76ਵੇਂ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੰਦਾਂ ਹਾਂ।

ਉਹਨਾਂ ਨੇ ਪੰਜਾਬ ਦੀ ਆਰਥਿਕਤਾ ਤੇ ਬੋਲਦੇ ਹੋਏ ਕਿਹਾ ਕਿ ਹੁਣ ਪਹਿਲਾਂ ਨਾਲੋਂ ਪੰਜਾਬ ਵਿੱਚ ਜੀਐਸਟੀ ਦੀ ਰੇਸ਼ੋ ਵਧੀ ਹੈ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਦੋਂ ਕੋਈ ਵੀ ਚੀਜ਼ ਖਰੀਦੀ ਜਾਂਦੀ ਹੈ ਤਾਂ ਉਸਦਾ ਬਿਲ ਜ਼ਰੂਰ ਲਓ ਅਤੇ ਦੇਸ਼ ਦੇ ਜੀਐਸਟੀ ਵਿੱਚ ਆਪਣਾ ਹਿੱਸਾ ਪਾਓ।

ਦਿੱਲੀ ਵਿੱਚ ਮੁੜ ਕੇਜਰੀਵਾਲ ਸਰਕਾਰ- ਚੀਮਾ

ਹਰਪਾਲ ਚੀਮਾ ਨੇ ਦਾਅਵਾ ਕੀਤਾ ਕਿ ਦਿੱਲੀ ਵਿੱਚ ਇਸ ਵਾਰ ਫਿਰ ਚੌਥੀ ਵਾਰ ਆਮ ਆਦਮੀ ਪਾਰਟੀ ਦੇ ਸਰਕਾਰ ਬਣਨ ਜਾ ਰਹੀ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਾਂਗ ਦਿੱਲੀ ਦੇ ਲੋਕ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਵਿਸ਼ਵਾਸ ਕਰਦੇ ਹਨ ਕਿਉਂਕਿ ਅਸੀਂ ਕੰਮਾਂ ਦੀ ਰਾਜਨੀਤੀ ਕਰਦੇ ਆਂ ਬੀਜੇਪੀ ਜਾਂ ਫਿਰ ਹੋਰ ਪਾਰਟੀਆਂ ਨਫਰਤ ਦੀ ਰਾਜਨੀਤੀ ਕਰਦੀਆਂ ਹਨ