Budget Session: ਅਖਬਾਰਾਂ ਦੀਆਂ ਕਟਿੰਗਾਂ ਵਾਲੀ ਟੀ-ਸ਼ਰਟ ਪਾ ਕੇ ਵਿਧਾਨ ਸਭਾ ਪਹੁੰਚੇ ਰਾਜਾ ਵੜਿੰਗ
T-Shirt Contro: ਰਾਜਾ ਵੜ੍ਹਿੰਗ ਦੀ ਟੀ-ਸ਼ਰਟ 'ਤੇ ਪੰਜਾਬੀ ਗਾਇਕ ਸਿੱਧੂ ਮੂਸੇਵਲਾ ਦੇ ਕਤਲ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮਿਲ ਰਹੀਆਂ ਧਮਕੀਆਂ ਤੋਂ ਇਲਾਵਾ ਪੰਜਾਬ ਦੇ ਚਰਚਿਤ ਕੇਸਾਂ ਦੀਆਂ ਕਟਿੰਗਸ ਛਪੀਆਂ ਹੋਈਆਂ ਸਨ। ਟੀ-ਸ਼ਰਟ ਦੇ ਬਹਾਨੇ ਵੜਿੰਗ ਨੇ ਸੂਬੇ ਦੀ ਕਾਨੂੰਨ-ਵਿਵਸਥਾ 'ਤੇ ਸਵਾਲ ਚੁੱਕੇ।
ਪੰਜਾਬ ਨਿਊਜ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Waring) ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨਾਕਾਮੀਆਂ ਦਾ ਕੋਈ ਨਾ ਕੋਈ ਮੁੱਦਾ ਮੀਡੀਆ ਵਿਚ ਚੁੱਕੀ ਰਖਦੇ ਹਨ। ਸੋਮਵਾਰ ਨੂੰ ਰਾਜਾ ਵੜਿੰਗ ਵਿਧਾਨ ਸਭਾ ਅੰਦਰ ਇਕ ਖਾਸ ਟੀ ਸ਼ਰਟ ਪਹਿਨ ਕੇ ਪਹੁੰਚੇ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਥਿੱਚ ਲਿਆ। ਦੱਸ ਦੇਈਏ ਕਿ ਅੱਜ ਵਿਧਾਨ ਸਭਾ ਦੇ ਇਜਲਾਸ ਦਾ ਦੂਜਾ ਦਿਨ ਹੈ । ਸਦਨ ਵਿਚ ਕਾਫੀ ਵਿਧਾਇਕ ਗੈਰ ਹਾਜਰ ਰਹੇ ਜਿਸ ਦਾ ਸਪੀਕਰ ਨੇ ਗੰਭੀਰ ਨੋਟਿਸ ਲਿਆ।
‘ਕਾਨੂੰਨ ਵਿਵਸਥਾ ਕਾਇਮ ਕਰਨ ਵਿਚ ਫੇਲ੍ਹ ਸਰਕਾਰ’
ਰਾਜਾ ਵੜਿੰਗ ਨੇ ਟਵੀਟ ਤੇ ਆਪਣੀਆਂ ਤਸਵੀਰਾਂ ਸੇਅਰ ਕਰਦਿਆਂ ਕਿਹਾ ਕਿ ਅੱਜ ਪੰਜਾਬ ਸੂਬੇ ਦੀ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਇਸ ਦੇ ਚੱਲਦਿਆਂ ਪੰਜਾਬ ਪੁਲਿਸ ਆਪਣੇ ਹੀ ਸੀਨੀਅਰ ਅਧਿਕਾਰੀਆਂ ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ। ਜਿਸ ਕਰਕੇ ਪੰਜਾਬ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਲੋਕਾਂ ਦੀ ਆਵਾਜ਼ ਬਣਨ ਦੀ ਸਹੁੰ ਚੁੱਕੀ ਲਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਜਨਾਲਾ ਥਾਣੇ ਦੀ ਘਟਨਾ ਨੂੰ ਲੈ ਕੇ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਪੰਜਾਬ ਦੇ ਡੀਜੀਪੀ ਨੂੰ ਵੀ ਚਿੱਠੀ ਲਿਖੀ ਗਈ ਸੀ। ਇਸ ਤੋਂ ਇਲਾਵਾ ਬੀਤੇ ਦਿਨੀਂ ਗੋਇੰਦਵਾਲ ਜੇਲ੍ਹ ਵਿੱਚ ਹੋਏ ਕਤਲਾਂ ਤੋਂ ਬਾਅਦ ਤੇ ਉਨ੍ਹਾਂ ਦੀ ਵੀਡੀਓ ਸਾਹਮਣੇ ਨੂੰ ਲੈ ਕੇ ਵੀ ਲਗਾਤਾਰ ਸਰਕਾਰ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਸਪੀਕਰ ਨੇ ਵਿਧਾਇਕਾਂ ਦੀ ਗੈਰ ਹਾਜਰੀ ਦਾ ਲਿਆ ਸਖਤ ਨੋਟਿਸ
ਇਸੇ ਦੌਰਾਨ ਅੱਜ ਵਿਧਾਨ ਸਭਾ ਦੇ ਦੂਜੇ ਦਿਨ ਦੇ ਸਦਨ ਦੌਰਾਨ ਗ੍ਰਾਮ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwa) ਨੇ ਗੈਰ ਹਾਜਰ ਮੰਤਰੀਆਂ ਦਾ ਗੰਭੀਰ ਨੋਟਿਸ ਲਿਆ। ਵਿਧਾਨ ਸਭਾ ਅੰਦਰ ਵਿਧਾਇਕਾਂ ਦੇ ਸਵਾਲ ਤਾਂ ਲੱਗੇ ਪਰ ਸਵਾਲ ਦਾ ਜਵਾਬ ਦੇਣ ਲਈ ਮੰਤਰੀ ਸਾਹਿਬ ਗੈਰ ਹਾਜ਼ਰ ਸਨ। ਵਿਧਾਇਕ ਦੀ ਗੈਰ ਹਾਜਰੀ ਦਾ ਗੰਭੀਰ ਨੋਟਿਸ ਲੈਂਦਿਆਂ ਸਭਾ ਦੇ ਸਪੀਕਰ ਨੇ ਕਿਹਾ ਕਿ ਮੰਤਰੀ ਸਹਿਬਾਨ ਸਦਨ ਵਿਚ ਹਾਜ਼ਰੀ ਯਕੀਨੀ ਬਣਾਉਣ ਅਤੇ ਜੇਕਰ ਕਿਸੇ ਨੂੰ ਬਹੁਤ ਜਰੂਰੀ ਕੰਮ ਹੈ ਤਾਂ ਆਪਣੀ ਥਾਂ ਦੇ ਕਿਸੇ ਮੰਤਰੀ ਨੂੰ ਅਧਿਕਾਰਤ ਕਰਕੇ ਜਾਣ। ਵਿਧਾਨ ਸਭਾ ਦੇ ਸੈਸ਼ਨ ਵਿਚ ਅੱਜ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਚੇਤਨ ਸਿੰਘ ਜੋੜੇਮਾਜਰਾ ਗੈਰ ਹਾਜਰ ਸਨ ਜਦਿਕ ਸਵੈਰ ਦੇ ਸੈਸ਼ਨ ਦੌਰਾਨ ਸੱਤਾਧਾਰੀ ਧਿਰ ਦੇ ਡੇਢ ਦਰਜਨ ਤੋਂ ਵਧੇਰੇ ਵਿਧਾਇਕ ਗੈਰ ਹਾਜਰ ਸਨ। ਅਕਾਲੀ ਦਲ ਦੇ ਵਿਧਾਇਕ ਗਵੀਨ ਕੌਰ ਮਜੀਠੀਆ ਗੈਰ ਹਾਜਰ ਸਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ