Road Accident: ਬੱਸ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟਕਰ, ਚਕਨਾਚੂਰ ਹੋਈ ਬੱਸ

Updated On: 

25 Feb 2025 11:57 AM

Road Accident: ਅੱਜ ਸਵੇਰੇ ਦਿੱਲੀ ਤੋਂ ਜੰਮੂ ਜਾ ਰਹੀ ਇੱਕ ਟੂਰਿਸਟ ਬੱਸ ਨਵਾਂਸ਼ਹਿਰ ਤੋਂ ਚੰਡੀਗੜ੍ਹ ਰੋਡ 'ਤੇ ਸਥਿਤ ਪਿੰਡ ਨਾਈ ਮਜ਼ਾਰਾ ਦੇ ਨੇੜੇ ਬੱਸ ਤੋਂ ਅੱਗੇ ਜਾ ਰਹੇ ਇੱਕ ਟੈਂਕਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਬੱਸ ਡਰਾਈਵਰ ਬੱਸ ਦੇ ਅੰਦਰ ਹੀ ਫਸ ਗਿਆ। ਚੰਗੀ ਗੱਲ ਇਹ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਜਰੂਰ ਲੱਗੀਆਂ ਹਨ।

Road Accident: ਬੱਸ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟਕਰ, ਚਕਨਾਚੂਰ ਹੋਈ ਬੱਸ
Follow Us On

ਅੱਜ ਸਵੇਰੇ ਨਵਾਂਸ਼ਹਿਰ ਤੋਂ ਚੰਡੀਗੜ੍ਹ ਰੋਡ ‘ਤੇ ਸਥਿਤ ਪਿੰਡ ਨਾਈ ਮਜ਼ਾਰਾ ਦੇ ਨੇੜੇ ਇਕ ਸੜਕੀ ਹਾਦਸਾ ਵਾਪਰ ਗਿਆ। ਇਸ ਸੜਕੀ ਹਾਦਸੇ ਵਿੱਚ ਬੱਸ ਅਤੇ ਟੈਂਕਰ ਦੀ ਟਕਰ ਹੋ ਗਈ ਜਿਸ ਵਿੱਚ ਬੱਸ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ।

ਇਹ ਹਾਦਸਾ ਉਸ ਵੇਲੇ ਵਾਪਰਿਆ ਜੱਦੋਂ ਬਸ ਜਦੋਂ ਬੱਸ ਪਿੰਡ ਨਾਈ ਮਾਜ਼ਰਾ ਦੇ ਨੇੜੇ ਪਹੁੰਚੀ ਤਾਂ ਬੱਸ ਤੋਂ ਅੱਗੇ ਜਾ ਰਿਹਾ ਇੱਕ ਟੈਂਕਰ ਅਚਾਨਕ ਪਿੱਛੇ ਤੋਂ ਬੱਸ ਟੈਂਕਰ ਨਾਲ ਟਕਰਾ ਗਈ ਜਿਸ ਕਾਰਨ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਟੁੱਟ ਗਿਆ ਅਤੇ ਟੈਂਕਰ ਸੜਕ ਦੇ ਕਿਨਾਰੇ ਡਿਵਾਈਡਰ ‘ਤੇ ਚੜ੍ਹ ਗਿਆ।

ਜ਼ਬਰਦਸਤ ਟੱਕਰ

ਇਸ ਹਾਦਸੇ ਦੀ ਟੱਕਰ ਇਹਨੀਂ ਜ਼ਬਰਦਸਤ ਸੀ ਇਸ ਆਵਾਜ਼ ਸੁਣ ਕੇ ਪਿੰਡ ਵਾਸੀ ਆਪਣੇ ਘਰਾਂ ਤੋਂ ਬਾਹਰ ਆ ਗਏ।ਦੋਂ ਲੋਕਾਂ ਨੇ ਦੇਖਿਆ ਕਿ ਟੱਕਰ ਕਾਰਨ ਬੱਸ ਦਾ ਡਰਾਈਵਰ ਵਾਲਾ ਪਾਸਾ ਫਸ ਗਿਆ ਹੈ ਤਾਂ ਡਰਾਈਵਰ ਬੱਸ ਦੇ ਅੰਦਰ ਫਸ ਗਿਆ ਅਤੇ ਉਸਦੀ ਲੱਤ ਬੁਰੀ ਤਰ੍ਹਾਂ ਜਖ਼ਮੀ ਹੋ ਗਈ ਹੈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਕਟਰ ਨਾਲ ਬੱਸ ਕੱਟ ਕੇ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢਿਆ।

ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ

ਇਸ ਪੁਰੀ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਬੱਸ ਵਿੱਚ ਸਵਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਬੱਸ ਵਿੱਚ ਡਰਾਈਵਰ ਦੀ ਪਤਨੀ ਵੀ ਸਫ਼ਰ ਕਰ ਰਹੀ ਸੀ ਅਤੇ ਉਸਦਾ ਰੌ-ਰੌ ਕੇ ਬੁਰਾ ਹਾਲ ਹੋ ਗਿਆ।

ਡਰਾਈਵਰ ਨੂੰ ਹਸਪਤਾਲ ਭੇਜਿਆ ਗਿਆ

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਜਾਡਲਾ ਪੁਲਿਸ ਸਟੇਸ਼ਨ ਦੇ ਇੰਚਾਰਜ ਅਤੇ ਸੜਕ ਸੁਰੱਖਿਆ ਬਲ ਵੀ ਮੌਕੇ ‘ਤੇ ਪਹੁੰਚ ਗਏ ਅਤੇ ਆਪਣੇ ਕੰਮ ਵਿੱਚ ਰੁੱਝ ਗਏ। ਪਿੰਡ ਵਾਸੀਆਂ ਦੀ ਮਦਦ ਨਾਲ ਡਰਾਈਵਰ ਨੂੰ ਸੁਰੱਖਿਅਤ ਬਚਾ ਲਿਆ ਗਿਆ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਦਿੱਤਾ ਗਿਆ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।