ਰਾਜਾ ਵੜਿੰਗ ਦਾ ਬਿੱਟੂ ‘ਤੇ ‘ਵੀਡੀਓ ਹਮਲਾ’, ਰਾਹੁਲ ਗਾਂਧੀ ਵਿਵਾਦ ‘ਚ ਕੀਤੀ ਐਂਟਰੀ; ਬੋਲੋ- ਇੱਕ ਵਾਰ ਗੱਦਾਰ, ਹਮੇਸ਼ਾ ਗੱਦਾਰ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਦੀ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ। ਬਿੱਟੂ ਉਸ ਸਮੇਂ ਕਾਂਗਰਸ 'ਚ ਹੀ ਸਨ ਤੇ ਉਹ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੌਰਾਨ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਰਾਹੁਲ ਗਾਂਧੀ ਵੀ ਸਟੇਜ 'ਤੇ ਮੌਜੂਦ ਸਨ।
ਰਾਜਾ ਵੜਿੰਗ ਦਾ ਬਿੱਟੂ 'ਤੇ 'ਵੀਡੀਓ ਹਮਲਾ' (Pic Source: X/@RajaBrar_INC)
ਬੀਤੇ ਦਿਨ ਸੰਸਦ ਕੰਪਲੈਕਸ ‘ਚ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਬਹਿਸ ਤੋਂ ਬਾਅਦ ਵਾਰ-ਪਲਵਾਰ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਰਾਹੁਲ ਗਾਂਧੀ ਨੇ ਸੰਸਦ ਕੰਪਲੈਕਸ ‘ਚ ਜਿੱਥੇ ਰਵਨੀਤ ਬਿੱਟੂ ਨੂੰ ਗੱਦਾਰ ਦੋਸਤ ਕਿਹਾ ਸੀ। ਉੱਥੇ ਹੀ, ਬਿੱਟੂ ਨੇ ਉਨ੍ਹਾਂ ਨੂੰ ਦੇਸ਼ ਦਾ ਦੁਸ਼ਮਣ ਕਿਹਾ ਸੀ। ਹੁਣ, ਇਸ ਮਾਮਲੇ ‘ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਘੁਸ ਗਏ ਹਨ, ਬੀਤੇ ਦਿਨ ਰਾਹੁਲ ਤੇ ਬਿੱਟੂ ਵਿਚਕਾਰ ਬਹਿਸ ਦੌਰਾਨ ਉਹ ਵੀ ਮੌਕੇ ‘ਤੇ ਮੌਜੂਦ ਸਨ। ਉਨ੍ਹਾਂ ਨੇ ਹੁਣ ਬਿੱਟੂ ਦੀ ਪੁਰਾਣੀ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਭੜਾਸ ਕੱਢੀ ਹੈ।
ਵੜਿੰਗ ਦਾ ‘ਵੀਡੀਓ ਹਮਲਾ’
ਦਰਅਸਲ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਦੀ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ। ਬਿੱਟੂ ਉਸ ਸਮੇਂ ਕਾਂਗਰਸ ‘ਚ ਹੀ ਸਨ ਤੇ ਉਹ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਰਾਹੁਲ ਗਾਂਧੀ ਵੀ ਸਟੇਜ ‘ਤੇ ਮੌਜੂਦ ਸਨ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਾਜਾ ਵੜਿੰਗ ਨੇ ਲਿਖਿਆ ਹੈ- ਇੱਕ ਵਾਰ ਜੋ ਗੱਦਾਰ ਹੋਵੇ, ਉਹ ਹਮੇਸ਼ਾ ਹੀ ਗੱਦਾਰ ਰਹਿੰਦਾ ਹੈ। ਰਵਨੀਤ ਬਿੱਟੂ ਨੇ ਕਾਂਗਰਸ ਨੂੰ ਧੋਖਾ ਦਿੱਤਾ, ਜਿਸ ਪਾਰਟੀ ਨੇ ਉਨ੍ਹਾਂ ਨੂੰ ਸਭ ਕੁੱਝ ਦਿੱਤਾ। ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਤਿੰਨ ਵਾਰ ਸੰਸਦ ਮੈਂਬਰ ਬਣਾਇਆ। ਇਸ ਦੇ ਨਾਲ ਹੀ ਰਾਹੁਲ ਗਾਂਧੀ ਹੀ ਉਹ ਸਨ, ਜਿਨ੍ਹਾਂ ਨੇ ਬਿੱਟੂ ਨੂੰ ਪੱਗ ਬਣਨ ਲਈ ਉਤਸ਼ਾਹਿਤ ਕੀਤਾ ਸੀ। ਭਾਜਪਾ ਤੁਹਾਡਾ ਐਕਸਪਾਈਰੀ ਡੇਟ ਨਾਲ ਇਸਤੇਮਾਲ ਕਰ ਰਹੀ ਹੈ।
Once a traitor, always a traitor! @RavneetBittu betrayed the @INCIndia party which gave him everything. @RahulGandhi ji made him MP 3 times & even @IYC president. Rahul ji was the one who inspired you to tie a turban.
BJP is using you with an expiry date, Bittu!#TraitorBittu pic.twitter.com/puv5no5GKS — Amarinder Singh Raja Warring (@RajaBrar_INC) February 4, 2026
ਇਹ ਵੀ ਪੜ੍ਹੋ
ਬਿੱਟੂ ਵੀਡੀਓ ‘ਚ ਕੀ ਕਹਿ ਰਹੇ ਹਨ?
ਰਾਜਾ ਵੜਿੰਗ ਵੱਲੋਂ ਜੋ ਵੀਡੀਓ ਸ਼ੇਅਰ ਕੀਤੀ ਗਈ ਹੈ, ਉਸ ‘ਚ ‘ਭਾਰਤ ਜੋੜੋ ਯਾਤਰਾ’ ਦੌਰਾਨ ਰਵਨੀਤ ਬਿੱਟ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਬਿੱਟੂ ਵੀਡੀਓ ‘ਚ ਕਹਿ ਰਹੇ ਹਨ- ਮੇਰੇ ਵਰਗੇ ਪਤਾ ਨਹੀਂ ਕਿੰਨੇ ਲੱਖਾਂ ਨੌਜਵਾਨਾਂ ਨੂੰ ਜਿੰਨਾਂ ਨੂੰ ਸਿਆਸਤ ਸਿਖਾਈ। ਅੱਜ ਜੇਕਰ ਮੈਂ ਪੱਗ ਬੰਨ੍ਹੀ ਖੜ੍ਹਾ ਹਾਂ ਤਾਂ ਰਾਹੁਲ ਗਾਂਧੀ ਨੇ ਮੈਨੂੰ ਕਿਹਾ ਸੀ ਕੇ ਜੇਕਰ ਪੰਜਾਬ ਦੀ ਸਿਆਸਤ ‘ਚ ਆਉਣਾ ਤਾਂ ਮੇਰੇ ਕੋਲ ਪੱਗ ਬੰਨ੍ਹ ਕੇ ਆਈਂ ਤਾਂ ਮੈਂ ਤੈਨੂੰ ਮਨੂੰਗਾ। ਅੱਜ ਪੱਗ ਸਜਾਈ ਕੇਸਰੀ ਇਹ ਰਾਹੁਲ ਗਾਂਧੀ ਦੀ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ?
ਦਰਅਸਲ, ਬੁੱਧਵਾਰ ਨੂੰ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਉਸ ਸਮੇਂ ਗਰਮਾ-ਗਰਮ ਬਹਿਸ ਹੋਈ, ਜਦੋਂ ਕਾਂਗਰਸ ਨੇਤਾ ਨੇ ਸੰਸਦ ਕੰਪਲੈਕਸ ਚ ਉਨ੍ਹਾਂ ਨੂੰ ਗੱਦਾਰ ਕਿਹਾ, ਤੇ ਬਿੱਟੂ ਨੇ ਜਵਾਬ ਚ ਕਾਂਗਰਸੀ ਨੇਤਾ ਨੂੰ ਦੇਸ਼ ਦਾ ਦੁਸ਼ਮਣ ਕਿਹਾ। ਇਹ ਘਟਨਾ ਸੰਸਦ ਦੇ ਗੇਟ ਨੇੜੇ ਵਾਪਰੀ।
