Weather Update: ਬਠਿੰਡਾ-ਪਠਾਨਕੋਟ ‘ਚ ਜ਼ੀਰੋ ਵਿਜ਼ੀਬਲਿਟੀ, ਪਹਾੜੀ ਇਲਾਕੇ ‘ਚ ਬਰਫ਼ਬਾਰੀ ਨੇ ਵਧਾਈ ਠੰਡ

Published: 

31 Dec 2023 10:55 AM

ਬਠਿੰਡਾ ਅਤੇ ਪਠਾਨਕੋਟ ਸੰਘਣੀ ਧੁੰਦ ਵੇਖਣ ਨੂੰ ਮਿਲ ਰਹੀ ਹੈ ਅਤੇ ਜ਼ੀਰੋ ਵੀਜ਼ੀਬਲਿਟੀ ਵੀ ਨੋਟ ਕੀਤੀ ਗਈ ਹੈ। ਇਸ ਤੋਂ ਇਲਾਵਾ ਪਟਿਆਲਾ 'ਚ 50 ਮੀਟਰ ਤੱਕ ਵਿਜ਼ੀਬਲਿਟੀ ਸੀ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 3 ਡਿਗਰੀ ਰਿਹਾ। ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।

Weather Update: ਬਠਿੰਡਾ-ਪਠਾਨਕੋਟ ਚ ਜ਼ੀਰੋ ਵਿਜ਼ੀਬਲਿਟੀ, ਪਹਾੜੀ ਇਲਾਕੇ ਚ ਬਰਫ਼ਬਾਰੀ ਨੇ ਵਧਾਈ ਠੰਡ

ਸੰਕੇਤਕ ਤਸਵੀਰ

Follow Us On

ਪੰਜਾਬ (Punjab) ਦੇ ਤਾਪਮਾਨ ਚ ਬੜੀ ਤੇਜ਼ੀ ਨਾਲ ਗਿਰਾਵਾਟ ਦੇਖੀ ਗਈ ਹੈ। ਕਈ ਇਲਾਕਿਆਂ ਚ ਸੀਤ ਲਹਿਰ ਕਾਰਨ ਠੰਡ ਵੱਧ ਗਈ ਹੈ। ਬਠਿੰਡਾ ਅਤੇ ਪਠਾਨਕੋਟ ਸੰਘਣੀ ਧੁੰਦ ਵੇਖਣ ਨੂੰ ਮਿਲ ਰਹੀ ਹੈ ਅਤੇ ਜ਼ੀਰੋ ਵੀਜ਼ੀਬਲਿਟੀ ਵੀ ਨੋਟ ਕੀਤੀ ਗਈ ਹੈ। ਇਸ ਤੋਂ ਇਲਾਵਾ ਪਟਿਆਲਾ ‘ਚ 50 ਮੀਟਰ ਤੱਕ ਵਿਜ਼ੀਬਲਿਟੀ ਸੀ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਲਗਾਤਾਰ ਪਾਰਾ ਡਿੱਗ ਰਿਹਾ ਹੈ। ਕੁਝ ਸ਼ਹਿਰਾਂ ‘ਚ ਇਹ 3 ਡਿਗਰੀ ਤੱਕ ਦਰਜ ਕੀਤਾ ਗਿਆ ਹੈ। ਪਹਾੜੀ ਸੂਬਿਆਂ ‘ਚ ਲਗਾਤਾਰ ਬਰਫ਼ਬਾਰੀ ਕਾਰਨ ਪੰਜਾਬ ਤੇ ਨਾਲ ਲੱਗਦੇ ਇਲਾਕਿਆਂ ‘ਚ ਠੰਡ ਵੱਧ ਰਹੀ ਹੈ।

ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 3 ਡਿਗਰੀ ਰਿਹਾ। ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ। ਸ਼ਿਮਲਾ (Shimla) ਨਾਲੋਂ ਮਨਾਲੀ ਵਿੱਚ ਠੰਢ ਜ਼ਿਆਦਾ ਹੈ। ਇੱਥੇ ਤਾਪਮਾਨ ਮਾਈਨਸ ‘ਤੇ ਹੈ। ਇਸ ਕਾਰਨ ਇੱਥੇ ਭਾਰੀ ਬਰਫਬਾਰੀ ਹੋ ਰਹੀ ਹੈ। 31 ਦਸੰਬਰ ਅਤੇ 1 ਜਨਵਰੀ ਨੂੰ ਮਨਾਲੀ ਦਾ ਘੱਟੋ-ਘੱਟ ਤਾਪਮਾਨ -8 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 1 ਡਿਗਰੀ ਹੋ ਸਕਦਾ ਹੈ।

ਮਸੂਰੀ ‘ਚ ਸੀਤ ਲਹਿਰ ਨਾਲ ਕੜਾਕੇ ਦੀ ਠੰਢ

ਉੱਤਰਾਖੰਡ ਦਾ ਮਸੂਰੀ ਹਮੇਸ਼ਾ ਸੈਲਾਨੀਆਂ ਨਾਲ ਗੂੰਜਦਾ ਰਹਿੰਦਾ ਹੈ। ਇਸ ਨੂੰ ਪਹਾੜਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਨਵੇਂ ਸਾਲ ‘ਤੇ ਸੈਲਾਨੀਆਂ ਨੂੰ ਇੱਥੇ ਸਖ਼ਤ ਠੰਡ ਦਾ ਅਨੁਭਵ ਹੋਵੇਗਾ। ਸੀਤ ਲਹਿਰ ਵੀ ਜਾਰੀ ਰਹੇਗੀ। ਸਥਾਨਕ ਮੌਸਮ ਵਿਭਾਗ ਮੁਤਾਬਕ ਮਸੂਰੀ ਦਾ ਘੱਟੋ-ਘੱਟ ਤਾਪਮਾਨ 6 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਹੋ ਸਕਦਾ ਹੈ।

ਗੁਲਮਰਗ ਬਰਫਬਾਰੀ ਨਾਲ ਢਕਿਆ

ਕਸ਼ਮੀਰ ਦਾ ਗੁਲਮਰਗ ਫਿਲਹਾਲ ਪੂਰੀ ਤਰ੍ਹਾਂ ਬਰਫ ਨਾਲ ਢੱਕਿਆ ਹੋਇਆ ਹੈ। ਨਵੇਂ ਸਾਲ ‘ਤੇ ਇੱਥੇ ਸੈਲਾਨੀਆਂ ਦਾ ਇਕੱਠ ਹੁੰਦਾ ਹੈ। ਸਥਾਨਕ ਮੌਸਮ ਵਿਭਾਗ ਮੁਤਾਬਕ ਗੁਲਮਰਗ ਦਾ ਘੱਟੋ-ਘੱਟ ਤਾਪਮਾਨ -3 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 4 ਡਿਗਰੀ ਹੈ। ਨਵੇਂ ਸਾਲ ਯਾਨੀ 1 ਜਨਵਰੀ ਨੂੰ ਵੀ ਸੈਲਾਨੀ ਇੱਥੇ ਬਰਫਬਾਰੀ ਦਾ ਆਨੰਦ ਲੈਣਗੇ।

Exit mobile version