ਦੇਰ ਨਾਲ ਆਉਂਦੀ ਹੈ ਸਮਝ, ਖੁਦ ਨਹੀਂ ਦੇ ਸਕਦੇ ਬਿਆਨ, ਕੇਂਦਰੀ ਰਾਜ ਮੰਤਰੀ ਬਿੱਟੂ ਨੇ ਮੁੜ ਕੱਸਿਆ ਰਾਹੁਲ ਗਾਂਧੀ ‘ਤੇ ਤੰਜ

Updated On: 

02 Oct 2024 16:21 PM

Ravneet Singh Bittu: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਗਾਂਧੀ ਜਯੰਤੀ ਮੌਕੇ ਚੰਡੀਗੜ੍ਹ ਪਹੁੰਚੇ ਸਨ। ਉਨ੍ਹਾਂ ਨੇ ਇਸ ਮੌਕੇ ਚਰਖਾ ਚਲਾ ਕੇ ਬਾਪੂ ਨੂੰ ਸ਼ਰਧਾਂਜਲੀ ਦਿੱਤੀ। ਨਾਲ ਹੀ ਉਨ੍ਹਾਂ ਨੇ ਰਾਹੁਲ ਗਾਂਧੀ ਤੇ ਹਮਲਾ ਬੋਲਣ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੇ ਬਿਆਨ ਤੇ ਕਾਇਮ ਹਨ। ਰਾਹੁਲ ਗਾਂਧੀ ਵਿਦੇਸ਼ਾਂ ਵਿੱਚ ਜਾ ਕੇ ਸਾਡੇ ਦੇਸ਼ ਦੀਆਂ ਅਖੰਡਤਾ ਅਤੇ ਭਾਈਚਾਰੇ ਨੂੰ ਢਾਹ ਲਾ ਰਹੇ ਹਨ।

ਦੇਰ ਨਾਲ ਆਉਂਦੀ ਹੈ ਸਮਝ, ਖੁਦ ਨਹੀਂ ਦੇ ਸਕਦੇ ਬਿਆਨ, ਕੇਂਦਰੀ ਰਾਜ ਮੰਤਰੀ ਬਿੱਟੂ ਨੇ ਮੁੜ ਕੱਸਿਆ ਰਾਹੁਲ ਗਾਂਧੀ ਤੇ ਤੰਜ

ਚੰਡੀਗੜ੍ਹ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ

Follow Us On

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰ ਮੁੜ ਤੋਂ ਰਾਹੁਲ ਗਾਂਧੀ ‘ਤੇ ਤਿੱਖਾ ਤੰਜ ਕੱਸਿਆ ਹੈ। ਚੰਡੀਗੜ੍ਹ ਪਹੁੰਚੇ ਬਿੱਟੂ ਤੋਂ ਜਦੋਂ ਪੱਤਰਕਾਰਾਂ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਪੀਐਮ ਮੋਦੀ ਬਾਰੇ ਦਿੱਤੇ ਜਾ ਰਹੇ ਬਿਆਨਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਸਮਝ ਬਹੁਤ ਦੇਰ ਨਾਲ ਆਉਂਦੀ ਹੈ। ਅਤੇ ਨਾ ਹੀ ਆਪਣੇ ਆਪ ਕੋਈ ਬਿਆਨ ਦੇ ਸਕਦੇ ਹਨ। ਚੋਣਾਂ ਵਿੱਚ ਜਿੱਤ-ਹਾਰ ਹੁੰਦੀ ਰਹਿੰਦੀ ਹੈ।

ਹਰਿਆਣਾ ਵਿੱਚ ਜੇਕਰ ਜਿਆਦਾਤਰ ਕਿਸਾਨਾਂ ਕੋਲੋਂ ਉਨ੍ਹਾਂ ਦੀ ਜ਼ਮੀਨ ਖੋਹ ਕੇ ਵੱਡੇ ਘਰਾਨੇ ਦੇ ਲੋਕਾਂ ਨੂੰ ਦਿੱਤੀ ਗਈ ਹੈ ਤਾਂ ਉਨ੍ਹਾਂ ਨੂੰ ਆਪਣੇ ਜੀਜਾ ਜੀ ਕੋਲੋਂ ਪੁੱਛਣਾ ਚਾਹੀਦਾ ਕਿ ਹੁੱਡਾ ਸਾਹਿਬ ਨੇ ਉਨ੍ਹਾਂ ਨੂੰ ਕਿੰਨੀ ਜ਼ਮੀਨ ਦਿੱਤੀ ਹੈ। ਅਡਾਨੀ-ਅੰਬਾਨੀ ਦਾ ਹਿਸਾਬ ਬਾਅਦ ਵਿੱਚ ਲੈਣਾ। ਧੋਖਾਧੜੀ ਦੇ ਇਹ ਸਾਰੇ ਮਾਮਲੇ ਅੱਜ ਵੀ ਅਦਾਲਤਾਂ ਵਿੱਚ ਚੱਲ ਰਹੇ ਹਨ।

ਰਾਹੁਲ ਗਾਂਧੀ ‘ਤੇ ਦਿੱਤੇ ਬਿਆਨ ‘ਤੇ ਕਾਇਮ ਹਾਂ – ਬਿੱਟੂ

ਰਾਹੁਲ ਗਾਂਧੀ ‘ਤੇ ਦਿੱਤੇ ਬਿਆਨ ‘ਤੇ ਬਿੱਟੂ ਨੇ ਕਿਹਾ ਕਿ ਬਿਆਨ ਸੋਚ-ਸਮਝ ਕੇ ਦਿੱਤੇ ਜਾਂਦੇ ਹਨ। ਮੇਰੇ ਸਿਰ ‘ਤੇ ਪੱਗ ਹੈ। ਪੰਜਾਬੀਆਂ ਨੇ ਕਦੇ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੇ ਬਿਆਨ ‘ਤੇ ਅਡਿੱਗ ਹਨ। ਰਾਹੁਲ ਗਾਂਧੀ ਨੇ ਸਿੱਖਾਂ ‘ਤੇ ਅਮਰੀਕਾ ਵਿੱਚ ਵਿਵਾਦਿਤ ਬਿਆਨ ਦਿੱਤਾ ਸੀ ਕਿ ਸਿੱਖ ਭਾਈਚਾਰੇ ਨੂੰ ਪੱਗੜਾ ਅਤੇ ਕੜਾ ਪਹਿਨਣ ਦੀ ਇਜਾਜ਼ਤ ਨਹੀਂ ਹੈ।

ਪਰ ਤੁਸੀਂ ਸਿੱਖਾਂ ਨੂੰ ਪੁੱਛੋ ਕਿ ਅਸਲ ਸਥਿਤੀ ਕੀ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੇ ਸਿੱਖਾਂ ਨੂੰ ਜਿੰਦਾ ਸਾੜਣ ਵਾਲਿਆਂ ਦਾ ਸਾਥ ਦਿੱਤਾ। ਰਾਹੁਲ ਗਾਂਧੀ ਖੁਦ ਕੋਈ ਬਿਆਨ ਦੇਣ ਵਿੱਚ ਸਮਰੱਥ ਨਹੀਂ ਹਨ, ਉਹ ਜੋ ਵੀ ਕਹਿੰਦੇ ਹਨ, ਉਸਦੀ ਸਕ੍ਰਿਪਟ ਉਨ੍ਹਾਂ ਨੂੰ ਪਹਿਲਾਂ ਦੱਸੀ ਜਾਂਦੀ ਹੈ।

ਜਲੇਬੀ ਫੈਕਟਰੀ ਵਿੱਚ ਬਣਦੀ, ਹਲਵਾਈ ਬਣਾਉਂਦਾ ਹੈ – ਬਿੱਟੂ

ਕੇਂਦਰੀ ਮੰਤਰੀ ਬਿੱਟੂ ਨੇ ਅੱਗੇ ਕਿਹਾ ਕਿ ਬੀਤੇ ਦਿਨ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਸੀ ਕਿ ਕਿ ਜਲੇਬੀ ਫੈਕਟਰੀ ਵਿੱਚ ਬਣਾਈ ਜਾਂਦੀ ਹੈ। ਤੁਹਾਡੇ ਚੋਂ ਕੋਈ ਵੀ ਵਿਅਕਤੀ ਮੈਨੂੰ ਇਹ ਦੱਸ ਸਕਦਾ ਹੈ ਕਿ ਜਲੇਬੀ ਕਿਹੜੀ ਫੈਕਟਰੀ ਬਣਾਈ ਜਾਂਦੀ ਹੈ? ਅਤੇ ਜਲੇਬੀ ਬਣਾਉਣ ਨਾਲ 50 ਹਜ਼ਾਰ ਲੋਕਾਂ ਨੂੰ ਕਿਸ ਤਰ੍ਹਾਂ ਨਾਲ ਰੁਜ਼ਗਾਰ ਮਿਲੇਗਾ? ਅੱਜ ਤੱਕ ਤਾਂ ਕੋਈ ਇਹ ਕੰਮ ਕਰ ਨਹੀਂ ਸਕਿਆ ਹੈ, ਪਤਾ ਨਹੀਂ ਉਹ ਕਿਹੜੇ ਹਿਸਾਬ ਨਾਲ ਇਸਦਾ ਦਾਅਵਾ ਕਰ ਰਹੇ ਹਨ।

ਅਮਰੀਕਾ ਵਿੱਚ ਸਿੱਖਾਂ ਦੀ ਦਸਤਾਰ ਉਤਾਰਨ ਨੂੰ ਕੀ ਸਮਝੀਏ- ਬਿੱਟੂ

ਅਮਰੀਕਾ ਵਿੱਚ ਇੱਕ ਸਿੱਖ ਸਮੂਹ ਨੂੰ ਆਪਣੀਆਂ ਪੱਗਾਂ ਉਤਾਰਨ ਲਈ ਕਿਹਾ ਗਿਆ ਹੈ। ਪੰਜਾਬ ਕਾਂਗਰਸ ਦੇ ਆਗੂ ਅਤੇ ਕੌਮੀ ਆਗੂ ਨੇ ਅਜੇ ਤੱਕ ਇਸ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ। ਅਜਿਹਾ ਰਾਹੁਲ ਗਾਂਧੀ ਦੇ ਅਮਰੀਕਾ ‘ਚ ਸਿੱਖਾਂ ‘ਤੇ ਦਿੱਤੇ ਬਿਆਨ ਤੋਂ ਬਾਅਦ ਹੋਇਆ ਹੈ। ਇਸ ਬਾਰੇ ਅਸੀਂ ਕੀ ਸਮਝੀਏ? ਉਨ੍ਹਾਂ ਨੇ ਦੱਸਿਆ ਕਿ ਉਹ ਇਸ ਮਸਲੇ ਤੇ ਚਿੱਠੀ ਲਿਖਣਗੇ।

Exit mobile version