Toll Plaza: ਸਮਾਣਾ-ਪਟਿਆਲਾ ਸੜਕ ‘ਤੇ ਬਣਿਆ ਟੋਲ ਪਲਾਜ਼ਾ ਹੋਵੇਗਾ ਬੰਦ, ਲੋਕਾਂ ਨੂੰ ਮਿਲੇਗੀ ਰਾਹਤ
Punjab Toll Plaza: ਅੱਜ ਪੰਜਾਬ ਦਾ ਇੱਕ ਹੋਰ ਟੋਲ ਪਲਾਜ਼ਾ ਬੰਦ ਹੋਵੇਗਾ। ਬੀਤੇ ਦਿਨੀਂ ਖੁਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਟਵੀਟ ਕਰ ਦੱਸਿਆ ਸੀ ਕਿ ਉਹ ਸਮਾਣਾ-ਪਟਿਆਲਾ ਸੜਕ 'ਤੇ ਬਣੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣਗੇ।
ਸੰਕੇਤਿਕ ਤਸਵੀਰ
ਪਿੰਡ ਚੁਪਕੀ ਦਾ ਟੋਲ ਪਲਾਜ਼ ਹੋਵੇਗਾ ਬੰਦ
ਮਿਲੀ ਜਾਣਕਾਰੀ ਮੁਤਾਬਕ ਸਾਲ 2005 ਵਿੱਚ ਤਤਕਾਲੀ ਕਾਂਗਰਸ ਪਾਰਟੀ ਦੀ ਸਰਕਾਰ (Punjab Congress) ਵੱਲੋਂ ਕਰੀਬ 50 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਿੱਜੀ ਕੰਪਨੀ ਵੱਲੋਂ ਪਿੰਡ ਚੁਪਕੀ ਨੇੜੇ ਇਹ ਟੋਲ ਪਲਾਜ਼ਾ ਬਣਾਇਆ ਗਿਆ ਸੀ। ਇਸ ਟੋਲ ਪਲਾਜ਼ਾ ਰਾਹੀਂ ਲੋਕਾਂ ਨੂੰ ਕਰੀਬ 16 ਸਾਲ ਤੱਕ ਟੋਲ ਦੇਣਾ ਪਿਆ ਹੈ। ਬੀਤੇ ਸਾਲ 31 ਮਾਰਚ ਨੂੰ ਇਸ ਟੋਲ ਪਲਾਜ਼ਾ ਨੂੰ ਚੁੱਕੇ ਜਾਣ ਦੀ ਤਾਰੀਕ ਖਤਮ ਹੋ ਗਈ ਸੀ। ਰੋਹਨ-ਰਾਜਦੀਪ ਕੰਪਨੀ ਵੱਲੋਂ ਚਲਾਏ ਜਾ ਰਹੇ ਇਸ ਟੋਲ ਪਲਾਜ਼ਾ ਦੀ ਤਾਰੀਕ ਕੁਝ ਮਹਿਨੀਆਂ ਲਈ ਵਧਾ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਵੀ ਇਹ ਟੋਲ ਪਲਾਜ਼ਾ ਪਹਿਲਾਂ ਦੀ ਤਰ੍ਹਾਂ ਚੱਲਦਾ ਰਿਹਾ।CM ਮਾਨ ਖੁਦ ਬੰਦ ਕਰਵਾਉਣਗੇ ਪਲਾਜ਼ਾ
ਅੱਜ ਮੁੱਖ ਮੰਤਰੀ ਭਗਵੰਤ ਸਿੰਗ ਮਾਨ ਇਸ ਟੋਲ ਪਲਾਜੇ ਨੂੰ ਬੰਦ ਕਰਵਾਉਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੇ ਖੁਦ ਟਵੀਟ ਕਰ ਦੱਸਿਆ ਕਿ ‘ਪਰਸੋਂ ਨੂੰ ਇੱਕ ਹੋਰ ਟੋਲ ਪਲਾਜ਼ੇ ਦੀ ਵਾਰੀ ਹੈ8 ਪਹਿਲਾਂ ਅਸੀਂ ਬੰਦ ਕਰ ਚੁੱਕੇ ਹਾਂਪਹਿਲਾਂ ਵਾਲੇ ਟੋਲ ਕੰਪਨੀਆਂ ਨਾਲ ਰਲੇ ਹੁੰਦੇ ਸੀ ਤਾਹੀਓਂ ਪੰਜਾਬੀਆਂ ਦੇ ਪੈਸੇ ਦੀ ਲੁੱਟ ਜਾਰੀ ਰਹੀਹੁਣ ਇਹ ਲੁੱਟ ਬਿਲਕੁੱਲ ਬੰਦ ਕਰ ਦੇਵਾਂਗੇ’
Follow Us
