ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ‘ਤੇ ਸਵਾਲ, ‘ਤਲਬ’ ਸ਼ਬਦ ਦੇ ਪ੍ਰਯੋਗ ਨੂੰ ਲੈ ਕੇ ਉੱਠੀ ਚਰਚਾ

Updated On: 

10 Jan 2026 16:26 PM IST

ਧਾਰਮਿਕ ਵਿਦਵਾਨਾਂ ਤੇ ਪੰਥਕ ਹਲਕਿਆਂ ਦਾ ਕਹਿਣਾ ਹੈ ਕਿ ਤਲਬ ਜਾਂ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਵਰਗੇ ਸ਼ਬਦ ਸਿਰਫ਼ ਤੇ ਸਿਰਫ਼ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਦੇ ਸਾਹਮਣੇ ਹੀ ਵਰਤੇ ਜਾ ਸਕਦੇ ਹਨ। ਦਫ਼ਤਰ ਜਾਂ ਸਕੱਤਰੇਤ ਦੇ ਸਤਰ ਤੇ ਸਿਰਫ਼ ਸਪਸ਼ਟੀਕਰਨ ਮੰਗਿਆ ਜਾ ਸਕਦਾ ਹੈ, ਨਾ ਕਿ ਕਿਸੇ ਨੂੰ ਤਲਬ ਕਰਨ ਦੀ ਭਾਸ਼ਾ ਵਰਤੀ ਜਾਵੇ।

ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੇ ਸਵਾਲ, ਤਲਬ ਸ਼ਬਦ ਦੇ ਪ੍ਰਯੋਗ ਨੂੰ ਲੈ ਕੇ ਉੱਠੀ ਚਰਚਾ

ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ’ਤੇ ਸਵਾਲ, “ਤਲਬ” ਸ਼ਬਦ ਦੇ ਪ੍ਰਯੋਗ ਨੂੰ ਲੈ ਕੇ ਉੱਠੀ ਚਰਚਾ

Follow Us On

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਚਰਚਾ ਛਿੜ ਗਈ ਹੈ। ਇਸ ਮਾਮਲੇ ਚ ਇਹ ਸਵਾਲ ਉੱਠ ਰਹੇ ਹਨ ਕਿ ਕੀ ਐਸਜੀਪੀਸੀ ਪ੍ਰਧਾਨ ਵੱਲੋਂ ਵਰਤੇ ਗਏ ਸ਼ਬਦ ਤੇ ਅਪਣਾਈ ਗਈ ਪ੍ਰਕਿਰਿਆ ਸਿੱਖ ਮਰਿਆਦਾ ਦੇ ਅਨੁਕੂਲ ਹੈ ਜਾਂ ਨਹੀਂ। ਖ਼ਾਸ ਤੌਰ ਤੇ ਤਲਬ ਤੇ ਪੇਸ਼ ਹੋਣ ਵਰਗੇ ਸ਼ਬਦਾਂ ਦੇ ਪ੍ਰਯੋਗ ਨੂੰ ਲੈ ਕੇ ਗੰਭੀਰ ਤਰਾਜ਼ ਸਾਹਮਣੇ ਆ ਰਹੇ ਹਨ। ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਹਾਲ ਹੀ ਚ ਇੱਕ ਪੱਤਰ ਲਿਖ ਕੇ ਸਪੱਸ਼ਟੀਕਰਨ ਮੰਗਿਆ ਸੀ ਤੇ ਇਸ ਹੀ ਪੱਤਰ ਚ ਲਿਖੇ ਗਏ ਸ਼ਬਦਾਂ ਤੇ ਹੁਣ ਕਈਆਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ।

ਧਾਰਮਿਕ ਵਿਦਵਾਨਾਂ ਤੇ ਪੰਥਕ ਹਲਕਿਆਂ ਦਾ ਕਹਿਣਾ ਹੈ ਕਿ ਤਲਬ ਜਾਂ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਵਰਗੇ ਸ਼ਬਦ ਸਿਰਫ਼ ਤੇ ਸਿਰਫ਼ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਦੇ ਸਾਹਮਣੇ ਹੀ ਵਰਤੇ ਜਾ ਸਕਦੇ ਹਨ। ਦਫ਼ਤਰ ਜਾਂ ਸਕੱਤਰੇਤ ਦੇ ਸਤਰ ਤੇ ਸਿਰਫ਼ ਸਪਸ਼ਟੀਕਰਨ ਮੰਗਿਆ ਜਾ ਸਕਦਾ ਹੈ, ਨਾ ਕਿ ਕਿਸੇ ਨੂੰ ਤਲਬ ਕਰਨ ਦੀ ਭਾਸ਼ਾ ਵਰਤੀ ਜਾਵੇ। ਉਨ੍ਹਾਂ ਮੁਤਾਬਕ, ਦਫ਼ਤਰ ਇੱਕ ਪ੍ਰਸ਼ਾਸਕੀ ਇਕਾਈ ਹੈ, ਜਿੱਥੇ ਜਵਾਬ-ਤਲਬੀ ਜਾਂ ਲਿਖਤੀ ਸਪਸ਼ਟੀਕਰਨ ਦੀ ਪ੍ਰਕਿਰਿਆ ਹੋ ਸਕਦੀ ਹੈ, ਪਰ ਧਾਰਮਿਕ ਤਲਬੀ ਦੀ ਨਹੀਂ।

ਇਸ ਮਾਮਲੇ ਨਾਲ ਜੁੜੇ ਹੋਰ ਸਵਾਲ ਵੀ ਉੱਠ ਰਹੇ ਹਨ, ਜਿਵੇਂ ਕਿ ਅੰਮ੍ਰਿਤਧਾਰੀ ਅਤੇ ਪਤਿਤ ਸਿੱਖਾਂ ਦੀ ਗਿਣਤੀ ਅਤੇ ਉਨ੍ਹਾਂ ਨਾਲ ਸਬੰਧਤ ਮਰਿਆਦਾ। ਕੁਝ ਪੰਥਕ ਆਗੂਆਂ ਦਾ ਕਹਿਣਾ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੇ ਹਰ ਅੰਮ੍ਰਿਤਧਾਰੀ ਸਿੱਖ ਨੂੰ ਹੀ ਤਲਬ ਕੀਤਾ ਜਾ ਸਕਦਾ ਹੈ

ਇਸ ਦੇ ਨਾਲ ਹੀ, ਸਰਬਜੀਤ ਕੌਰ ਬੀਬੀ ਦੇ ਮਾਮਲੇ ਨੂੰ ਲੈ ਕੇ ਵੀ ਵਿਚਾਰ ਸਾਹਮਣੇ ਆਏ ਹਨ। ਆਗੂਆਂ ਨੇ ਕਿਹਾ ਕਿ ਕਿਸੇ ਦੇ ਨਿੱਜੀ ਜੀਵਨ ਨਾਲ ਉਨ੍ਹਾਂ ਨੂੰ ਕੋਈ ਲੇਣਾ-ਦੇਣਾ ਨਹੀਂ, ਪਰ ਜਥਿਆਂ ਚ ਸ਼ਾਮਲ ਹੋ ਕੇ ਉਥੇ ਜਾ ਕੇ ਆਪਣੀਆਂ ਨਿੱਜੀ ਇੱਛਾਵਾਂ ਪੂਰੀਆਂ ਕਰਨਾ ਜਾਂ ਗਲਤ ਸਰਗਰਮੀਆਂ ਕਰਨਾ ਕਬੂਲ ਯੋਗ ਨਹੀਂ।

ਪੰਥਕ ਹਲਕਿਆਂ ਦਾ ਦੋਸ਼ ਹੈ ਕਿ ਇਸ ਸਾਰੇ ਮਾਮਲੇ ਨੂੰ ਬੇ-ਵਜ੍ਹਾ ਰਾਜਨੀਤਕ ਰੰਗ ਦਿੱਤਾ ਜਾ ਰਿਹਾ ਹੈ, ਜਦਕਿ ਅਸਲ ਮਕਸਦ ਸਿਰਫ਼ ਧਾਰਮਿਕ ਮਰਿਆਦਾ ਦੀ ਪਾਲਣਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਅਕਾਲ ਤਖ਼ਤ ਸਾਹਿਬ ਤੇ ਐਸਜੀਪੀਸੀ ਆਪਣੀਆਂ ਹੱਦਾਂ ਅਤੇ ਪ੍ਰਕਿਰਿਆਵਾਂ ਨੂੰ ਸਪਸ਼ਟ ਕਰਕੇ ਪੰਥ ਚ ਉਲਝਣ ਖਤਮ ਕਰਨ।