ਪੰਜਾਬ: ਅੱਜ 10 ਜ਼ਿਲ੍ਹਿਆਂ ‘ਚ ਆਰੇਂਜ ਤੇ 13 ‘ਚ ਯੈਲੋ ਅਲਰਟ, ਅਗਲੇ 3 ਦਿਨ ਚੰਗੀ ਬਾਰਿਸ਼ ਦੀ ਸੰਭਾਵਨਾ
Punjab Weather Update: ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੁਹਾਲੀ ਤੇ ਫਤਿਹਗੜ੍ਹ ਸਾਹਿਬ ' ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਹੈ। ਇੱਥੇ 12 ਮਿਮੀ ਜਾਂ ਉਸ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬਾਕੀ ਜ਼ਿਲ੍ਹਿਆਂ 'ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਹੈ। ਇੱਥੇ 7 ਮਿਮੀ ਦੇ ਕਰੀਬ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਸੰਕੇਤਕ ਤਸਵੀਰ (Pic- Meta AI)
ਪੰਜਾਬ ‘ਚ ਮੌਨਸੂਨ ਮਿਹਰਬਾਨ ਹੈ। ਅੱਜ ਸੂਬੇ ‘ਚ ਬਾਰਿਸ਼ ਦੇ ਹਾਲਾਤ ਬਣ ਰਹੇ ਹਨ। ਬੀਤੀ ਰਾਤ ਲੁਧਿਆਣਾ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ‘ਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਸੀ। ਉੱਥੇ ਹੀ ਅੰਮ੍ਰਿਤਸਰ ਤੇ ਰੂਪਨਗਰ ‘ਚ ਵੀ ਬਾਰਿਸ਼ ਦੇਖਣ ਨੂੰ ਮਿਲੀ। ਇਸ ਦੇ ਚਲਦਿਆਂ ਤਾਪਮਾਨ ‘ਚ ਹਲਕਾ ਬਦਲਾਅ ਦੇਖਣ ਨੂੰ ਮਿਲਿਆ ਤੇ ਵੱਧ ਤੋਂ ਵੱਧ ਤਾਪਮਾਨ ਆਮ ਬਣਿਆ ਹੋਇਆ ਹੈ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੁਹਾਲੀ ਤੇ ਫਤਿਹਗੜ੍ਹ ਸਾਹਿਬ ‘ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਹੈ। ਇੱਥੇ 12 ਮਿਮੀ ਜਾਂ ਉਸ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬਾਕੀ ਜ਼ਿਲ੍ਹਿਆਂ ‘ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਹੈ। ਇੱਥੇ 7 ਮਿਮੀ ਦੇ ਕਰੀਬ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਅਗਲੇ ਦੋ ਦਿਨ ਵੀ ਬਾਰਿਸ਼ ਦਾ ਅਲਰਟ
ਸੂਬੇ ‘ਚ ਸੋਮਵਾਰ ਨੂੰ ਵੀ ਬਾਰਿਸ਼ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਰਹਿਣ ਦਾ ਅਨੁਮਾਨ ਹੈ। ਇਸ ਦੌਰਾਨ 10 ਜ਼ਿਲ੍ਹਿਆਂ ‘ਚ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਹੈ, ਜਦਕਿ ਹੋਰ ਜ਼ਿਲ੍ਹਿਆਂ ‘ਚ ਮੱਧਮ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਉੱਥੇ ਹੀ ਮੰਗਲਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ‘ਚ ਆਰੇਂਜ ਅਲਰਟ ਜਾਰੀ ਹੈ, ਜਦਿਕ ਹੋਰ ਨੇੜੇ ਦੇ ਇਲਾਕਿਆਂ ‘ਚ ਯੈਲੋ ਅਲਰਟ ਜਾਰੀ ਰਹੇਗਾ।
ਇਸ ਮਹੀਨੇ 139 ਫ਼ੀਸਦੀ ਵੱਧ ਬਾਰਿਸ਼
ਸੂਬੇ ‘ਚ ਜੁਲਾਈ ਮਹੀਨੇ ਦੇ ਪਹਿਲੇ ਪੰਜ ਦਿਨ ਚੰਗੀ ਬਾਰਿਸ਼ ਹੋਈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਜੁਲਾਈ ਮਹੀਨੇ ‘ਚ ਹੁਣ ਤੱਕ 49 ਮਿਮੀ ਬਾਰਿਸ਼ ਹੋਈ ਹੈ। ਜਦਕਿ ਇਨ੍ਹਾਂ 5 ਦਿਨਾਂ ‘ਚ ਆਮ ਤੌਰ ‘ਤੇ 20.5 ਮਿਮੀ ਬਾਰਿਸ਼ ਹੁੰਦੀ ਹੈ। ਇਸ ਅਨੁਸਾਰ ਜੁਲਾਈ ਮਹੀਨੇ ‘ਚ ਹੁਣ ਤੱਕ 139 ਫ਼ੀਸਦੀ ਵੱਧ ਬਾਰਿਸ਼ ਹੋਈ ਹੈ। ਉੱਥੇ ਹੀ ਆਉਣ ਵਾਲੇ ਦਿਨਾਂ ‘ਚ ਵੀ ਮੌਨਸੂਨ ਦੇ ਮਿਹਰਬਾਨ ਰਹਿਣ ਦੀ ਸੰਭਾਵਨਾ ਹੈ।