ਕਮਲ ਨਾਥ ਨੂੰ ਦਿੱਤੀ ਕਲੀਨ ਚਿੱਟ ‘ਤੇ ਰਾਜਾ ਵੜਿੰਗ ਖਿਲਾਫ ਰੋਸ, ਲੁਧਿਆਣਾ ‘ਚ ਫੂਕਿਆ ਪੁਤਲਾ
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਦੇ ਦੇ ਹੱਕ ਵਿੱਚ ਬਿਆਨ ਦੇ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਗਲ ਸਿਆਪਾ ਪਾ ਲਿਆ। ਉਨ੍ਹਾਂ ਦੇ ਇਸ ਬਿਆਨ ਕਾਰਨ 1984 ਦੇ ਦੰਗਾ ਪੀੜਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਕਾਰਨ ਲੁਧਿਆਣਾ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਦਾ ਪੁਤਲਾ ਫੂਕਿਆ ਗਿਆ। ਪੂਤਲਾ ਫੂਕਣ ਵਾਲਿਆਂ ਨੇ ਕਿਹਾ ਕਿ ਜੇਕਰ ਵੜਿੰਗ ਨੇ ਮੁਆਫੀ ਨਹੀਂ ਮੰਗੀ ਤਾਂ ਉਹ ਪੰਜਾਬ ਕਾਂਗਰਸ ਪ੍ਰਧਾਨ ਦਾ ਘਿਰਾਓ ਕਰਨਗੇ।
ਪੰਜਾਬ ਨਿਊਜ। 1984 ਦੇ ਦੰਗਾਂ ਪੀੜਤਾਂ ਨੇ ਰਾਜਾ ਵੜਿੰਗ (Raja Waring) ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਬਿਆਨ ਨੂੰ ਲੈ ਕੇ ਮੁਆਫੀ ਨਹੀਂ ਮੰਗੀ ਤਾਂ ਉਹ ਉਨ੍ਹਾਂ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਦਰਅਸਲ ਪੰਜਾਬ ਕਾਂਗਰਸ ਪ੍ਰਧਾਨ ਨੇ 1984 ਦੇ ਦੰਗਾਂ ਪੀੜਤਾਂ ਨੂੰ ਲੈ ਕੇ ਕਲੀਨ ਚਿੱਟ ਦਿੱਤੀ, ਜਿਸ ਕਾਰਨ ਉਨ੍ਹਾਂ ਦੇ ਖਿਲਾਫ ਰੋਸ ਪਾਇਆ ਜਾ ਰਿਹਾ ਹੈ ਤੇ ਹੁਣ ਲੁਧਿਆਣਾ ਵਿੱਚ ਦੰਗਾਂ ਪੀੜਤਾ ਨੇ ਰਾਜਾ ਵੜਿੰਗ ਦਾ ਪੁਤਲਾ ਫੂਕਿਆ ਤੇ ਉਨਾਂ ਦੇ ਖਿਲਾਫ ਨਾਅਰੇਬਾਜੀ ਕੀਤੀ।
ਲੁਧਿਆਣਾ (Ludhiana) ਦੇ ਸਥਾਨਕ ਦੁਗਰੀ ਰੋਡ ਤੇ 1984 ਸਿੱਖ ਕਤਲੇਆਮ ਪੀੜਤਾਂ ਨੇ ਕਾਂਗਰਸ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਕਮਲ ਨਾਥ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਵੱਲੋਂ ਕੀਤੀ ਗਈ ਬਿਆਨਬਾਜੀ ਅਤੀ ਨਿੰਦਣਯੋਗ ਹੈ। ਉਹਨਾਂ ਕਿਹਾ ਕਮਲ ਨਾਥ ਦੇ ਹੱਕ ਵਿੱਚ ਜੋ ਰਾਜਾ ਵੜਿੰਗ ਨੇ ਬਿਆਨ ਦਿੱਤਾ ਹੈ ਉਸ ਨੂੰ ਲੈ ਕੇ ਸਿੱਖਾਂ ਕਦੇ ਵੀ ਵੜਿੰਗ ਨੂੰ ਮੁਆਫ ਨਹੀਂ ਕਰਨਗੇ। ਰਾਜਾ ਵੜਿੰਗ ਨੂੰ ਆਪਣੇ ਇਸ ਬਿਆਨ ਨੂੰ ਲੈ ਕੇ ਮੁਆਫੀ ਮੰਗਣੀ ਚਾਹੀਦੀ ਹੈ।