Weather Alert: ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਅਗਲੇ ਦੋ ਦਿਨ ਬਰਸਾਤ ਅਤੇ ਝੱਖੜ ਆਉਣ ਦਾ ਖਦਸ਼ਾ
ਆਉਣ ਵਾਲੇ ਦਿਨਾਂ ਚੋ ਪੰਜਾਬ ਸਣੇ ਹੋਰ ਸੂਬਿਆਂ ਚ ਵੀ ਮੌਸਮ ਸੁਹਾਵਣਾ ਅਤੇ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਦੋ ਦਿਨ ਤੱਕ ਬਰਸਾਤ ਹਨੇਰੀ ਅਤੇ ਗੜ੍ਹੇਮਾਰੀ ਦਾ ਅਲਰਟ ਦਿੱਤਾ ਹੈ। ਜੇਕਰ ਬਰਸਾਤ ਹੁੰਦੀ ਹੈ ਤਾਂ ਫਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਪੰਜਾਬ ਨਿਊਜ। ਪੰਜਾਬ ਵਿੱਚ ‘ਚ ਸੋਮਵਾਰ ਰਾਤ ਤੇਜ਼ ਹਨੇਰੀ ਅਤੇ ਤੇਜ਼ ਬਾਰਸ਼ ਨੇ ਮੌਸਮ ਬੇਸ਼ੱਕ ਸੁਹਾਵਣਾ ਬਣਾ ਦਿੱਤਾ ਪਰ ਥਾਵਾਂ ਪਾਣੀ ਭਰ ਗਿਆ। ਅਤੇ ਲੋਕਾਂ ਨੂੰ ਪਰੇਸ਼ਾਨੀ ਹੋਈ। ਪੰਜਾਬ (Punjab) ਸਣੇ ਜਲੰਧਰ ਵਿੱਚ ਵੀ ਤੇਜ਼ ਬਰਸਾਤ ਅਤੇ ਅਤੇ ਹਨੇਰੀ ਕਾਰਨ ਲੋਕ ਪਰੇਸ਼ਾਨ ਹੋਏ। ਤੇ ਹੁਣ ਮੌਸਮ ਵਿਭਾਗ ਨੇ ਇੱਕ ਵਾਰ ਮੁੜ ਚੇਤਾਵਨੀ ਦਿੱਤੀ ਹੈ।
ਅਗਲੇ ਦੋ ਦਿਨਾਂ ਤੱਕ ਪੰਜਾਬ, ਹਰਿਆਣਾ ਸਮੇਤ ਉੱਤਰੀ ਪੱਛਮੀ ਭਾਰਤ ਦੇ ਕਈ ਇਲਾਕਿਆਂ ਵਿੱਚ ਭਾਰੀ ਜਾਂ ਹਲਕੀ ਬਾਰਿਸ਼ ਹੋਣ ਦੇ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਇਨ੍ਹਾਂ ਰਾਜਾਂ ਦੇ ਨਾਲ-ਨਾਲ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਉੱਚੇ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਨਾਲ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਹੈ।
‘ਹਰਿਆਣਾ ਅਤੇ ਦਿੱਲੀ ‘ਚ ਚੱਲ ਸਕਦੀਆਂ ਹਨ ਹਵਾਵਾਂ’
ਹਰਿਆਣਾ (Haryana) ਅਤੇ ਦਿੱਲੀ ‘ਚ ਮੰਗਲਵਾਰ ਨੂੰ ਵੀ ਕੁਝ ਇਲਾਕਿਆਂ ‘ਚ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਗਲੇ ਪੰਜ ਦਿਨਾਂ ਤੱਕ ਹੀਟਵੇਵ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜ ਦਿਨਾਂ ਬਾਅਦ ਤਾਪਮਾਨ ਦੋ ਤੋਂ ਚਾਰ ਡਿਗਰੀ ਦੇ ਵਿਚਕਾਰ ਵਧ ਸਕਦਾ ਹੈ। ਆਈਐਮਡੀ ਨੇ ਕਿਹਾ ਹੈ ਕਿ ਜਿਨ੍ਹਾਂ ਖੇਤਰਾਂ ਵਿੱਚ ਤੂਫ਼ਾਨ ਦੇ ਨਾਲ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਉੱਥੇ ਲੋਕਾਂ ਨੂੰ ਬਹੁਤ ਜ਼ਰੂਰੀ ਹੋਣ ‘ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਮੀਂਹ ਦੌਰਾਨ ਲੋਕਾਂ ਨੂੰ ਦਰਖਤਾਂ ਹੇਠਾਂ ਵੀ ਨਹੀਂ ਲੁਕਣਾ ਚਾਹੀਦਾ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਮੰਗਲਵਾਰ ਨੂੰ ਰਾਜ ਦੇ ਕਈ ਖੇਤਰਾਂ ਵਿੱਚ ਮੀਂਹ, ਗੜੇਮਾਰੀ ਅਤੇ ਗਰਜ਼-ਤੂਫ਼ਾਨ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ। 2 ਜੂਨ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ।
ਸ਼ਿਮਲਾ ‘ਚ ਵੀ ਹੋਈ ਬਰਸਾਤ
ਹਿਮਾਚਲ (Himachal) ਦੀ ਰਾਜਧਾਨੀ ਸ਼ਿਮਲਾ ‘ਚ ਸੋਮਵਾਰ ਸਵੇਰੇ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣ ਨਾਲ ਧੁੱਪ ਨਿਕਲੀ। ਪਰ ਬਾਅਦ ਵਿੱਚ ਤੇਜ਼ ਬਰਸਾਤ ਹੋਈ। ਇਸ ਤੋਂ ਇਲਾਵਾ ਮੰਡੀ ਵਿੱਚ 25 ਮਿਲੀਮੀਟਰ, ਭੁੰਤਰ ਵਿੱਚ ਨੌਂ, ਸੁੰਦਰਨਗਰ ਵਿੱਚ ਛੇ, ਕੁਫਰੀ ਵਿੱਚ 11 ਅਤੇ ਮਸ਼ੋਬਰਾ ਵਿੱਚ ਪੰਜ ਮਿਲੀਮੀਟਰ ਮੀਂਹ ਪਿਆ ਹੈ। ਦੂਜੇ ਪਾਸੇ ਸੋਮਵਾਰ ਸਵੇਰੇ 8.30 ਵਜੇ ਤੋਂ ਪਹਿਲਾਂ ਦੇ 24 ਘੰਟਿਆਂ ਦੌਰਾਨ ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਦੱਖਣੀ ਭਾਰਤ ਦੇ ਕੁਝ ਤੱਟਵਰਤੀ ਇਲਾਕਿਆਂ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਮੀਂਹ ਦਰਜ ਕੀਤਾ ਗਿਆ।
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ