Punjab Weather: ਬੀਤੇ ਦਿਨ 6.2 ਡਿਗਰੀ ਰਿਹਾ ਘੱਟੋ-ਘੱਟ ਤਾਪਮਾਨ, ਜਾਣੋ ਆਪਣੇ ਸ਼ਹਿਰ ਦਾ ਹਾਲ
ਸੰਕੇਤਕ ਤਸਵੀਰ (Photo Source: tv9telugu.com)
ਪੰਜਾਬ ਦੇ ਘੱਟੋ-ਘੱਟ ਤਾਪਮਾਨ ‘ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੀਤੇ ਦਿਨ ਘੱਟੋ-ਘੱਟ ਤਾਪਮਾਨ ‘ਚ 1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ, ਇਹ ਆਮ ਦੇ ਕਰੀਬ ਹੈ। ਸਭ ਤੋਂ ਘੱਟ, ਘੱਟੋ-ਘੱਟ ਤਾਪਮਾਨ ਫਰੀਦਕੋਟ ‘ਚ ਦਰਜ ਕੀਤਾ ਗਿਆ ਹੈ। ਇੱਥੇ ਘੱਟੋ-ਘੱਟ ਤਾਪਮਾਨ 6.2 ਡਿਗਰੀ ਦਰਜ ਕੀਤਾ ਗਿਆ। ਇਸ ਹਫ਼ਤੇ ਵੀ ਮੌਸਮ ਖੁਸ਼ਕ ਰਹੇਗਾ, ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ।
ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਥੱਲੇ ਵੱਲ ਨੂੰ ਚੱਲ ਰਹੀਆਂ ਹਨ, ਪਰ ਉਨ੍ਹਾਂ ਦੀ ਰਫ਼ਤਾਰ ਕਾਫੀ ਘੱਟ ਹੈ। ਪੰਜਾਬ ‘ਚ ਬੀਤੇ ਕੁੱਝ ਦਿਨਾਂ ਤੋਂ ਘੱਟੋ-ਘੱਟ ਤਾਪਮਾਨ ਆਮ ਤੋਂ ਥੱਲੇ ਦਰਜ ਕੀਤਾ ਜਾ ਰਿਹਾ ਸੀ। ਹਾਲਾਂਕਿ, ਹੁਣ ਤਾਪਮਾਨ ‘ਚ ਹਲਕਾ ਵਾਧਾ ਦੇਖਣ ਨੂੰ ਮਿਲੇਗਾ, ਪਰ ਔਸਤ ਘੱਟੋ-ਘੱਟ ਤਾਪਮਾਨ ਆਮ ਦੇ ਕਰੀਬ ਰਹੇਗਾ।
Observed #Minimum #Temperature over #Punjab, #Haryana & #Chandigarh dated 18-11-2025 pic.twitter.com/eAx3tOxQob
— IMD Chandigarh (@IMD_Chandigarh) November 18, 2025
ਬੀਤੇ ਦਿਨ ਸਭ ਤੋਂ ਘੱਟ, ਘੱਟੋ-ਘੱਟ ਤਾਪਮਾਨ ਜਿੱਥੇ ਫਰੀਦਕੋਟ ‘ਚ 6.2 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 9.4 ਡਿਗਰੀ, ਲੁਧਿਆਣਾ ਦਾ 8.6 ਡਿਗਰੀ, ਪਟਿਆਲਾ ਦਾ 9.6 ਡਿਗਰੀ, ਪਠਾਨਕੋਟ ਦਾ 10.6 ਡਿਗਰੀ, ਬਠਿੰਡਾ ਦਾ 8.0 ਡਿਗਰੀ, ਗੁਰਦਾਸਪੁਰ ਦਾ 6.4 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 10.3 ਡਿਗਰੀ ਦਰਜ ਕੀਤਾ ਗਿਆ।
ਫਿਰੋਜ਼ਪੁਰ ਦਾ ਘੱਟੋ-ਘੱਟ ਤਾਪਮਾਨ 8.5 ਡਿਗਰੀ, ਹੁਸ਼ਿਆਰਪੁਰ ਦਾ 10.3 ਡਿਗਰੀ, ਸਮਰਾਲਾ (ਲੁਧਿਆਣਾ) ਦਾ 11.0 ਡਿਗਰੀ, ਮਾਨਸਾ ਦਾ 9.9 ਡਿਗਰੀ, ਰੋਪੜ ਦਾ 8.7 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 11.9 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 10.5 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 10.2 ਡਿਗਰੀ ਦਰਜ ਕੀਤਾ ਗਿਆ।
