Cyclone Biparjoy ਅਗਲੇ 12 ਘੰਟਿਆਂ ‘ਚ ਹੋਵੇਗਾ ਖਤਰਨਾਕ, ਪੰਜਾਬ ‘ਚ ਵੀ ਅਲਰਟ, ਗੁਜਰਾਤ ਅਤੇ ਰਾਜਸਥਾਨ ‘ਚ ਮਚਾ ਰਿਹਾ ਤਬਾਹੀ

tv9-punjabi
Updated On: 

19 Jun 2023 10:48 AM

Cyclone Biparjoy ਹੁਣ ਤੱਕ ਕਈ ਸੂਬਿਆਂ ਵਿੱਚ ਤਬਾਹੀ ਮਚਾ ਚੁੱਕਿਆ ਹੈ। ਗੁਜਰਾਤ ਅਤੇ ਰਾਜਸਥਾਨ ਤੋਂ ਤਬਾਹੀ ਮਚਾਉਣ ਤੋਂ ਬਾਅਦ ਹੁਣ ਪੰਜਾਬ ਵੱਲ Cyclone Biparjoy ਦੇ ਖਤਰਨਾਕ ਸਥਿਤੀ ਵਿੱਚ ਆਉਣ ਦੇ ਆਸਾਰ ਹਨ। ਜਿਸ ਕਾਰਨ ਸੂਬੇ ਵਿੱਚ ਅਲਰਟ ਕੀਤਾ ਗਿਆ ਹੈ।

Cyclone Biparjoy ਅਗਲੇ 12 ਘੰਟਿਆਂ ਚ ਹੋਵੇਗਾ ਖਤਰਨਾਕ, ਪੰਜਾਬ ਚ ਵੀ ਅਲਰਟ, ਗੁਜਰਾਤ ਅਤੇ ਰਾਜਸਥਾਨ ਚ ਮਚਾ ਰਿਹਾ ਤਬਾਹੀ
Follow Us On

Weather Update। ਪੰਜਾਬ ਵਿੱਚ ਵੀ ਇਸ ਸਮੇਂ ਪ੍ਰਚੰਡ ਗਰਮੀ ਪੈ ਰਹੀ ਹੈ। ਪਰ ਮੌਸਮ ਵਿਭਾਗ (Department of Meteorology) ਅਨੁਸਾਰ ਅਗਲੇ ਦੋ ਦਿਨ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ। ਪਰ ਨਾਲ ਹੀ Cyclone Biparjoy ਦੇ ਖਤਰੇ ਨੂੰ ਲੈ ਕੇ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ। Cyclone Biparjoy ਅਗਲੇ 12 ਘੰਟਿਆਂ ਵਿੱਚ ਪੰਜਾਬ ਵੱਲ ਵੀ ਆਪਣਾ ਖਤਰਨਾਕ ਰੁਖ ਕਰ ਸਕਦਾ ਹੈ। ਹਰਿਆਣਾ ਵਿੱਚ ਇਸਦਾ ਖਤਰਾ ਹੋ ਸਕਦਾ ਹੈ।

ਇਸ ਤੋਂ ਇਲਾਵਾ ਦੋਹਾਂ ਸੂਬਿਆਂ ਵਿੱਚ ਮੀਂਹ ਦੇ ਨਾਲ-ਨਾਲ 40 ਤੋਂ 50 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਇਸ ਤੋਂ ਇਲਾਵਾ 25 ਜੂਨ ਤੋਂ ਹਰਿਆਣਾ, ਪੰਜਾਬ ਵਿੱਚ ਬੰਗਾਲ ਦੀ ਖਾੜੀ ਤੋਂ ਨਮੀ ਵਾਲੀਆਂ ਹਵਾਵਾਂ ਆਉਣ ਵਾਲੀਆਂ ਹਨ। ਇਸਦੇ ਨਾਲ ਪੰਜਾਬ ਹਰਿਆਣਾ ਵਿੱਚ Cyclone Biparjoy! ਦਾ ਵੀ ਡਰ ਬਣਿਆ ਹੋਇਆ ਹੈ।

ਮੌਸਮ ਵਿਭਾਗ ਅਨੁਸਾਰ 25 ਜੂਨ ਦੇ ਆਸਪਾਸ ਦੋਵਾਂ ਸੂਬਿਆਂ ਵਿੱਚ ਪ੍ਰੀ-ਮਾਨਸੂਨ ਦੀ ਸੰਭਾਵਨਾ ਹੈ। ਐਤਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ। ਪੰਜਾਬ ‘ਚ ਅਗਲੇ 2 ਦਿਨਾਂ ਤੱਕ ਮੌਸਮ ਵਿਭਾਗ ਮੁਤਾਬਕ ਬੱਦਲ ਛਾਏ ਰਹਿਣ ਦੇ ਨਾਲ-ਨਾਲ ਮੀਂਹ ਦੀ ਸੰਭਾਵਨਾ ਹੈ।

ਦਿੱਲੀ ‘ਚ ਪੈ ਸਕਦਾ ਮੀਂਹ

ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿੱਚ ਅਸਮਾਨ ਪ੍ਰਚੰਡ ਗਰਮੀ ਪੈ ਰਹੀ ਹੈ। ਪਰ ਮੌਸਮ ‘ਚ ਬਦਲਾਅ ਦੀ ਸੰਭਾਵਨਾ ਇਕ ਵਾਰ ਫਿਰ ਤੋਂ ਦਿਖਾਈ ਦੇ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੌਸਮ ਵਿਭਾਗ (IMD) ਨੇ ਅੱਜ (ਸੋਮਵਾਰ) ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਨਾਲ ਦਿੱਲੀ ਦੇ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਦੱਸ ਦੇਈਏ ਕਿ ਦਿੱਲੀ ਦੇ ਮੌਸਮ ਵਿੱਚ ਇਹ ਬਦਲਾਅ ਬਿਪਰਜੋਏ ਚੱਕਰਵਾਤ ਕਾਰਨ ਹੋਇਆ ਮੰਨਿਆ ਜਾ ਰਿਹਾ ਹੈ।

ਦੂਜੇ ਪਾਸੇ ਆਈਐਮਡੀ ਮੁਤਾਬਕ ਅੱਜ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਮੀਡੀਆ ਰਿਪੋਰਟਾਂ ਮੁਤਾਬਕ ਐਤਵਾਰ ਨੂੰ ਰਾਜਧਾਨੀ ਦਾ ਵੱਧ ਤੋਂ ਵੱਧ ਤਾਪਮਾਨ 38.6 ਅਤੇ ਘੱਟੋ-ਘੱਟ ਤਾਪਮਾਨ 28.6 ਡਿਗਰੀ ਸੈਲਸੀਅਸ ਰਿਹਾ।

ਕਿਤੇ ਮੀਂਹ ਪੈ ਰਿਹਾ ਹੈ, ਕਿਤੇ ਗਰਮੀ

ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਦੇ ਕੁਝ ਹਿੱਸਿਆਂ ‘ਚ ਭਾਰੀ ਬਾਰਿਸ਼ ਹੋ ਰਹੀ ਹੈ, ਉਥੇ ਹੀ ਦੂਜੇ ਪਾਸੇ ਭਿਆਨਕ ਗਰਮੀ ਤੋਂ ਲੋਕ ਪ੍ਰੇਸ਼ਾਨ ਹਨ। ਦੱਸ ਦੇਈਏ ਕਿ ਰਾਜਸਥਾਨ (Rajasthan) ‘ਚ ਭਾਰੀ ਬਾਰਿਸ਼ ਹੋ ਰਹੀ ਹੈ। ਆਲਮ ਇਹ ਹੈ ਕਿ ਭਾਰੀ ਮੀਂਹ ਤੋਂ ਬਾਅਦ ਅਜਮੇਰ ਦੇ ਜਵਾਹਰ ਲਾਲ ਨਹਿਰੂ ਹਸਪਤਾਲ ‘ਚ ਪਾਣੀ ਭਰ ਗਿਆ। ਇਸ ਦੇ ਨਾਲ ਹੀ ਆਸਾਮ ਵਿੱਚ ਅਗਲੇ ਪੰਜ ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। IMD ਨੇ ਇਸ ਸਬੰਧੀ ਰੈੱਡ ਅਲਰਟ ਜਾਰੀ ਕੀਤਾ ਹੈ।

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸੋਮਵਾਰ ਯਾਨੀ ਅੱਜ ਰਾਜਧਾਨੀ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਕਈ ਸੂਬਿਆਂ ‘ਚ ਗਰਮੀ ਦਾ ਕਹਿਰ ਜਾਰੀ ਹੈ। ਦੱਸ ਦਈਏ ਕਿ ਛੱਤੀਸਗੜ੍ਹ, ਝਾਰਖੰਡ, ਵਿਦਰਭ, ਤੇਲੰਗਾਨਾ, ਉੜੀਸਾ ‘ਚ ਤਿੰਨ ਦਿਨਾਂ ਲਈ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ।

ਰਾਜਸਥਾਨ ‘ਚ 150 ਪਰਿਵਾਰਾਂ ਦਾ ਕੀਤਾ ਬਚਾਅ

ਗੁਜਰਾਤ ਤੋਂ ਬਾਅਦ ਰਾਜਸਥਾਨ ‘ਚ ਵੀ ਬਿਪਰਜੋਏ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਭਾਰੀ ਮੀਂਹ ਪੈ ਰਿਹਾ ਹੈ। ਇਸ ਵਿਚ ਬਾੜਮੇਰ ਖੇਤਰ ਜ਼ਿਆਦਾ ਪ੍ਰਭਾਵਿਤ ਹੈ। ਦੂਜੇ ਪਾਸੇ ਜਲੌਰ ‘ਚ ਸੁਰਵਾ ਡੈਮ ਅਤੇ ਸਚੌਰ ‘ਚ ਪੰਚਲਾ ਡੈਮ ਟੁੱਟਣ ਕਾਰਨ ਇਲਾਕੇ ‘ਚ ਪਾਣੀ ਭਰ ਗਿਆ ਹੈ।

ਅਸਾਮ ਵਿੱਚ ਭਾਰੀ ਮੀਂਹ

ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਤੱਕ ਆਸਾਮ ਵਿੱਚ ਭਾਰੀ ਬਾਰਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਭਾਰੀ ਮੀਂਹ ਕਾਰਨ ਸੂਬੇ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਕ ਰਿਪੋਰਟ ਮੁਤਾਬਕ ਸੂਬੇ ਦੇ 10 ਜ਼ਿਲਿਆਂ ‘ਚ ਕਰੀਬ 37 ਹਜ਼ਾਰ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ।

21 ਜੂਨ ਤੋਂ ਮੌਸਮ ਦੇ ਬਦਲਣ ਦੀ ਉਮੀਦ ਹੈ

ਇਸ ਦੇ ਨਾਲ ਹੀ ਦੇਸ਼ ਦੇ ਕਈ ਰਾਜਾਂ ਵਿੱਚ ਹੀਟਵੇਵ ਦੀ ਸਥਿਤੀ ਬਣੀ ਹੋਈ ਹੈ। ਇਸ ਵਿੱਚ ਉੜੀਸਾ, ਝਾਰਖੰਡ, ਛੱਤੀਸਗੜ੍ਹ ਅਤੇ ਬਿਹਾਰ ਰਾਜ ਸ਼ਾਮਲ ਹਨ। ਇਸ ਤੋਂ ਇਲਾਵਾ ਪੂਰਬੀ ਮੱਧ ਪ੍ਰਦੇਸ਼, ਪੂਰਬੀ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਵੀ ਗਰਮੀ ਦੀ ਲਹਿਰ ਬਣੀ ਹੋਈ ਹੈ। ਮੌਸਮ ਵਿਭਾਗ ਮੁਤਾਬਕ 21 ਜੂਨ ਤੋਂ ਮੌਸਮ ‘ਚ ਬਦਲਾਅ ਦੀ ਸੰਭਾਵਨਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ