ਦੁੱਖ ਵੰਡਾਉਣ ਲਈ ਜਵੰਦਾ ਦੇ ਪਿੰਡ ਪਹੁੰਚੇ ਸੀਐਮ ਮਾਨ, ਅੰਤਿਮ ਵਿਦਾਈ ‘ਚ ਕਈ ਉੱਘੀਆਂ ਹਸਤੀਆਂ ਸ਼ਾਮਲ

Updated On: 

09 Oct 2025 14:01 PM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚੇ ਹਨ। ਸੀਐਮ ਦਾ ਕਾਫਲਾ ਪੋਨਾ ਪਿੰਡ ਪਹੁੰਚ ਗਿਆ ਹੈ। ਸੀਐਮ ਮਾਨ ਨੇ ਬੀਤੇ ਦਿਨ ਟਵੀਟ ਕਰਦੇ ਹੋਏ ਦੁੱਖ ਜਤਾਇਆ ਸੀ। ਉਨ੍ਹਾਂ ਨੇ ਲਖਿਆ- ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਤੋਂ ਬਾਅਦ ਇਲਾਜ ਦੌਰਾਨ ਹੋਈ ਮੌਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ।

ਦੁੱਖ ਵੰਡਾਉਣ ਲਈ ਜਵੰਦਾ ਦੇ ਪਿੰਡ ਪਹੁੰਚੇ ਸੀਐਮ ਮਾਨ, ਅੰਤਿਮ ਵਿਦਾਈ ਚ ਕਈ ਉੱਘੀਆਂ ਹਸਤੀਆਂ ਸ਼ਾਮਲ
Follow Us On

ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੋਨਾ, ਲੁਧਿਆਣਾ ਚ ਅੰਤਿਮ ਸਸਕਾਰ ਹੋਵੇਗਾ। ਗਾਇਕ ਨੂੰ ਅੰਤਿਮ ਵਿਦਾਈ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬੀ ਸਿੰਗਰ- ਬੱਬੂ ਮਾਨ, ਜਸਬੀਰ ਜੱਸੀ, ਰੇਸ਼ਮ ਅਨਮੋਲ, ਕਰਮਜੀਤ ਅਨਮੋਲ, ਐਮੀ ਵਿਰਕ ਸਮੇਤ ਕਈ ਹੋਰ ਵੀ ਕਈ ਸਿੰਗਰ, ਅਦਾਕਾਰ ਤੇ ਮਾਡਲ ਪਹੁੰਚ ਰਹੇ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚੇ ਹਨ। ਸੀਐਮ ਦਾ ਕਾਫਲਾ ਪੋਨਾ ਪਿੰਡ ਪਹੁੰਚ ਗਿਆ ਹੈ। ਸੀਐਮ ਮਾਨ ਨੇ ਬੀਤੇ ਦਿਨ ਟਵੀਟ ਕਰਦੇ ਹੋਏ ਦੁੱਖ ਜਤਾਇਆ ਸੀ। ਉਨ੍ਹਾਂ ਨੇ ਲਖਿਆ- ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਤੋਂ ਬਾਅਦ ਇਲਾਜ ਦੌਰਾਨ ਹੋਈ ਮੌਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਪੰਜਾਬੀ ਸੰਗੀਤ ਜਗਤ ਦਾ ਸਿਤਾਰਾ ਹਮੇਸ਼ਾ ਲਈ ਅਲੋਪ ਹੋ ਗਿਆ।

ਸੀਐਮ ਨੇ ਅੱਗ ਲਿਖਿਆ- ਛੋਟੀ ਉਮਰ ‘ਚ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਰਾਜਵੀਰ ਜਵੰਦਾ ਦੀ ਆਵਾਜ਼ ਸਦਾ ਗੂੰਜਦੀ ਰਹੇਗੀ। ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ‘ਚ ਨਿਵਾਸ ਦੇਣ ਤੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

ਅਵਾਰਾ ਪਸ਼ੂਆਂ ਦਾ ਹੱਲ ਹੋਣ ਚਾਹੀਦਾ- ਰਵਿੰਦਰ ਗਰੇਵਾਲ

ਰਾਜਵੀਰ ਜਵੰਦਾ ਦੀ ਅੰਤਿਮ ਵਿਦਾਈ ਮੌਕੇ ਪੰਜਾਬ ਸਿੰਗਰ ਰਵਿੰਦਰ ਗਰੇਵਾਲ ਨੇ ਕਿਹਾ ਕਿ ਇਹ ਸਾਰਿਆਂ ਲਈ ਬਹੁੱਤ ਵੱਡਾ ਦੁੱਖ ਹੈ। ਪਰਿਵਾਰ ਪਰਿਵਾਰ ਲਈ, ਉਨ੍ਹਾਂ ਦੀ ਮਾਂ, ਪਤਨੀ ਤੇ ਛੋਟੇ-ਛੋਟੇ ਬੱਚਿਆ ਤੇ ਰੱਬ ਨੇ ਕਹਿਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਅਵਾਰਾ ਪਸ਼ੂਆ ਦੇ ਲਈ ਕੁੱਝ ਕਰਨਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਅਜਿਹੀਆਂ ਹੀ ਘਟਨਾਵਾਂ ਲਈ ਕਈ ਜਾਨਾਂ ਚੱਲ ਗਈਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਰਾਜਵੀਰ ਜਵੰਦਾ ਬਾਈਕ ਰਾਈਡਿੰਗ ਕਰ ਰਹੇ ਸਨ। ਇਸ ਦੌਰਾਨ ਦੋ ਆਵਾਰਾ ਪਸ਼ੂ ਸ਼ੜਕ ਦੇ ਲੜ ਰਹੇ ਸਨ। ਉਨ੍ਹਾਂ ਤੋਂ ਬਚਣ ਲਈ ਰਾਜਵੀਰ ਜਵੰਦਾ ਕਾਰ ਨਾਲ ਟਕਰਾ ਗਏ।