ਹਵਾ ਦਾ ਰੁੱਖ ਬਦਲਨ ਕਾਰਨ ਮਾਨਸੂਨ ਸੁਸਤ, 11-12 ਜੁਲਾਈ ਨੂੰ ਮੁੜ ਪੈ ਸਕਦਾ ਮੀਂਹ | Punjab Weather Update monsoon slow down due to air flow change know full detail in punjabi Punjabi news - TV9 Punjabi

ਹਵਾ ਦਾ ਰੁੱਖ ਬਦਲਨ ਕਾਰਨ ਮਾਨਸੂਨ ਸੁਸਤ, 11-12 ਜੁਲਾਈ ਨੂੰ ਮੁੜ ਪੈ ਸਕਦਾ ਮੀਂਹ

Updated On: 

09 Jul 2024 08:18 AM

Punjab Weather: ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ ਤਾਪਮਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸੋਮਵਾਰ ਸ਼ਾਮ ਨੂੰ ਪੰਜਾਬ ਦਾ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਵਿੱਚ ਦਰਜ ਕੀਤਾ ਗਿਆ, ਜੋ ਕਿ 40 ਡਿਗਰੀ ਰਿਹਾ। ਜਦਕਿ ਫਰੀਦਕੋਟ ਵਿੱਚ 38.2 ਡਿਗਰੀ, ਬਠਿੰਡਾ ਵਿੱਚ 37 ਅਤੇ ਗੁਰਦਾਸਪੁਰ ਵਿੱਚ 36 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਹਵਾ ਦਾ ਰੁੱਖ ਬਦਲਨ ਕਾਰਨ ਮਾਨਸੂਨ ਸੁਸਤ, 11-12 ਜੁਲਾਈ ਨੂੰ ਮੁੜ ਪੈ ਸਕਦਾ ਮੀਂਹ

ਸੰਕੇਤਕ ਤਸਵੀਰ

Follow Us On

Punjab Weather: ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਹੋਣੀ ਸ਼ੁਰੂ ਹੋ ਗਈ ਹੈ। ਆਉਣ ਵਾਲੇ ਦੋ ਦਿਨਾਂ ਵਿੱਚ ਪੰਜਾਬ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਵੱਲੋਂ ਵੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਤ ਅਜਿਹੇ ਹਨ ਕਿ ਆਉਣ ਵਾਲੇ ਦੋ ਦਿਨਾਂ ‘ਚ ਨਮੀ ਵਧ ਜਾਵੇਗੀ, ਜਿਸ ਤੋਂ ਬਾਅਦ ਲੋਕਾਂ ਨੂੰ ਹੁੰਮਸ ਦਾ ਸਾਹਮਣਾ ਕਰਨਾ ਪਵੇਗਾ। ਪਰ 11 ਜੁਲਾਈ ਨੂੰ ਇੱਕ ਵਾਰ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ ਤਾਪਮਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸੋਮਵਾਰ ਸ਼ਾਮ ਨੂੰ ਪੰਜਾਬ ਦਾ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਵਿੱਚ ਦਰਜ ਕੀਤਾ ਗਿਆ, ਜੋ ਕਿ 40 ਡਿਗਰੀ ਰਿਹਾ। ਜਦਕਿ ਫਰੀਦਕੋਟ ਵਿੱਚ 38.2 ਡਿਗਰੀ, ਬਠਿੰਡਾ ਵਿੱਚ 37 ਅਤੇ ਗੁਰਦਾਸਪੁਰ ਵਿੱਚ 36 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਦੂਜੇ ਪਾਸੇ ਸੋਮਵਾਰ ਨੂੰ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਪੈਣ ਦੀ ਖ਼ਬਰ ਨਹੀਂ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ।

ਇਹ ਵੀ ਪੜ੍ਹੋ: ਬਜਟ 2024 ਤੋਂ ਪਹਿਲਾਂ ਦਾਲਾਂ ਤੇ ਚੌਲਾਂ ਤੇ ਸਰਕਾਰ ਨੇ ਦਿੱਤੀ ਖੁਸ਼ਖਬਰੀ, ਆਮ ਲੋਕਾਂ ਨੂੰ ਮਿਲੇਗੀ ਰਾਹਤ!

11-12 ਜੁਲਾਈ ਨੂੰ ਮੀਂਹ ਪੈਣ ਦੀ ਸੰਭਾਵਨਾ

ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਗਲੇ 5 ਦਿਨਾਂ ਤੱਕ ਪੰਜਾਬ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਰ ਪੰਜਾਬ ਵਿੱਚ 11 ਅਤੇ 12 ਜੁਲਾਈ ਨੂੰ ਆਮ ਮੀਂਹ ਪੈਣ ਦੀ ਸੰਭਾਵਨਾ ਹੈ। 11 ਜੁਲਾਈ ਨੂੰ ਕੁਝ ਥਾਵਾਂ ‘ਤੇ ਅਤੇ 12 ਜੁਲਾਈ ਨੂੰ ਜ਼ਿਆਦਾਤਰ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। ਇਸ ਨਾਲ ਤਾਪਮਾਨ ‘ਚ ਜ਼ਿਆਦਾ ਫਰਕ ਨਹੀਂ ਪਵੇਗਾ।

ਜ਼ਿਆਦਾਤਰ ਸ਼ਹਿਰਾਂ ਵਿੱਚ ਨਮੀ ਦਾ ਪੱਧਰ 85 ਤੋਂ 100 ਤੱਕ ਪਹੁੰਚ ਗਿਆ ਹੈ। ਸੋਮਵਾਰ ਨੂੰ ਮੀਂਹ ਨਾ ਪੈਣ ਕਾਰਨ ਨਮੀ ਵਧ ਗਈ ਅਤੇ ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਆਉਣ ਵਾਲੇ ਦੋ ਦਿਨ ਵੀ ਇਸੇ ਤਰ੍ਹਾਂ ਰਹਿਣ ਦੀ ਉਮੀਦ ਹੈ। ਅੰਮ੍ਰਿਤਸਰ ਵਿੱਚ ਨਮੀ ਦਾ ਪੱਧਰ 74 ਤੋਂ 86 ਫੀਸਦੀ, ਜਲੰਧਰ ਵਿੱਚ 59 ਤੋਂ 100 ਫੀਸਦੀ, ਲੁਧਿਆਣਾ ਵਿੱਚ 70 ਤੋਂ 77 ਫੀਸਦੀ ਅਤੇ ਪਟਿਆਲਾ ਵਿੱਚ 80 ਤੋਂ 86 ਫੀਸਦੀ ਦਰਜ ਕੀਤਾ ਗਿਆ।

Exit mobile version