Punjab Weather Update: ਪੰਜਾਬ ਵਿੱਚ ਬੀਤੇ 2 ਦਿਨਾਂ ਤੋਂ
ਮਾਨਸੂਨ (Monsoon) ਮੁੜ ਤੋਂ ਸਰਗਰਮ ਹੋ ਗਿਆ ਹੈ। ਜਿਸ ਕਾਰਨ ਤਾਪਮਾਨ ‘ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰਾਂ ਵਿੱਚ ਭਾਰੀ ਮੀਂਹ ਪਿਆ। ਜਿਸ ਕਾਰਨ ਪੰਜਾਬ ਦੇ ਸ਼ਹਿਰਾਂ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਆਮ ਨਾਲੋਂ 3.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਅੱਜ ਮਾਝਾ, ਦੁਆਬਾ ਅਤੇ ਪੱਛਮੀ ਮਾਲਵੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ ਵਿੱਚ, ਅੰਮ੍ਰਿਤਸਰ ਵਿੱਚ 43ਐਮਐਮ, ਜਲੰਧਰ ਵਿੱਚ 31.5ਐਮਐਮ, ਐਸਬੀਐਸ ਨਗਰ ਵਿੱਚ 14ਐਮਐਮ, ਲੁਧਿਆਣਾ ਵਿੱਚ 6ਐਮਐਮ ਅਤੇ ਰੋਪੜ ਵਿੱਚ 2ਐਮਐਮ ਦਰਜ ਕੀਤਾ ਗਿਆ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮਾਝੇ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਦੁਆਬੇ ਦੇ ਜਲੰਧਰ, ਕਪੂਰਥਲਾ, ਫਗਵਾੜਾ, ਫਿਲੌਰ, ਨਵਾਂ ਸ਼ਹਿਰ ਵਿੱਚ ਮੀਂਹ ਦਾ ਯੌਲੋ ਅਲਰਟ ਜਾਰੀ ਕੀਤਾ ਗਿਆ ਹੈ। ਜਿੱਥੇ ਮੀਂਹ ਦੇ ਨਾਲ 30 ਕਿਮੀ ਦੀ ਰਫਤਾਰ ਨਾਲ ਹਵਾਵਾਂ ਦੇ ਚੱਲਣ ਦਾ ਅਨੁਮਾਨ ਹੈ।
ਆਉਣ ਵਾਲੇ ਦਿਨਾਂ ਲਈ ਮੌਸਮ ਦੀ ਭਵਿੱਖਬਾਣੀ
ਆਉਣ ਵਾਲੇ ਦਿਨਾਂ ਵਿੱਚ
ਮੌਸਮ ਵਿਭਾਗ (Weather Department) ਨੇ ਮਾਝਾ, ਦੁਆਬਾ ਅਤੇ ਪੱਛਮੀ ਮਾਲਵੇ ਵਿੱਚ ਮਾਨਸੂਨ ਦੇ ਵਧੇਰੇ ਸਰਗਰਮ ਹੋਣ ਦੀ ਸੂਚਨਾ ਜਾਰੀ ਕੀਤੀ ਹੈ। ਜਿਸ ਕਾਰਨ ਇੱਥੇ 7 ਤੋਂ 15 ਜੁਲਾਈ ਤੱਕ ਆਮ ਨਾਲੋਂ ਵੱਧ ਬਾਰਿਸ਼ ਦਰਜ ਕੀਤੀ ਜਾਵੇਗੀ। ਜਦੋਂ ਕਿ ਪੂਰਬੀ ਮਾਲਵਾ ਵਿੱਚ ਬਾਰਸ਼ ਹੋਵੇਗੀ, ਇਸ ਦੇ ਆਮ ਜਾਂ ਆਮ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ।
ਪੰਜਾਬ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ
ਅੰਮ੍ਰਿਤਸਰ— ਅੱਜ ਸ਼ਹਿਰ ‘ਚ ਤਾਪਮਾਨ ਆਮ ਨਾਲੋਂ ਠੰਡਾ ਰਹੇਗਾ। ਘੱਟੋ-ਘੱਟ ਤਾਪਮਾਨ 23.3 ਅਤੇ ਵੱਧ ਤੋਂ ਵੱਧ 30 ਡਿਗਰੀ ਦੇ ਨੇੜੇ ਹੋ ਸਕਦਾ ਹੈ। ਅੰਮ੍ਰਿਤਸਰ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ।
ਜਲੰਧਰ— ਸ਼ਹਿਰ ‘ਚ ਅੱਜ ਮੀਂਹ ਪੈਣ ਦੇ ਆਸਾਰ ਹਨ। ਘੱਟੋ-ਘੱਟ ਤਾਪਮਾਨ 25.6 ਡਿਗਰੀ ਅਤੇ ਵੱਧ ਤੋਂ ਵੱਧ 31 ਡਿਗਰੀ ਦੇ ਨੇੜੇ ਦਰਜ ਕੀਤਾ ਜਾਵੇਗਾ।
ਲੁਧਿਆਣਾ- ਸ਼ਹਿਰ ‘ਚ ਪਿਛਲੇ ਕੁਝ ਦਿਨਾਂ ਤੋਂ ਆਮ ਨਾਲੋਂ ਘੱਟ ਬਾਰਿਸ਼ ਹੋ ਰਹੀ ਹੈ। ਜਿਸ ਕਾਰਨ ਘੱਟੋ-ਘੱਟ ਤਾਪਮਾਨ 24.2 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਦੇ ਨੇੜੇ ਰਹਿਣ ਦਾ ਅਨੁਮਾਨ ਹੈ।
ਬਠਿੰਡਾ ਦੀ ਸਰਹਿੰਦ ਨਹਿਰ ‘ਚ ਡੁੱਬੇ 2 ਨੌਜਵਾਨ
ਪੰਜਾਬ ਦੇ ਬਠਿੰਡਾ ਦੀ
ਸਰਹਿੰਦ ਨਹਿਰ (Sirhind River) ‘ਚ 4 ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਜਿਸ ‘ਚੋਂ 2 ਤਾਂ ਬਾਹਰ ਨਿਕਲ ਆਏ, ਪਰ 2 ਨੌਜਵਾਨ ਡੁੱਬ ਗਏ। ਇਹ ਸਾਰੇ ਨੌਜਵਾਨ ਨਹਿਰ ਵਿੱਚ ਨਹਾਉਣ ਗਏ ਸਨ। ਉਸ ਦੀ ਭਾਲ ਲਈ ਸਮਾਜਿਕ ਸੰਸਥਾਵਾਂ ਅਤੇ ਐਨਡੀਆਰਐਫ ਦੀ ਟੀਮ ਨੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ।
ਘਟਨਾ ਬੀਤੀ ਰਾਤ ਕਰੀਬ 8:09 ਵਜੇ ਦੇ ਨੇੜੇ ਵਾਪਰੀ। ਸਰਹਿੰਦ ਨਹਿਰ ‘ਚ 4 ਨੌਜਵਾਨ ਨਹਾਉਣ ਲਈ ਉਤਰੇ । ਇਸ ਦੌਰਾਨ ਦੋ ਨੌਜਵਾਨ ਨਹਿਰ ‘ਚ ਰੁੜ੍ਹ ਗਏ, ਜਦਕਿ ਦੋ ਨੌਜਵਾਨ ਕਿਸੇ ਤਰ੍ਹਾਂ ਬਾਹਰ ਆ ਗਏ। ਸਮਾਜ ਸੇਵੀ ਸੰਸਥਾਵਾਂ ਸਹਾਰਾ ਜਨਸੇਵਾ, ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਇਲਾਕੇ ਦੇ ਲੋਕ ਰਾਤ ਤੋਂ ਹੀ ਨਹਿਰ ਵਿੱਚ ਡੁੱਬੇ ਦੋ ਨੌਜਵਾਨਾਂ ਦੀ ਭਾਲ ਕਰ ਰਹੇ ਹਨ, ਪਰ ਸਵੇਰ ਤੱਕ ਦੋਵਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਐਨਡੀਆਰਐਫ ਦੀ ਟੀਮ ਨੇ ਸਵੇਰੇ 7 ਵਜੇ ਦੇ ਕਰੀਬ ਮੌਕੇ ਤੇ ਪਹੁੰਚ ਕੇ ਨਹਿਰ ਵਿੱਚ ਡੁੱਬੇ ਦੋਵਾਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਲਾਪਤਾ ਨੌਜਵਾਨਾਂ ਨੇ ਨਹਿਰ ਨੇੜੇ ਪਾਰਟੀ ਕੀਤੀ ਅਤੇ ਫਿਰ ਨਹਾਉਣ ਲਈ ਨਹਿਰ ‘ਚ ਉਤਰ ਗਏ, ਪਰ ਦੋ ਨੌਜਵਾਨ ਤੈਰਦੇ ਹੋਏ ਡੁੱਬ ਗਏ। ਉਨ੍ਹਾਂ ਨੂੰ ਬਚਾਉਣ ਲਈ ਸਾਥੀ ਨੌਜਵਾਨਾਂ ਨੇ ਰੌਲਾ ਪਾਇਆ। ਜਦੋਂ ਤੱਕ ਲੋਕ ਪਹੁੰਚੇ ਤਾਂ ਦੋਵੇਂ ਪਾਣੀ ਵਿੱਚ ਲਾਪਤਾ ਹੋ ਚੁੱਕੇ ਸਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ