ਰਾਵੀ ਦਰਿਆ ਦੇ ਹੜ੍ਹ ਨਾਲ ਨਜਿੱਠਣ ਲਈ ਮੰਤਰੀ ਧਾਲੀਵਾਲ ਨੇ ਕੇਂਦਰ ਤੋਂ ਮੰਗਿਆ ਫੰਡ, ਬਾਰਡਰ ਸੁਰੱਖਿਆ ਦਾ ਵੀ ਦਿੱਤਾ ਹਵਾਲਾ

Updated On: 

30 Aug 2025 13:23 PM IST

Kuldeep Singh Dhaliwal: ਕੁਲਦੀਪ ਧਾਲੀਵਾਲ ਨੇ ਪੱਤਰ 'ਚ ਲਿਖਿਆ ਕਿ ਭਾਰੀ ਮੀਂਹ ਕਾਰਨ ਅੰਮ੍ਰਿਤਸਰ ਦੇ ਅਜਨਾਲਾ ਕੋਲ ਰਾਵੀ ਦਰਿਆ ਨਾਲ ਹੜ੍ਹ ਨਾ ਸਿਰਫ਼ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ, ਸਗੋਂ ਇਸ ਨਾਲ ਸੈਨਿਕਾਂ ਤੇ ਬੀਐਸਐਫ ਦੀਆਂ ਚੌਂਕੀਆਂ ਦਾ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਉਮੀਦ ਕੀਤੀ ਹੈ ਕਿ ਕੇਂਦਰੀ ਮੰਤਰੀ ਮੁੱਦੇ ਦਾ ਹੱਲ ਕਰਨਗੇ।

ਰਾਵੀ ਦਰਿਆ ਦੇ ਹੜ੍ਹ ਨਾਲ ਨਜਿੱਠਣ ਲਈ ਮੰਤਰੀ ਧਾਲੀਵਾਲ ਨੇ ਕੇਂਦਰ ਤੋਂ ਮੰਗਿਆ ਫੰਡ, ਬਾਰਡਰ ਸੁਰੱਖਿਆ ਦਾ ਵੀ ਦਿੱਤਾ ਹਵਾਲਾ

ਰਾਵੀ ਦਰਿਆ ਦੇ ਹੜ੍ਹ ਨਾਲ ਨਜਿੱਠਣ ਲਈ ਮੰਤਰੀ ਧਾਲੀਵਾਲ ਨੇ ਕੇਂਦਰ ਤੋਂ ਮੰਗਿਆ ਫੰਡ (Pic Source: X/@KuldeepSinghAAP)

Follow Us On

ਪੰਜਾਬ ਸਰਕਾਰ ਨੇ ਭਾਰਤ-ਪਾਕਿਸਤਾਨ ਬਾਰਡਰ ਨਾਲ ਲੱਗਦੇ ਅਜਨਾਲਾ ਖੇਤਰ ‘ਚ ਰਾਵੀ ਦਰਿਆ ਕਾਰਨ ਹਰ ਸਾਲ ਆਉਣ ਵਾਲੇ ਹੜ੍ਹ ਦੇ ਨੁਕਸਾਨ, ਤਸਕਰੀ ਦੇ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕੇਂਦਰ ਤੋਂ ਫੰਡ ਮੰਗਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪੱਤਰ ਸੌਂਪਿਆ। ਇਸ ਪੱਤਰ ‘ਚ ਗੰਭੀਰ ਸਮੱਸਿਆ ਦੇ ਸਥਾਈ ਹੱਲ ਲਈ ਸਹਿਯੋਗ ਦੀ ਅਪੀਲ ਕੀਤੀ ਗਈ ਹੈ।

ਕੁਲਦੀਪ ਧਾਲੀਵਾਲ ਨੇ ਪੱਤਰ ‘ਚ ਲਿਖਿਆ ਕਿ ਭਾਰੀ ਮੀਂਹ ਕਾਰਨ ਅੰਮ੍ਰਿਤਸਰ ਦੇ ਅਜਨਾਲਾ ਕੋਲ ਰਾਵੀ ਦਰਿਆ ਨਾਲ ਹੜ੍ਹ ਨਾ ਸਿਰਫ਼ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ, ਸਗੋਂ ਇਸ ਨਾਲ ਸੈਨਿਕਾਂ ਤੇ ਬੀਐਸਐਫ ਦੀਆਂ ਚੌਂਕੀਆਂ ਦਾ ਵੀ ਨੁਕਸਾਨ ਹੁੰਦਾ ਹੈ।

ਪੱਤਰ ‘ਚ ਲਿਖਿਆ ਗਿਆ ਹੈ ਕਿ ਹੜ੍ਹ ਕਾਰਨ ਇਲਾਕੇ ‘ਚ ਡਰੱਗਸ ਤਸਕਰੀ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ, ਜਿਸ ਨਾਲ ਸੂਬੇ ਤੇ ਦੇਸ਼ ਲਈ ਗੰਭੀਰ ਚਣੌਤੀ ਪੈਦਾ ਹੁੰਦੀ ਹੈ। ਇਸ ਲਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਢਾਂਚੇ ਨੂੰ ਮਜ਼ਬੂਤ ਕਰਨ, ਸਰਹੱਦੀ ਸੁਰੱਖਿਆ ਨੂੰ ਪੁਖ਼ਤਾ ਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਲੋੜੀਂਦੇ ਫੰਡ ਦੀ ਮੰਗ ਕੀਤੀ ਹੈ। ਮੰਤਰੀ ਧਾਲੀਵਾਲ ਨੇ ਉਮੀਦ ਕੀਤੀ ਹੈ ਕਿ ਕੇਂਦਰੀ ਮੰਤਰੀ ਮੁੱਦੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਲਦ ਹੀ ਸਕਾਰਾਤਮਕ ਫੈਸਲਾ ਲੈਣਗੇ।