ਅੰਮ੍ਰਿਤਸਰ: CM ਮਾਨ ਵੱਲੋਂ ਨਵੀਂ ਵਿਕਸਤ ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਦਾ ਉਦਘਾਟਨ, ਪੈਨੋਰਮਾ ਦਾ ਵੀ ਕੀਤਾ ਦੌਰਾ

lalit-sharma
Updated On: 

06 Jul 2025 01:39 AM

ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਨਵੀਂ ਲਾਇਬ੍ਰੇਰੀ ਦਾ ਜਾਇਜ਼ਾ ਲਿਆ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ। 346 ਕਰੋੜ ਰੁਪਏ ਦੀ ਲਾਗਤ ਨਾਲ 600 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਵਿੱਚ 106 ਕਰੋੜ ਦੀ ਬਚਤ ਹੋਈ ਹੈ। ਸੁਲਤਾਨਵਿੰਡ ਰੋਡ 'ਤੇ ਨਵੇਂ ਪੁਲ ਦਾ ਕੰਮ 22 ਕਰੋੜ ਵਿੱਚ ਪੂਰਾ ਹੋਵੇਗਾ।

ਅੰਮ੍ਰਿਤਸਰ: CM ਮਾਨ ਵੱਲੋਂ ਨਵੀਂ ਵਿਕਸਤ ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਦਾ ਉਦਘਾਟਨ, ਪੈਨੋਰਮਾ ਦਾ ਵੀ ਕੀਤਾ ਦੌਰਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਸਾਹਿਬ ਵਿਖੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਨਾਲ ਹੀ ਉੱਥੇ ਸਥਿਤ ਪੈਨੋਰਮਾ ਦਾ ਵੀ ਦੌਰਾ ਕੀਤਾ।

ਇਹ ਲਾਇਬ੍ਰੇਰੀ ਨੌਜਵਾਨਾਂ ਸਮੇਤ ਹਰ ਵਰਗ ਦੇ ਕੰਮ ਆਵੇਗੀ। ਇਤਿਹਾਸ ਬਾਰੇ ਜਾਣੂ ਕਰਵਾਉਣ ਅਤੇ ਨੌਜਵਾਨਾਂ ਨੂੰ ਪੇਪਰਾਂ ਦੀ ਤਿਆਰੀ ਲਈ ਵੀ ਸਹਾਈ ਸਿੱਧ ਹੋਵੇਗੀ। ਇਸ ਲਾਇਬ੍ਰੇਰੀ ‘ਚ ਕੰਪਿਊਟਰ, ਇੰਟਰਨੈੱਟ ਦੀ ਸਹੂਲਤ ਦੇ ਨਾਲ-ਨਾਲ ਹਰ ਤਰ੍ਹਾਂ ਦੀ ਪੜ੍ਹਾਈ ਦੀਆਂ ਕਿਤਾਬਾਂ ਨੌਜਵਾਨਾਂ ਨੂੰ ਕਾਮਯਾਬੀ ਹਾਸਲ ਕਰਨ ‘ਚ ਮਦਦ ਕਰਨਗੀਆਂ। ਆਉਣ ਵਾਲੇ ਦਿਨਾਂ ਚ ਸੂਬੇ ਦੇ ਹਰ ਵਿਧਾਨ ਸਭਾ ਹਲਕੇ ‘ਚ ਅਜਿਹੀਆਂ ਲਾਇਬ੍ਰੇਰੀਆਂ ਖੋਲ੍ਹੀਆਂ ਜਾਣਗੀਆਂ।

ਇਸ ਮੌਕੇ ਮੁੱਖ ਮੰਤਰੀ ਮਾਨ ਦੇ ਨਾਲ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਕਈ ਵਿਧਾਇਕ, ਪੰਚ-ਸਰਪੰਚ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਪੀ.ਡਬਲਯੂ.ਡੀ. ਵਿਭਾਗ ਵੱਲੋਂ 346 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ‘ਚ 600 ਕਿਲੋਮੀਟਰ ਲਿੰਕ ਸੜਕਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਅਨੇਕ ਸੜਕਾਂ ਲਗਭਗ ਪੂਰੀ ਹੋ ਚੁੱਕੀਆਂ ਹਨ।

ਉਨ੍ਹਾਂ ਦੱਸਿਆ ਕਿ ਕੁੱਲ 532 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਵਿੱਚੋਂ 106 ਕਰੋੜ ਰੁਪਏ ਦੀ ਬਚਤ ਕੀਤੀ ਗਈ ਹੈ। ਇਹ ਸਾਰੇ ਕੰਮ ਉੱਚ ਮਿਆਰ ਅਨੁਸਾਰ ਕੀਤੇ ਜਾ ਰਹੇ ਹਨ ਅਤੇ 5 ਸਾਲ ਦੀ ਮੁਰੰਮਤ ਦੀ ਜ਼ਿੰਮੇਵਾਰੀ ਵੀ ਠੇਕੇਦਾਰ ਕੋਲ ਹੋਵੇਗੀ।

ਸੁਲਤਾਨਵਿੰਡ ਰੋਡ ਕੋਲ ਨਵੇਂ ਬ੍ਰਿਜ ਦਾ ਕੰਮ 22 ਕਰੋੜ ‘ਚ ਹੋਵੇਗਾ ਪੂਰਾ

ਸੁਲਤਾਨਵਿੰਡ ਰੋਡ ਕੋਲ ਨਵੇਂ ਬ੍ਰਿਜ ਲਈ 34 ਕਰੋੜ ਦੀ ਬਜਾਏ 22 ਕਰੋੜ ਰੁਪਏ ‘ਚ ਕੰਮ ਹੋ ਰਿਹਾ ਹੈ, ਜਿਸ ਨਾਲ 12 ਕਰੋੜ ਰੁਪਏ ਦੀ ਹੋਰ ਸੇਵਿੰਗ ਹੋਈ ਹੈ। ਇਹ ਪ੍ਰੋਜੈਕਟ 31 ਦਸੰਬਰ 2025 ਤੱਕ ਪੂਰਾ ਹੋਣ ਦੀ ਉਮੀਦ ਹੈ। ਇਨ੍ਹਾਂ ਦੇ ਨਾਲ ਤਾਰਾਂ ਵਾਲੇ ਪੁਲ ਤੋਂ ਬਾਬਾ ਬੁੱਢਾ ਸਾਹਿਬ ਤੱਕ ਦੀ ਸੜਕ ਲਈ 70 ਕਰੋੜ ਰੁਪਏ ਮਨਜ਼ੂਰ ਹੋ ਚੁੱਕੇ ਹਨ, ਜਦਕਿ ਤਰਨਤਾਰਨ ਸਾਹਿਬ ਨੂੰ ਜੋੜਣ ਵਾਲੀ ਸੜਕ ਲਈ ਵੀ ਨਵੇਂ ਫੰਡ ਜਾਰੀ ਹੋ ਚੁੱਕੇ ਹਨ।