Punjab Weather Alert: ਪੰਜਾਬ ‘ਚ 10 ਸਾਲਾਂ ਬਾਅਦ ਰਿਕਾਰਡ ਤੋੜ ਬਾਰਿਸ਼, ਜੂਨ ‘ਚ ਕੀ ਹੋਵੇਗਾ ਗਰਮੀ ਦਾ ਹਾਲ ਜਾਣੋ

Updated On: 

11 Jun 2023 08:06 AM

Weather Updates: ਮਈ ਵਿੱਚ ਹੋਈ ਬਾਰਿਸ਼ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਪੰਜਾਬ ਵਿੱਚ 23 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਈ ਹੈ।

Punjab Weather Alert: ਪੰਜਾਬ ਚ 10 ਸਾਲਾਂ ਬਾਅਦ ਰਿਕਾਰਡ ਤੋੜ ਬਾਰਿਸ਼, ਜੂਨ ਚ ਕੀ ਹੋਵੇਗਾ ਗਰਮੀ ਦਾ ਹਾਲ ਜਾਣੋ

FILE PHOTO

Follow Us On

Weather Alert Update: ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਇਸ ਵਾਰ ਮਈ ਵਿੱਚ ਬਾਰਿਸ਼ ਨੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਵਿੱਚ ਇਹ 1970 ਤੋਂ ਬਾਅਦ 53 ਸਾਲਾਂ ਬਾਅਦ ਦੇਖਣ ਨੂੰ ਮਿਲਿਆ ਹੈ ਜਦੋਂ 31 ਮਈ ਨੂੰ ਔਸਤ ਦਿਨ ਦਾ ਤਾਪਮਾਨ 25.9 ਡਿਗਰੀ ਦਰਜ ਕੀਤਾ ਗਿਆ ਸੀ, ਜੋ ਆਮ ਨਾਲੋਂ ਲਗਭਗ 15 ਡਿਗਰੀ ਘੱਟ ਗਿਆ ਹੈ।

ਦੱਸ ਦਈਏ ਕਿ ਫਰਵਰੀ ਦੇ ਮਹੀਨੇ ਵਿੱਚ ਤਾਪਮਾਨ 25.9 ਡਿਗਰੀ ਦਰਜ ਕੀਤਾ ਗਿਆ ਹੈ। ਇਹ ਮਈ ਪਿਛਲੇ 10 ਸਾਲਾਂ ਵਿੱਚ ਸਭ ਤੋਂ ਠੰਢਾ ਰਿਹਾ ਹੈ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਇਸ ਵਾਰ 6 ਵੈਸਟਰਨ ਡਿਸਟਰਬੈਂਸ (Western Disturbances) ਬਣੇ। ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਈ ਹੈ। ਇਸ ਕਾਰਨ ਇਸ ਵਾਰ 1 ਮਈ ਤੋਂ 31 ਮਈ ਤੱਕ 161 ਫੀਸਦੀ ਵਰਖਾ ਹੋਈ ਹੈ।

ਮੀਂਹ ਨੇ ਤੋੜੀਆ 10 ਸਾਲਾਂ ਦਾ ਰਿਕਾਰਡ

ਮਈ ਵਿੱਚ ਹੋਈ ਬਾਰਿਸ਼ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਹਰਿਆਣਾ ਵਿੱਚ ਪਿਛਲੇ 24 ਘੰਟਿਆਂ ਵਿੱਚ 7.6 ਮਿ.ਮੀ. ਮੀਂਹ ਪਿਆ ਹੈ, ਜੋ ਆਮ ਨਾਲੋਂ 741% ਵੱਧ ਹੈ। ਇਸ ਕਾਰਨ ਦਿਨ ਦਾ ਤਾਪਮਾਨ ਆਮ ਨਾਲੋਂ 16 ਡਿਗਰੀ ਘੱਟ ਗਿਆ। ਪੂਰੇ ਮਈ ਮਹੀਨੇ ਦੀ ਗੱਲ ਕਰੀਏ ਤਾਂ ਇਸ ਵਾਰ ਮੀਂਹ ਨੇ 14 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ।

ਜੂਨ ‘ਚ ਨਹੀਂ ਹੋਵੇਗੀ ਜ਼ਿਆਦਾ ਗਰਮੀ

ਜੂਨ ਵਿੱਚ ਵੀ ਜ਼ਿਆਦਾ ਗਰਮੀ ਨਹੀਂ ਹੋਵੇਗੀ ਅਗਲੇ ਕੁਝ ਦਿਨਾਂ ਬਾਅਦ ਪਾਰਾ ਚੜ੍ਹਨਾ ਸ਼ੁਰੂ ਹੋ ਜਾਵੇਗਾ। ਪਰ ਲਗਾਤਾਰ ਮੀਂਹ ਪੈਣ ਕਾਰਨ ਧਰਤੀ ਗਿੱਲੀ ਹੋ ਗਈ ਹੈ। ਅਜਿਹੇ ‘ਚ ਗਰਮੀ ਤੇਜ਼ੀ ਨਾਲ ਨਹੀਂ ਵਧੇਗੀ।

1 ਜੂਨ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਦਾ ਹਲਕਾ ਅਸਰ ਦੇਖਿਆ ਜਾ ਸਕਦਾ ਹੈ। 2 ਜੂਨ ਤੋਂ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਜਾਵੇਗਾ। ਹਾਲਾਂਕਿ 5 ਜੂਨ ਤੱਕ ਤਾਪਮਾਨ ਅਜੇ ਵੀ 40 ਡਿਗਰੀ ਤੋਂ ਹੇਠਾਂ ਰਹੇਗਾ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਹੈ। 5 ਜੂਨ ਤੋਂ ਬਾਅਦ ਮੌਸਮ ਵਿੱਚ ਹਲਕੀ ਤਬਦੀਲੀ ਆਵੇਗੀ।

ਹਿਮਾਚਲ ‘ਚ ਮੀਂਹ ਕਾਰਨ ਕਈ ਥਾਵਾਂ ‘ਤੇ ਲੈਂਡ ਸਲਾਈਡ

ਹਿਮਾਚਲ ‘ਚ ਭਾਰੀ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਹੈ। ਹਰੀਪੁਰਧਰ-ਰੇਣੁਕਾਜੀ ਰੋਡ ‘ਤੇ ਸੰਗਦਾਹ ਨੇੜੇ ਇਕ ਵਾਹਨ ਮਲਬੇ ਹੇਠਾਂ ਦੱਬ ਗਿਆ। ਨਾਲਾਗੜ੍ਹ ‘ਚ ਮਲਬਾ ਗੱਡੀ ‘ਤੇ ਡਿੱਗਣ ਨਾਲ 5 ਲੋਕ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਸੋਲਨ ਮਿਨਾਸ ਮਾਰਗ ਨੂੰ ਬੁੱਧਵਾਰ ਸਵੇਰੇ 9 ਵਜੇ ਦੇ ਕਰੀਬ ਬੰਦ ਕਰ ਦਿੱਤਾ ਗਿਆ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version